ETV Bharat / state

ਕਿਸਾਨਾਂ ਨੂੰ ਮੰਗਾਂ ਦੇ ਜਵਾਬ ਵਿੱਚ ਮੁੜ ਮਿਲਿਆ ਭਰੋਸਾ

ਇਹ ਮੀਟਿੰਗ ਕਿਸਾਨਾਂ ਦੇ ਖਿਲਾਫ਼ ਪਰਾਲੀ ਸਾੜਨ ਦੌਰਾਨ ਦਰਜ ਹੋਏ ਪਰਚੇ ਅਤੇ ਜਮਾਂਬੰਦੀਆਂ ਵਿੱਚ ਹੋਈਆਂ ਲਾਲ ਐਂਟਰੀਆਂ ਰੱਦ ਕਰਨ ਅਤੇ ਪਰਾਲੀ ਸਾੜਨ ਦੌਰਾਨ ਹੋਏ ਜ਼ੁਰਮਾਨੇ ਮੁਆਫ਼ ਕਰਵਾਉਣ ਲਈ ਉਲੀਕੀ ਗਈ ਹੈ।

ਕਿਸਾਨਾਂ ਨੂੰ ਮੰਗਾਂ ਦੇ ਜਵਾਬ ਵਿੱਚ ਮੁੜ ਮਿਲਿਆ ਭਰੋਸਾ
ਕਿਸਾਨਾਂ ਨੂੰ ਮੰਗਾਂ ਦੇ ਜਵਾਬ ਵਿੱਚ ਮੁੜ ਮਿਲਿਆ ਭਰੋਸਾ
author img

By

Published : Feb 12, 2020, 3:16 AM IST

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕੈਪਟਨ ਸੰਦੀਪ ਸੰਧੂ ਓਐੱਸਡੀ ਮੁੱਖ ਮੰਤਰੀ ਪੰਜਾਬ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ।

ਮੀਟਿੰਗ ਉਪਰੰਤ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੱਸਿਆ ਗਿਆ ਕਿ ਉਸ ਨੇ ਇਹ ਮੀਟਿੰਗ ਕਿਸਾਨਾਂ ਦੇ ਖਿਲਾਫ਼ ਪਰਾਲੀ ਸਾੜਨ ਦੌਰਾਨ ਦਰਜ ਹੋਏ ਪਰਚੇ ਅਤੇ ਜਮਾਂਬੰਦੀਆਂ ਵਿੱਚ ਹੋਈਆਂ ਲਾਲ ਐਂਟਰੀਆਂ ਰੱਦ ਕਰਨ ਅਤੇ ਪਰਾਲੀ ਸਾੜਨ ਦੌਰਾਨ ਹੋਏ ਜ਼ੁਰਮਾਨੇ ਮੁਆਫ਼ ਕਰਨ ਅਤੇ ਇਸ ਤੋਂ ਇਲਾਵਾ ਜੈਤੋ ਧਰਨੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਜਗਸੀਰ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦਾ ਰਹਿੰਦਾ ਬਕਾਇਆ ਜਾਰੀ ਕਰਨ ਸਬੰਧੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿਖੇ ਕਰਨ ਉਪਰੰਤ ਦੂਜੀ ਮੀਟਿੰਗ ਪੰਜਾਬ ਭਵਨ ਸੈਕਟਰ ਤਿੰਨ ਵਿਖੇ ਕੀਤੀ ਗਈ।

ਕਿਸਾਨਾਂ ਨੂੰ ਮੰਗਾਂ ਦੇ ਜਵਾਬ ਵਿੱਚ ਮੁੜ ਮਿਲਿਆ ਭਰੋਸਾ

ਡੱਲੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਉਨ੍ਹਾਂ ਨੂੰ ਸਰਕਾਰ ਦਾ ਜਵਾਬ ਸਾਕਾਰਾਤਮਕ ਮਿਲਿਆ ਅਤੇ ਕੈਪਟਨ ਸੰਦੀਪ ਸੰਧੂ ਦੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਰਹਿੰਦਾ ਬਕਾਇਆ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਇੱਕ ਹਫ਼ਤੇ ਦੇ ਵਿੱਚ ਵਿੱਚ ਦੇ ਦਿੱਤੀ ਜਾਵੇਗੀ। ਪਰਾਲੀ ਸਾੜਨ ਦੌਰਾਨ ਕਿਸਾਨਾਂ ਦੀਆਂ ਜਮਾਂਬੰਦੀਆਂ ਵਿੱਚ ਕੀਤੀਆਂ ਗਈਆਂ ਲਾਲ ਐਂਟਰੀਆਂ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਕਲੀਅਰ ਕਰ ਦਿੱਤੀਆਂ ਜਾਣਗੀਆਂ।

ਕਿਸਾਨਾਂ ਉੱਪਰ ਹੋਏ ਪਰਚੇ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇੱਕ ਕਮੇਟੀ ਰਿਟਾਇਰਡ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਬਣਾ ਦਿੱਤੀ ਗਈ ਹੈ ਜੋ ਕਿ 60 ਦਿਨਾਂ ਦੇ ਵਿੱਚ ਵਿੱਚ ਕਿਸਾਨਾਂ ਉੱਪਰ ਦਰਜ ਹੋਏ ਪਰਚਿਆਂ ਸਬੰਧੀ ਆਪਣੀ ਰਿਪੋਰਟ ਦੇਵੇਗੀ।

ਉਨ੍ਹਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦੇਣ ਤੇ 13 ਫ਼ਰਵਰੀ ਨੂੰ ਉਲੀਕਿਆ ਹੋਇਆ ਧਰਨਾ ਪ੍ਰਦਰਸ਼ਨ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਕਿਹਾ ਅਗਰ ਉਨ੍ਹਾਂ ਦੀਆਂ ਮੰਗਾਂ ਦਿੱਤੇ ਗਏ ਸਮੇਂ ਵਿੱਚ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਪ੍ਰੋਗਰਾਮ ਦੁਬਾਰਾ ਉਲੀਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.