ETV Bharat / state

550ਵਾਂ ਪ੍ਰਕਾਸ਼ ਪੁਰਬ: ਸਮਾਗਮ 'ਚ ਸ਼ਾਮਲ ਹੋਣ ਲਈ ਪੀਐਮ ਮੋਦੀ ਤੇ ਰਾਸ਼ਟਰਪਤੀ ਨੂੰ ਸੱਦਾ

author img

By

Published : Jun 5, 2019, 5:04 PM IST

ਚੰਡੀਗੜ੍ਹ 'ਚ ਹੋਈ ਅਕਾਲੀ ਦਲ ਦੀ ਬੈਠਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮਨਾਉਣ 'ਤੇ ਵੀ ਚਰਚਾ ਕੀਤੀ। ਅਕਾਲੀ ਦਲ ਵੱਲੋਂ ਪਾਰਟੀ ਸੰਗਠਨ ਨੂੰ ਲੈ ਕੇ ਇਹ ਅਹਿਮ ਬੈਠਕ ਬੁਲਾਈ ਗਈ ਸੀ।

ਗੋਬਿੰਦ ਸਿੰਘ ਲੌਂਗੋਵਾਲ

ਚੰਡੀਗੜ੍ਹ: ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੈ ਕਿ ਇੱਕ ਹੀ ਮੰਚ 'ਤੇ ਇੱਕਜੁਟ ਹੋ ਕੇ ਪ੍ਰਕਾਸ਼ ਪੁਰਬ ਮਨਾਇਆ ਜਾਵੇ। ਲੌਂਗੋਵਾਲ ਨੇ ਕਿਹਾ ਕਿ ਇਸ ਉੱਤੇ ਚਰਚਾ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਲੌਂਗੋਵਾਲ ਨੇ ਦੱਸਿਆ ਕਿ ਗੁਰੂਪੁਰਬ ਸਬੰਧੀ ਮੁੱਖ ਸਮਾਗਮ 12 ਤਰੀਕ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਵੇਗਾ।
ਲੌਂਗੋਵਾਲ ਨੇ ਦੱਸਿਆ ਕਿ ਸਮਾਗਮ ਵਿੱਚ ਰਾਜਨੀਤਕ ਸ਼ਖਸ਼ੀਅਤਾਂ ਵੀ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਲ-ਨਾਲ ਹਰ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ।

ਵੇਖੋ ਵੀਡੀਓ
ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜਾਰੀ ਹਨ। ਇਸ ਨੂੰ ਲੈ ਕੇ ਓਡੀਸ਼ਾ, ਅਸਮ ਦਾ ਵੀ ਦੌਰਾ ਕੀਤਾ ਗਿਆ ਹੈ ਤੇ ਹਰ ਥਾਂ ਸੰਗਤ ਵਲੋਂ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਹਾ ਕਿ 8 ਤੋਂ 12 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਕਰਵਾਏ ਜਾਣਗੇ। ਉੱਥੇ ਹੀ ਲੌਂਗੋਵਾਲ ਨੇ ਕਿਹਾ ਕਿ 'ਮੀਰੀ ਪੀਰੀ' ਫ਼ਿਲਮ 'ਤੇ ਉਸ ਸਮੇਂ ਤੱਕ ਬੈਨ ਜਾਰੀ ਰਹੇਗਾ, ਜਦੋਂ ਤੱਕ ਅਕਾਲ ਤਖ਼ਤ ਵਲੋਂ ਫ਼ੈਸਲਾ ਨਹੀਂ ਆਉਂਦਾ।

Intro:Body:

longowal

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.