ETV Bharat / state

ਪਾਕਿਸਤਾਨ ਦੀ ਚਾਲ, ਹੁਣ ਨਵੀਂ ਕਿਸਮ ਦੇ ਡਰੋਨ ਦਾ ਵਾਰ ! - ਡਰੋਨ ਦੀ ਵਰਤੋਂ ਪਹਿਲੀ ਵਾਰ 2013 ਵਿਚ

ਪਾਕਿਸਤਾਨ ਭਾਰਤ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਲਗਾਤਾਰ ਨਾਪਾਕ ਡਰੋਨ ਭੇਜਦਾ ਰਹਿੰਦਾ ਹੈ। ਪਰ ਹੁਣ ਪਾਕਿਸਤਾਨ ਨੇ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਨੂੰ ਵਧਾਉਣ ਲਈ ਹੈਕਸਾ ਡਰੋਨ ਦੀ ਵਰਤੋਂ (Hexa drones to increase drug supply) ਸ਼ੁਰੂ ਕੀਤੀ ਹੈ। ਕੀ ਹੈ ਹੈਕਸਾ ਡਰੋਨ ਦੀ ਇਸ ਦੀ ਕੀ ਹੈ ਖ਼ਾਸੀਅਤ ਤੁਹਾਨੂੰ ਤਫ਼ਸੀਲ ਨਾਲ ਦਿਖਾਉਂਦੇ ਹਾਂ।

Dangerous drones used by Pakistan to supply weapons and heroin
ਪਾਕਿਸਤਾਨ ਦੀ ਚਾਲ, ਹੁਣ ਨਵੀਂ ਕਿਸਮ ਦੇ ਡਰੋਨ ਦਾ ਵਾਰ !
author img

By

Published : Dec 2, 2022, 4:24 PM IST

ਚੰਡੀਗੜ੍ਹ: ਪਾਕਿਸਤਾਨ ਵੱਲੋਂ ਸਰਹੱਦ ਰਾਹੀਂ ਡਰੋਨ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ, ਅੱਜ ਤਰਨਤਾਰਨ ਦੇ ਖੇਤਾਂ ਵਿਚ ਪੁਲਿਸ ਨੂੰ ਕ੍ਰੈਸ਼ ਡਰੋਨ ਬਰਾਮਦ ਹੋਇਆ ਹੈ।ਇਸ ਡਰੋਨ ਨਾਲ 5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ।ਬੀਐਸਐਫ ਨੇ ਸਾਂਝਾ ਸਰਚ ਅਭਿਆਨ ਚਲਾ ਕੇ ਇਸ ਡਰੋਨ ਨੂੰ ਆਪਣੇ ਕਬਜ਼ੇ ਵਿਚ ਲਿਆ।ਅਕਸਰ ਡਰੋਨਾਂ ਰਾਹੀਂ ਪੰਜਾਬ ਵਿਚ ਹਥਿਆਰਾਂ ਅਤੇ ਨਸ਼ੇ ਦੀ ਖੇਪ ਭੇਜੀ ਜਾਂਦੀ ਹੈ।ਪਰ ਇਸ ਵਾਰ ਜੋ ਡਰੋਨ ਮਿਿਲਆ ਉਹ ਬਾਕੀ ਡਰੋਨਾ ਤੋਂ ਕਾਫ਼ੀ ਵੱਖਰਾ ਅਤੇ ਵੱਡਾ ਹੈ ਤਾਂ ਹੀ ਤਾਂ ਇਸ ਡਰੋਨ ਰਾਹੀਂ 5 ਕਿਲੋ ਤੱਕ ਹੈਰੋਇਨ ਦੀ ਖੇਪ ਭੇਜੀ ਗਈ।ਇਸ ਡਰੋਨ ਨੂੰ ਹੈਕਸਾ ਡਰੋਨ (The drone was called Hexa Drone) ਕਿਹਾ ਜਾਂਦਾ ਹੈ।

ਵੱਡਾ ਡਰੋਨ ਭੇਜ ਪਾਕਿਸਤਾਨ ਨੇ ਚੱਲੀ ਵੱਡੀ ਚਾਲ ?: ਪਾਕਿਸਤਾਨ ਵੱਲੋਂ ਭਾਰਤ ਵਿਚ ਡਰੋਨ ਭੇਜਣਾ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਵੱਡਾ ਡਰੋਨ ਭੇਜਿਆ ਗਿਆ ਹੈ ਉਸ ਤੋਂ ਇਹ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕਿ ਕੀ ਪਾਕਿਸਤਾਨ ਕੁਝ ਵੱਡਾ ਕਰਨਾ ਚਾਹੁੰਦਾ? ਜੱਗ ਜਾਹਿਰ ਹੈ ਕਿ ਨਸ਼ੇ ਅਤੇ ਹਥਿਆਰਾਂ ਦੀ ਖੇਪ ਜੋ ਹਰ ਰੋਜ਼ ਸਰਹੱਦ ਪਾਰੋਂ ਆ ਰਹੀਆਂ ਹਨ ਉਸਦਾ ਕੇਂਦਰ ਪੰਜਾਬ ਜ਼ਰੂਰ ਰਿਹਾ ਹੈ। ਨਸ਼ਿਆਂ ਨਾਲ ਜਵਾਨੀ ਗਲਤਾਨ ਹੋ ਗਈ ਹੈ ਪੰਜਾਬ ਦੇ ਘਰਾਂ ਵਿਚ ਹਰ ਰੋਜ਼ ਨਸ਼ਿਆਂ ਨਾਲ ਹੋਈਆਂ ਮੌਤਾਂ ਤੇ ਸੱਥਰ ਵਿੱਛ ਰਹੇ ਹਨ।ਪੰਜਾਬ ਵਿਚ ਜਿਸ ਹੱਦ ਤੱਕ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਉਸ ਤੋਂ ਕਿਤੇ ਨਾ ਕਿਤੇ ਪਾਕਿਸਤਾਨੋਂ ਆਏ ਹਥਿਆਰਾਂ ਦਾ ਕਾਰਨ ਵੀ ਇਕ ਮੰਨਿਆ ਜਾਂਦਾ ਹੈ।ਹੁਣ ਜਿਸ ਤਰੀਕੇ ਨਾਲ ਵੱਡੇ ਡਰੋਨਾਂ ਦੀ ਵਰਤੋਂ (Larger drones are being used) ਕੀਤੀ ਜਾ ਰਹੀ ਉਸਤੋਂ ਪਾਕਿਸਤਾਨ ਦੇ ਖ਼ਤਰਨਾਕ ਮਨਸੂਬੇ ਸਾਹਮਣੇ ਆਏ ਰਹੇ ਹਨ।

ਹੈਕਸਾ ਡਰੋਨ ਹੈ ਕੀ?: ਹੈਕਸਾ ਡਰੋਨ ਇਕ ਅਜਿਹਾ ਰਿਮੋਟ ਯੰਤਰ ਹੈ ਜਿਸਦੇ 6 ਬਲੇਡ (There is a remote device which has 6 blades) ਹੁੰਦੇ ਹਨ, ਜੋ ਡਰੋਨ ਦੇ ਸਿਖਰ ਤੇ ਘੁੰਮਦੇ ਹਨ।ਇਸ ਡਰੋਨ ਦੀ ਵਰਤੋਂ ਆਮ ਤੌਰ ਤੇ ਆਸਮਾਨ ਦੀ ਉਚਾਈ ਵਿਚੋਂ ਫੋਟੋਆਂ ਖਿੱਚਣ ਜਾਂ ਦ੍ਰਿਸ਼ ਸ਼ੂਟ ਕਰਨ ਲਈ ਵਰਤਿਆ ਜਾਂਦਾ ਹੈ।ਇਸਨੂੰ ਹੈਕਸਾਕੈਪਟਰ (Hexacopter) ਵੀ ਕਿਹਾ ਜਾਂਦਾ ਹੈ।ਦੂਜੇ ਡਰੋਨ ਦੇ ਮੁਕਾਬਲੇ ਇਸ ਡਰੋਨ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਸ ਵਿਚ ਦੋ ਮੋਟਰਾਂ ਹੁੰਦੀਆਂ ਹਨ, ਜੋ ਜ਼ਿਆਦਾ ਭਾਰ ਚੁੱਕਣ ਵਿਚ ਸਮਰੱਥ ਹੁੰਦੀਆਂ ਹਨ।

ਹੈਕਸਾ ਕਾਪਟਰ ਰਾਹੀਂ ਭੇਜੀ ਗਈ 5 ਕਿਲੋ ਹੈਰੋਇਨ: ਸਰਹੱਦੀ ਇਲਾਕੇ ਤਰਨਤਾਰਨ ਦੇ ਖੇਤਾਂ ਵਿਚ ਇਹ ਡਰੋਨ ਮਿਿਲਆ, ਜਿਸ ਵਿਚੋਂ 5 ਕਿਲੋ ਹੈਰੋਇਨ ਦੀ ਖੇਪ ਮਿਲੀ।ਇਸ ਹੈਰੋਇਨ ਦੀ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।ਬੀਐਸਐਫ ਨੇ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ।ਫੋਰੈਂਸਿਕ ਲੈਬ ਵਿਚ ਇਸ ਡਰੋਨ ਦਾ ਫਲਾਇੰਗ ਰਿਕਾਰਡ ਖੰਗਾਲਿਆ ਜਾਵੇਗਾ। ਜਿਸ ਵਿਚ ਹਰ ਤਰ੍ਹਾਂ ਦੀ ਲੋਕੇਸ਼ਨ ਚੈਕ ਕੀਤੀ ਜਾਵੇਗੀ।ਪੰਜਾਬ ਦੇ ਡੀ. ਜੀ.ਪੀ. ਗੌਰਵ ਯਾਦਵ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸਰਹੱਦੀ ਇਲਾਕੇ ਵਿਚ ਕ੍ਰੈਸ਼ ਡਰੋਨ ਮਿਿਲਆ।

ਇਹ ਵੀ ਪੜ੍ਹੋ: ਗੋਲਡੀ ਬਰਾੜ ਦੇ ਨਜ਼ਰਬੰਦ ਹੋਣ ਦੀ ਖ਼ਬਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ

ਪਹਿਲੀ ਵਾਰ ਕਦੋਂ ਹੋਈ ਵਰਤੋਂ: ਇਸ ਡਰੋਨ ਦੀ ਵਰਤੋਂ ਪਹਿਲੀ ਵਾਰ 2013 (Drone use for the first time in 2013) ਵਿਚ ਵੀਡੀਓ ਡਾਕੁਮੈਂਟਰੀ ਬਣਾਉਣ ਲਈ ਕੀਤੀ ਗਈ ਸੀ।ਇਸਤੋਂ ਇਲਾਵਾ ਇਸਦੀ ਵਰਤੋਂ ਖੇਤੀਬਾੜੀ ਵਿਚ ਵੀ ਕੀਤੀ ਜਾਂਦੀ ਰਹੀ ਜਿਵੇਂ ਕਿ ਸਪਰੇਅ ਕਰਨਾ। ਹੈਕਸਾ ਡਰੋਨ ਉੱਚ ਤਾਪਮਾਨ ਨੂੰ ਜਰਨ ਦੀ ਸ਼ਕਤੀ ਰੱਖਦਾ ਹੈ ਅਤੇ ਅਤਿ ਆਧੁਨਕਿ ਸੁਵਿਧਾਵਾਂ ਨਾਲ ਲੈਸ ਹੈ। ਇੱਕ ਮਾਈਕ੍ਰੋਵੇਵ ਫਿਕਸਡ-ਹਾਈਟ ਰਾਡਾਰ ਨਾਲ ਲੈਸ ਹੈ, ਜੋ ਧਰਤੀ ਦੇ ਹੇਠਲੇ ਫੰਕਸ਼ਨ ਨੂੰ ਮਹਿਸੂਸ ਕਰ ਸਕਦਾ ਹੈ ਅਤੇ ਖੇਤਾਂ, ਫਸਲਾਂ, ਜੰਗਲਾਂ ਅਤੇ ਬਗੀਚਿਆਂ ਵਰਗੇ ਵੱਖ-ਵੱਖ ਵਾਤਾਵਰਣਾਂ ਅਤੇ ਖੇਤਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.