ਚੰਡੀਗੜ੍ਹ: ਸੈਕਟਰ-17 ਵਿੱਚ ਹੀ ਅੱਜ ਸਵੇਰ ਤੋਂ ਉੱਤਰਾਖੰਡ ਜਾਣ ਵਾਲੇ ਯਾਤਰੀਆਂ ਦੀ ਭੀੜ ਲੱਗੀ ਸੀ ਜੋ ਕਿ ਅੱਜ ਉੱਤਰਾਖੰਡ ਪਹੁੰਚਾਏ ਜਾਣੇ ਸਨ। ਲੱਗਭਗ 700 ਲੋਕਾਂ ਲਈ 21 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਉਨ੍ਹਾਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਸਕ੍ਰੀਨਿੰਗ ਵੀ ਕਰਵਾਈ ਗਈ।
ਅੱਜ ਜਦੋਂ ਉੱਤਰਾਖੰਡ ਜਾ ਰਹੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਇੱਕ ਕੋਰੋਨਾ ਦਾ ਸ਼ੱਕੀ ਵਿਅਕਤੀ ਮਿਲਿਆ ਜਿਸ ਤੋਂ ਬਾਅਦ ਸੈਕਟਰ-17 ਵਿੱਚ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ।
ਯਾਤਰੀਆਂ ਨੇ ਦੱਸਿਆ ਕਿ ਜੋ ਯਾਤਰੀ ਉੱਤਰਾਖੰਡ ਜਾਣਾ ਚਾਹੁੰਦੇ ਹਨ ਉਨ੍ਹਾਂ ਵਿਚਾਲੇ ਸਮਾਜਿਕ ਦੂਰੀ ਨਹੀਂ ਹੈ। ਹਾਲਾਂਕਿ ਉੱਥੇ ਪੁਲਿਸ ਵੀ ਮੌਜੂਦ ਸੀ ਪਰ ਫਿਰ ਵੀ ਸਮਾਜਿਕ ਦੂਰੀ ਦਾ ਖਿਆਲ ਨਹੀਂ ਸੀ ਰੱਖਿਆ ਗਿਆ। ਦੁਪਹਿਰ ਬਾਅਦ ਜਦੋਂ ਸਪਾਈਕਰ ਨਾਂਅ ਦਾ ਸ਼ੱਕੀ ਮਰੀਜ਼ ਮਿਲਿਆ ਤਾਂ ਹਫੜਾ ਦਫੜੀ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਉੱਥੋਂ ਦੀ ਉੱਠ ਗਈ।
ਡਾਕਟਰ ਅਕਸ਼ੈ ਨੇ ਦੱਸਿਆ ਕਿ ਸਵੇਰ ਦੇ ਉਨ੍ਹਾਂ ਨੇ ਹੁਣ ਤੱਕ ਲਗਭਗ 700 ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਹੈ ਜਿਨ੍ਹਾਂ ਵਿੱਚੋਂ ਇੱਕ ਕੋਰੋਨਾ ਦਾ ਸ਼ੱਕੀ ਪਾਇਆ ਗਿਆ ਹੈ ਅਤੇ ਉਸ ਨੂੰ ਹੈਲਥ ਵਿਭਾਗ ਦੀ ਟੀਮ ਨਾਲ ਭੇਜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਕ੍ਰੀਨਿੰਗ ਦਾ ਕੰਮ ਇੱਥੇ ਖਤਮ ਹੋ ਗਿਆ ਸੀ ਇਸ ਕਰਕੇ ਉਹ ਵਾਪਸ ਜਾ ਰਹੇ ਹਨ ਜਦੋਂ ਕਿ ਉੱਥੇ ਕੁਝ ਲੋਕ ਹਾਲੇ ਵੀ ਮੌਜੂਦ ਸੀ। ਉਨ੍ਹਾਂ ਨੂੰ ਵੀ ਇਹ ਕਹਿ ਕੇ ਘਰ ਭੇਜ ਦਿੱਤਾ ਗਿਆ ਕਿ ਬੱਸਾਂ ਹੋਰ ਨਹੀਂ ਹੈ।