ETV Bharat / state

ਚੰਡੀਗੜ੍ਹ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ

ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੈਸਟੋਰੈਂਟਾਂ, ਮੈਰਿਜ ਹਾਲ ਪਾਰਟੀ, ਵਿਆਹ ਸਮਾਗਮ ਅਤੇ ਹੋਰ ਸਮਾਗਮਾਂ ਨੂੰ ਲੈਕੇ ਕਈ ਨਿਯਮ ਤੈਅ ਕੀਤੇ ਗਏ ਹਨ।

ਤਸਵੀਰ
ਤਸਵੀਰ
author img

By

Published : Mar 17, 2021, 4:23 PM IST

ਚੰਡੀਗੜ੍ਹ: ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੈਸਟੋਰੈਂਟਾਂ, ਮੈਰਿਜ ਹਾਲ ਪਾਰਟੀ, ਵਿਆਹ ਸਮਾਗਮ ਅਤੇ ਹੋਰ ਸਮਾਗਮਾਂ ਨੂੰ ਲੈਕੇ ਕਈ ਨਿਯਮ ਤੈਅ ਕੀਤੇ ਗਏ ਹਨ ਤਾਂ ਜੋ ਇੱਕ ਥਾਂ 'ਤੇ ਜਿਆਦਾ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ।

ਇਨ੍ਹਾਂ ਨਿਯਮਾਂ ਤਹਿਤ ਕਲੱਬ, ਬਾਰ, ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਗਈ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਕਿਸੇ ਵੀ ਗਾਇਕ ਨੂੰ ਕਲੱਬ ਨਾ ਬੁਲਾਇਆ ਜਾਵੇ। ਗਾਇਕਾਂ ਦੀ ਆਮਦ ਕਾਰਨ ਕਲੱਬ ਵਿੱਚ ਬਹੁਤ ਭੀੜ ਹੋ ਜਾਂਦੀ ਹੈ। ਇਸ ਭੀੜ ਨੂੰ ਘਟਾਉਣ ਲਈ ਇਹ ਫੈਸਲਾ ਲਿਆ ਗਿਆ ਹੈ।

ਯੂਟੀ ਪ੍ਰਸ਼ਾਸਨ ਪਹਿਲਾਂ ਹੀ ਆਊਟਡੋਰ 'ਚ ਵਿਆਹ ਜਾਂ ਹੋਰ ਸਮਾਗਮ 'ਚ 200 ਤੋਂ ਵੱਧ ਅਤੇ ਹੋਟਲ ਦੇ ਅੰਦਰ ਜਾਂ ਹਾਲ ਵਿੱਚ ਕਿਸੇ ਵੀ ਸਮਾਗਮ 'ਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ। ਹੁਣ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ ਹੈ ਕਿ ਗਾਹਕਾਂ ਨੂੰ ਹੋਟਲ ਅਤੇ ਰੈਸਟੋਰੈਂਟਾਂ 'ਚ ਉਪਲੱਬਧ ਅੱਧੀਆਂ ਸੀਟਾਂ 'ਤੇ ਬੈਠਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਕੋਵਿਡ ਦੇ ਖਤਰੇ ਦੇ ਮੱਦੇਨਜ਼ਰ ਅੱਧੀਆਂ ਸੀਟਾਂ ਖਾਲੀ ਰੱਖੀਆਂ ਜਾਣਗੀਆਂ।

ਨਾਲ ਹੀ ਬਿਨ੍ਹਾਂ ਕਿਸੇ ਮਾਸਕ ਦੇ ਕੋਈ ਐਂਟਰੀ ਨਹੀਂ ਦਿੱਤੀ ਜਾਏਗੀ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਵੀ ਲਾਜ਼ਮੀ ਹੋਵੇਗੀ। ਕਲੱਬਾਂ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਧੁਨੀ ਪ੍ਰਦੂਸ਼ਣ ਨਾ ਫਲਾਇਆ ਜਾਵੇ। ਕਲੱਬ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹਰ ਇੱਕ ਗ੍ਰਾਹਕ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਜਾਵੇ। ਕਲੱਬਾਂ 'ਚ ਹੁੱਕੇ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ ਅਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਤੇ ਮੁੱਖ ਮੰਤਰੀ ਦੀ ਮੀਟਿੰਗ, ਕੀ ਕੈਬਿਨੇਟ 'ਚ ਸ਼ਾਮਲ ਹੋਣਗੇ ਸਿੱਧੂ ?

ਇਸ ਦੇ ਨਾਲ ਹੀ ਅਧਿਕਾਰੀ ਚੰਡੀਗੜ੍ਹ 'ਚ ਰਾਤ ਦੇ ਕਰਫਿਊ ਦੇ ਹੱਕ 'ਚ ਨਹੀਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਤ ਦੇ ਕਰਫਿਊ ਦਾ ਜ਼ਿਆਦਾ ਲਾਭ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਅਣਗਹਿਲੀ ਕਾਰਨ ਸ਼ਹਿਰ 'ਚ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਲੋਕਾਂ ਨੂੰ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਦਾ ਮਕਸਦ ਅਹੁਦੇ ਲੈਣਾ ਨਹੀਂ ਬਲਕਿ ਪੰਜਾਬ ਦੀ ਸੇਵਾ ਕਰਨਾ ਹੈ: ਨਵਜੋਤ ਕੌਰ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.