ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਮੁਫ਼ਤ ਬਿਜਲੀ ਬੰਦ ਕਰਨ ਵੱਲ ਇਕ ਕਦਮ ਵੀ ਚੁਕਿਆ ਗਿਆ ਤਾਂ ਕਾਂਗਰਸ ਸਰਕਾਰ ਨੂੰ ਅਕਾਲੀ ਦਲ ਵੱਲੋਂ ਬੇਮਿਸਾਲ ਲੋਕ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਸੁਖਬੀਰ ਬਾਦਲ ਨੇ ਇਹ ਚੇਤਾਵਨੀ ਤਾਲਾਬੰਦੀ ਕਾਰਨ ਪੰਜਾਬ ਦੇ ਅਰਥਚਾਰੇ ਨੂੰ ਸੁਰਜੀਤ ਕਰਨ ਲਈ ਬਣਾਈ ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਵਿਰੁੱਧ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹੂਲਤ 1997 ਵਿੱਚ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।
-
I warn @capt_amarinder against the withdrawal of free power facility to farmers or get ready to face a mass movement by @Akali_Dal_. The CM must reject recommendations of Montek S. Ahluwalia who wants the State to withdraw the facility given by ParkashSingh Badal-led govt in '97. pic.twitter.com/Mxx84eKK90
— Sukhbir Singh Badal (@officeofssbadal) August 14, 2020 " class="align-text-top noRightClick twitterSection" data="
">I warn @capt_amarinder against the withdrawal of free power facility to farmers or get ready to face a mass movement by @Akali_Dal_. The CM must reject recommendations of Montek S. Ahluwalia who wants the State to withdraw the facility given by ParkashSingh Badal-led govt in '97. pic.twitter.com/Mxx84eKK90
— Sukhbir Singh Badal (@officeofssbadal) August 14, 2020I warn @capt_amarinder against the withdrawal of free power facility to farmers or get ready to face a mass movement by @Akali_Dal_. The CM must reject recommendations of Montek S. Ahluwalia who wants the State to withdraw the facility given by ParkashSingh Badal-led govt in '97. pic.twitter.com/Mxx84eKK90
— Sukhbir Singh Badal (@officeofssbadal) August 14, 2020
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਆਹਲੂਵਾਲੀਆ ਕਮੇਟੀ ਦੀ ਰਿਪੋਰਟ ਨੂੰ ਰੱਦ ਕਰਦਾ ਹੈ ਕਿਉਂਕਿ ਇਹ ਕਿਸਾਨਾਂ ਦੇ ਹਿਤਾਂ ਲਈ ਨੁਕਸਾਨਦੇਹ ਹੈ ਅਤੇ ਇਸਦੀਆਂ ਸਿਫਾਰਸ਼ਾਂ ਪ੍ਰਵਾਨ ਕਰਨਾ ਕਿਸਾਨਾਂ ਲਈ ਮੌਤ ਦਾ ਵਾਰੰਟ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਤੁਰੰਤ ਰੱਦ ਕਰਨ ਲਈ ਕਿਹਾ ਹੈ।
ਸੁਖਬੀਰ ਬਾਦਲ ਨੇ ਆਹਲੂਵਾਲੀਆ ਦੀਆਂ ਹੋਰ ਸਿਫਾਰਸ਼ਾਂ ਦੀ ਵੀ ਜੰਮ ਕੇ ਨਿਖੇਧੀ ਕੀਤੀ, ਜਿਸ ਵਿੱਚ ਸਰਕਾਰ ਨੂੰ ਸੂਬੇ ਵਿੱਚ ਝੋਨੇ ਦੀ ਖਰੀਦ ਦੀ ਰਫਤਾਰ ਘੱਟ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀਬਾੜੀ ਸੰਦਾਂ ਦੀ ਲਗਾਤਾਰ ਵੱਧ ਰਹੀ ਕੀਮਤ ਅਤੇ ਲਾਗਤ ਅਨੁਸਾਰ ਜਿਣਸ ਦੀ ਕੀਮਤ ਨਾ ਮਿਲਣ ਕਾਰਨ ਤਬਾਹੀ ਕੰਢੇ ਪੁੱਜੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਸਿਫਾਰਸ਼ਾਂ ਸਿਰਫ ਮਹਾਰਾਜਿਆਂ ਵਾਲੀ ਮਾਨਸਿਕਤਾ ਵਾਲੇ ਕਾਂਗਰਸ ਦੇ ਸ਼ਾਸਕਾਂ ਨੂੰ ਖੁਸ਼ ਕਰਨ ਵਾਸਤੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਹਮੇਸ਼ਾ ਕਿਸਾਨਾਂ ਲਈ ਮੁਫਤ ਬਿਜਲੀ ਸਹੂਲਤ ਬੰਦ ਕਰਨ ਲਈ ਬਹਾਨੇ ਭਾਲਦੇ ਰਹਿੰਦੇ ਹਨ। ਇਸਤੋਂ ਪਹਿਲਾਂ ਵੀ ਨੇ ਉਨ੍ਹਾਂ ਨੇ 2002-07 ਦੌਰਾਨ ਮੁੱਖ ਮੰਤਰੀ ਹੁੰਦਿਆਂ ਇਹ ਸਹੂਲਤ ਵਾਪਸ ਲੈ ਲਈ ਸੀ ਅਤੇ ਅਕਾਲੀ ਦਲ ਦੇ ਵਿਰੋਧ ਸਦਕਾ ਇਹ ਸਹੂਲਤ ਬਹਾਲ ਕਰਨ ਵਾਸਤੇ ਮਜਬੂਰ ਹੋਣਾ ਪਿਆ ਸੀ।