ਚੰਡੀਗੜ੍ਹ: ਭਾਜਪਾ ਸਰਕਾਰ ਦੀ ਦੇਸ਼ ਵਿੱਚ ਮਜ਼ਬੂਤ ਪਕੜ ਨੂੰ ਤੋੜਨ ਦੇ ਲਈ ਵਿਰੋਧੀ ਪਾਰਟੀਆਂ ਨੇ ਇੰਡੀਆ ਗਠਜੋੜ (India Alliance) ਰਾਹੀਂ ਲਾਮਬੰਦ ਹੋਕੇ ਲੋਕ ਸਭਾ ਚੋਣਾਂ 2024 ਵਿੱਚ ਉਤਰਨ ਦਾ ਫੈਸਲਾ ਕੀਤਾ ਹੈ ਪਰ ਦੂਜੇ ਪਾਸੇ ਕਾਂਗਰਸ ਦੀ ਪੰਜਾਬ ਇਕਾਈ ਆਮ ਆਦਮੀ ਪਾਰਟੀ ਦੇ ਨਾਲ ਸੂਬੇ ਵਿੱਚ ਗਠਜੋੜ ਕਰਨ ਲਈ ਤਿਆਰ ਨਹੀਂ ਹੈ। ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਫਿਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੁਣ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਨੇ ਵੀ 'ਆਪ' ਨਾਲ ਪੰਜਾਬ ਵਿੱਚ ਗਠਜੋੜ ਉੱਤੇ ਦੋ ਟੁੱਕ ਜਵਾਬ ਦਿੱਤਾ ਹੈ।
ਕਾਂਗਰਸ ਨੂੰ ਹੋਵੇਗਾ ਨੁਕਸਾਨ: ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਨੇ ਪਿਛਲੇ 2 ਸਾਲਾਂ ਤੋਂ ਸੂਬੇ ਵਿੱਚ ਸਿਰਫ ਬਦਲੇ ਦੀ ਸਿਆਸਤ ਕਰਕੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੈ ਅਤੇ ਉਹ ਲਗਾਤਾਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ, ਇਸ ਲਈ ਇਹੋ ਜਿਹੀ ਪਾਰਟੀ ਨਾਲ ਪੰਜਾਬ ਵਿੱਚ ਕਾਂਗਰਸ ਦਾ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ (Congress High Command) ਕੋਈ ਸਮਝੌਤਾ ਕਰਦੀ ਵੀ ਹੈ ਤਾਂ ਉਹ ਪਾਰਟੀ ਦੇ ਨਾਲ ਇਸ ਸਮਝੌਤੇ ਵਿੱਚ ਕਦੇ ਵੀ ਸ਼ਾਮਿਲ ਨਹੀਂ ਹੋਣਗੇ। ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਵੀ ਸਮਝੌਤਾ ਕਰਕੇ ਕਾਂਗਰਸ ਦਾ ਲੋਕ ਸਭਾ ਚੋਣਾਂ ਵਿੱਚ ਨੁਕਸਾਨ ਹੋਵੇਗਾ।
- Tomato Crop In Punjab: ਟਮਾਟਰ ਦੀ ਫ਼ਸਲ 'ਤੇ ਉੱਲੀ ਰੋਗ ਦੀ ਮਾਰ, ਮਾਲਵਾ ਇਲਾਕੇ 'ਚ ਹੋਇਆ ਮਾਰੂ ਅਸਰ, ਹੱਲ ਲਈ ਖੇਤੀ ਮਾਹਿਰ ਨੇ ਦਿੱਤੇ ਸੁਝਾਅ
- ਸੁਖਬੀਰ ਬਾਦਲ ਨੇ ਸੀਐੱਮ ਮਾਨ ਨੂੰ ਕੀਤਾ ਟਾਰਗੇਟ, ਕਿਹਾ-ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਪੰਜਾਬ 'ਚ ਦਿੱਤੀ ਜਾ ਰਹੀ ਸਿਆਸੀ ਸ਼ਰਨ
- Amit Shah On Rajoana Mercy Petition: ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਬੋਲੇ ਅਮਿਤ ਸ਼ਾਹ, ਕਿਹਾ- ਜਿਸ ਨੂੰ ਗੁਨਾਹ ਦਾ ਪਛਤਾਵਾ ਨਹੀਂ, ਉਸ ਦਾ ਰਹਿਮ 'ਤੇ ਅਧਿਕਾਰ ਨਹੀਂ
ਬਗਾਵਤ ਉੱਤੇ ਆਸ਼ੂ ਦਾ ਜਵਾਬ: ਇਸ ਤੋਂ ਇਲਾਵਾ ਕਾਂਗਰਸ ਛੱਡਣ ਜਾਂ ਬਗਾਵਤ ਕਰਨ ਦੇ ਸਵਾਲ 'ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪਾਰਟੀ ਛੱਡਣਾ ਫਿਲਹਾਲ ਬਹੁਤ ਦੂਰ ਦੀ ਗੱਲ ਹੈ। ਪਾਰਟੀ ਸੂਬਾ ਲੀਡਰਸ਼ਿਪ ਤੋਂ ਲਗਾਤਾਰ ਸੁਝਾਅ ਲੈ ਰਹੀ ਹੈ। ਜੇਕਰ ਗਠਜੋੜ ਹੁੰਦਾ ਹੈ ਤਾਂ ਅਸੀਂ ਪਾਰਟੀ ਨੂੰ ਸਮਝਾਵਾਂਗੇ ਕਿ ਇਸ ਗਠਜੋੜ ਦਾ ਕੋਈ ਲੰਬਾ ਸਫ਼ਰ ਨਹੀਂ ਹੈ। ਆਸ਼ੂ ਨੇ ਕਿਹਾ ਕਿ ਸੀਟ ਵੰਡ ਦੀਆਂ ਅਫਵਾਹਾਂ ਵੀ ਹਨ ਪਰ ਅਜੇ ਤੱਕ ਸੂਬਾ ਇਕਾਈ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਆਇਆ ਹੈ। ਪੰਜਾਬ ਦੇ ਵਰਕਰ ‘ਆਪ’ ਸਰਕਾਰ ਦੇ ਜ਼ੁਲਮ ਵਿਰੁੱਧ ਸੀਨੀਅਰ ਆਗੂਆਂ ਦਾ ਪੂਰਾ ਸਾਥ ਦੇ ਰਹੇ ਹਨ। ਆਸ਼ੂ ਨੇ ਕਿਹਾ ਕਿ I.N.D.I.A. ਨਾਲ ਗਠਜੋੜ ਦੀ ਪਿਛਲੀ ਮੀਟਿੰਗ 'ਚ ਸੰਸਦ ਮੈਂਬਰਾਂ ਦੇ ਨਾਲ ਸੂਬਾਈ ਲੀਡਰਸ਼ਿਪ ਵੀ ਮੌਜੂਦ ਸੀ। ਇਸ ਮੀਟਿੰਗ ਵਿੱਚ ਸੰਸਦ ਮੈਂਬਰ ਵੀ ਸੂਬਾਈ ਲੀਡਰਸ਼ਿਪ ਦੇ ਕਈ ਮੁੱਦਿਆਂ ਦਾ ਸਮਰਥਨ ਕਰ ਰਹੇ ਸਨ। ਆਸ਼ੂ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਗੱਲ ਹੁੰਦੀ ਹੈ ਤਾਂ ਵਰਕਰ ਕਰਾਰਾ ਜਵਾਬ ਦਿੰਦੇ ਹਨ।