ਚੰਡੀਗੜ੍ਹ: ਮੇਅਰ ਦੇ ਅਹੁਦੇ ਲਈ 10 ਜਨਵਰੀ ਨੂੰ ਚੋਣ ਹੋਣੀ ਹੈ, ਜਿਸ ਲਈ ਕਾਂਗਰਸ ਨੇ ਗੁਰਬਖਸ਼ ਰਾਵਤ ਨੂੰ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਸ਼ੀਲਾ ਦੇਵੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਰਵਿੰਦਰ ਗੁਜਰਾਲ ਨੂੰ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਮੌਕੇ ਬੋਲਦਿਆਂ ਗੁਰਬਖਸ਼ ਰਾਵਤ ਨੇ ਕਿਹਾ ਕਿ ਸਾਡੀ ਜਿੱਤ ਪੱਕੀ ਹੈ। ਉਨ੍ਹਾਂ ਕਿਹਾ ਕਿ ਭਾਂਵੇ ਸਾਡੇ ਕੋਲ ਘੱਟ ਵੋਟਾਂ ਹਨ ਪਰ ਫਿਰ ਵੀ ਕਾਂਗਰਸ ਪਾਰਟੀ ਇਸ ਚੋਣ ਵਿੱਚ ਆਪਣੀ ਜਿੱਤ ਦਰਜ ਕਰਵਾਏਗੀ, ਭਾਜਪਾ ਪਾਰਟੀ ਕਈ ਸਮੂਹਾਂ ਵਿੱਚ ਵੰਡੀ ਹੋਈ ਹੈ ਅਤੇ ਇਸਦਾ ਸਿੱਧਾ ਲਾਭ ਕਾਂਗਰਸ ਨੂੰ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਵਿੱਚ ਕਾਂਗਰਸ ਪਾਰਟੀ ਤਿੰਨੋਂ ਹੀ ਅਹੁਦਿਆਂ ‘ਤੇ ਜਿੱਤ ਹਾਸਲ ਕਰੇਗੀ।
ਇਹ ਵੀ ਪੜ੍ਹੋ: ਨਿਰਭਯਾ ਮਾਮਲੇ 'ਚ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ, 14 ਦਿਨ ਬਾਅਦ ਦਿੱਤੀ ਜਾਵੇਗੀ ਫਾਂਸੀ
ਇਸ ਸਮੇਂ ਨਗਰ ਨਿਗਮ ਵਿੱਚ ਕਾਂਗਰਸ ਦੇ 5 ਕੌਂਸਲਰ ਹਨ ਅਤੇ ਭਾਜਪਾ ਕੋਲ 20 ਤੋਂ ਵੱਧ ਕੌਂਸਲਰ ਹਨ ਪਰ ਭਾਜਪਾ ਵਿੱਚ ਧੜੇਬੰਦੀ ਇਸ ਕਦਰ ਹੋ ਗਈ ਹੈ ਕਿ ਭਾਜਪਾ ਕੌਂਸਲਰ ਇੱਕ ਦੂਜੇ ਦਾ ਵਿਰੋਧ ਕਰਦੇ ਆ ਰਹੇ ਹਨ।
ਗੁਰਬਖਸ਼ ਰਾਵਤ ਨੇ ਕਿਹਾ ਕਿ ਭਾਜਪਾ ਦੀ ਧੜੇਬੰਦੀ ਕਾਰਨ ਕਾਂਗਰਸ ਪਾਰਟੀ ਘੱਟ ਵੋਟਾਂ ਹੋਣ ਦੇ ਬਾਵਜੂਦ ਤਿੰਨੋਂ ਅਹੁਦਿਆਂ ‘ਤੇ ਜਿੱਤ ਹਾਸਲ ਕਰੇਗੀ।