ETV Bharat / state

ਸਕੀਮਾਂ ਤਾਂ ਸਰਕਾਰ ਨੇ ਲਾਗੂ ਕੀਤੀਆਂ, ਪਰ ਪ੍ਰਚਾਰ 'ਚ ਕਮੀ ਰਹੀ: ਕਾਂਗਰਸੀ ਵਿਧਾਇਕ - ਪੰਜਾਬ ਸਰਕਾਰ

ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਜਿੱਥੇ ਸਮੁੱਚੀ ਕੈਬਿਨੇਟ ਸਰਕਾਰ ਆਪਣੀਆਂ ਤਾਰੀਫਾਂ ਦੇ ਪੁੱਲ ਬਣਦੀ ਨਹੀਂ ਥੱਕ ਰਹੀ, ਉੱਥੇ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਰੋਧੀਆਂ ਦੇ ਨਾਲ-ਨਾਲ, ਖੁਦ ਵੀ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ।

congress cabinet minister Navtej cheema, sukhdev dhindsa
ਫ਼ੋਟੋ
author img

By

Published : Mar 16, 2020, 7:51 PM IST

ਚੰਡੀਗੜ੍ਹ: 3 ਸਾਲ ਪੂਰੇ ਹੋਣ 'ਤੇ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੈਪਟਨ ਨੇ ਐਲਾਨ ਕੀਤਾ ਕਿ ਉਹ 2022 ਦੀਆਂ ਚੋਣਾਂ ਲੜਨਗੇ। ਉੱਥੇ ਹੀ ਕੈਪਟਨ ਕੈਬਿਨੇਟ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਪਾ ਦਿੱਤਾ ਹੈ।

ਕਾਂਗਰਸੀ ਵਿਧਾਇਕ ਨਵਤੇਜ ਸਿੱਧੂ ਤੇ ਵਿਰੋਧੀ ਪਾਰਟੀ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ।

ਨਵਤੇਜ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਇੱਕ ਸਕੀਮ ਨੂੰ ਲਾਗੂ ਕੀਤਾ ਹੈ, ਜਦਕਿ ਪ੍ਰਚਾਰ ਕਰਨ ਵਿੱਚ ਸਰਕਾਰ ਦੀ ਕਮੀ ਰਹੀ ਹੈ। ਹਾਲਾਂਕਿ, ਚੀਮਾ ਨੇ ਇਹ ਵੀ ਕਿਹਾ ਕਿ ਵਿਰੋਧੀ ਪ੍ਰਚਾਰ ਜ਼ਿਆਦਾ ਕਰਦੇ ਹਨ। ਉੱਥੇ ਹੀ ਨਵਤੇਜ ਚੀਮਾ ਨੇ ਕਿਹਾ ਕਿ ਰਹਿੰਦੇ ਦੋ ਸਾਲਾਂ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਹੁੰਦੇ ਵਿਕਾਸ ਨੂੰ ਤੁਸੀਂ ਵੇਖੋਗੇ ਤੇ ਆਉਣ ਵਾਲੇ ਅਗਲੇ ਸਾਲ ਦੇ ਬਜਟ ਵਿੱਚ ਵੀ ਵਾਧਾ ਹੋਵੇਗਾ।

ਦੂਜੇ ਪਾਸੇ, ਟਕਸਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਫੇਲ ਹੋ ਚੁੱਕੀ ਹੈ ਅਤੇ ਤਿੰਨ ਸਾਲਾਂ ਦੇ ਦੌਰਾਨ ਸਰਕਾਰ ਨੇ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ: ਕੈਪਟਨ ਵੱਲੋਂ 2022 ਦੀਆਂ ਚੋਣਾਂ ਲੜਨ ਦਾ ਐਲਾਨ, ਸਿੱਧੂ 'ਤੇ ਵੀ ਦਿੱਤਾ ਵੱਡਾ ਬਿਆਨ

ETV Bharat Logo

Copyright © 2025 Ushodaya Enterprises Pvt. Ltd., All Rights Reserved.