ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਸੁਪਰੀਮ ਕੋਰਟ ਦੇ ਵਕੀਲ ਅਤੇ ਸੋਸ਼ਲ ਵਰਕਰ ਵਿਨੀਤ ਜਿੰਦਲ ਨੇ ਪਾਈ ਹੈ। ਸ਼ਿਕਾਇਤ ਯੂਏਪੀਏ ਐਕਟ 1967 ਤਹਿਤ ਦਰਜ ਕਰਵਾਈ ਗਈ ਹੈ। ਇਸ ਸ਼ਿਕਾਇਤ ਵਿੱਚ ਉਹਨਾਂ ਨੂੰ ਖਾਲਿਸਤਾਨੀ, ਭਾਰਤ ਦੇ ਖਿਲਾਫ ਜੰਗ ਛੇੜਨ, ਦੰਗੇ ਭੜਕਾਉਣ, ਰਾਜ ਦੇ ਖਿਲਾਫ ਅਪਰਾਧਿਕ ਸਾਜ਼ਿਸ਼ ਲਈ ਅੱਤਵਾਦੀ ਐਲਾਨਣ ਲਈ ਕੀਤੀ ਗਈ ਹੈ।
-
@vineetJindal19 ADV.& SOCIAL ACTIVIST FILED COMPLAINT UNDER UAPA ACT 1967 WITH @HMOIndia & @NIA_India AGAINST #AmritpalSingh & “VARIS PANJAB DE” TO DECLARE THEM AS TERRORISTS FOR KHALISTANI ACTS & WAGING WAR AGAINST INDIA,PROVOCATION FOR RIOTING,CRIMINAL CONSPIRACY AGAINST STATE. pic.twitter.com/G3nISSMRqh
— Adv.Vineet Jindal (@vineetJindal19) February 28, 2023 " class="align-text-top noRightClick twitterSection" data="
">@vineetJindal19 ADV.& SOCIAL ACTIVIST FILED COMPLAINT UNDER UAPA ACT 1967 WITH @HMOIndia & @NIA_India AGAINST #AmritpalSingh & “VARIS PANJAB DE” TO DECLARE THEM AS TERRORISTS FOR KHALISTANI ACTS & WAGING WAR AGAINST INDIA,PROVOCATION FOR RIOTING,CRIMINAL CONSPIRACY AGAINST STATE. pic.twitter.com/G3nISSMRqh
— Adv.Vineet Jindal (@vineetJindal19) February 28, 2023@vineetJindal19 ADV.& SOCIAL ACTIVIST FILED COMPLAINT UNDER UAPA ACT 1967 WITH @HMOIndia & @NIA_India AGAINST #AmritpalSingh & “VARIS PANJAB DE” TO DECLARE THEM AS TERRORISTS FOR KHALISTANI ACTS & WAGING WAR AGAINST INDIA,PROVOCATION FOR RIOTING,CRIMINAL CONSPIRACY AGAINST STATE. pic.twitter.com/G3nISSMRqh
— Adv.Vineet Jindal (@vineetJindal19) February 28, 2023
ਵਕੀਲ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਲਗਾਏ ਇਲਜ਼ਾਮ: ਵਕੀਲ ਜਿੰਦਲ ਨੇ ਇਸ ਸਬੰਧੀ ਇਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ। ਇਸ ਸੰਦੇਸ਼ ਵਿੱਚ ਵਿਨੀਤ ਜਿੰਦਲ ਨੇ ਕਿਹਾ ਕਿ ਇਹ ਵਿਅਕਤੀ ਲੰਬੇ ਸਮੇਂ ਤੋਂ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਦੇਸ਼ ਦੇ ਕਾਨੂੰਨ ਨੂੰ ਵੀ ਨਹੀਂ ਮੰਨ ਰਿਹਾ। ਵਿਨੀਤ ਜਿੰਦਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇਸ਼ ਵਿੱਚ ਲਗਾਤਾਰ ਅਰਾਦਕਤਾ ਫੈਲਾ ਰਿਹਾ ਹੈ।
ਇਹ ਵੀ ਪੜ੍ਹੋ : PUNJAB POLICE TRAINING IN GATKA: ਅਜਨਾਲਾ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕੀਤੀ ਖ਼ਾਸ ਮੌਕ ਡਰਿੱਲ, ਗੱਤਕਾ ਦੀ ਵੀ ਲਈ ਟ੍ਰੇਨਿੰਗ
ਧਰਮ ਦਾ ਸਹਾਰਾ ਲੈ ਰਿਹਾ ਹੈ ਅੰਮ੍ਰਿਤਪਾਲ ਸਿੰਘ: ਵਿਨੀਤ ਜਿੰਦਲ ਨੇ ਕਿਹਾ ਕਿ ਆਪਣੇ ਸਾਥੀ ਨੂੰ ਛੁਡਾਉਣ ਲ਼ਈ ਅੰਮ੍ਰਿਤਪਾਲ ਸਿੰਘ ਨੇ ਥਾਣੇ ਉੱਤੇ ਹਮਲਾ ਕੀਤਾ ਅਤੇ ਪਾਲਕੀ ਸਾਹਿਬ ਦਾ ਸਹਾਰਾ ਲਿਆ ਹੈ। ਅੰਮ੍ਰਿਤਪਾਲ ਸਿੰਘ ਧਰਮ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਦਬਾਅ ਪਾ ਕੇ ਆਪਣੇ ਆਪ ਉੱਤੇ ਕਾਰਵਾਈ ਨਹੀਂ ਕਰਨ ਦੇ ਰਿਹਾ ਹੈ। ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਮੰਗ ਨੂੰ ਜਾਇਜ ਠਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਗਾਤਾਰ ਅਜਿਹੀਆਂ ਗਤੀਵਿਧੀਆਂ ਕਰ ਰਿਹਾ ਹੈ, ਜਿਸ ਨਾਲ ਦੇਸ਼ ਵਿਚ ਸਥਿਤੀ ਖਰਾਬ ਹੋ ਰਹੀ ਹੈ।
ਕੌਣ ਹੈ ਅੰਮ੍ਰਿਤਪਾਲ ਸਿੰਘ: ਪੰਜਾਬ ਵਿੱਚ ਲਗਾਤਾਰ ਕੁੱਝ ਘਟਨਾਵਾਂ ਅਤੇ ਤਿੱਖੇ ਬਿਆਨਾਂ ਨਾਲ ਚਰਚਾ ਵਿੱਚ ਆਏ ਅਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਮੁਖੀ ਹਨ। ਇਹ ਜਥੇਬੰਦੀ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੇ ਬਣਾਈ ਸੀ। ਇਸ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਸੀ। ਅਮ੍ਰਿਤਪਾਲ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ। ਅਜਲਾਵਾ ਵਿਖੇ ਆਪਣੇ ਇਕ ਸਾਥੀ ਨੂੰ ਛੁਡਾਉਣ ਲਈ ਪਹੁੰਚੇ ਅੰਮ੍ਰਿਤਪਾਲ ਅਤੇ ਸੰਗਤ ਵਿਚਾਲੇ ਪੁਲਿਸ ਝੜਪ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਸਿੰਘ ਲਗਾਤਾਰ ਨਿਸ਼ਾਨੇਂ ਉੱਤੇ ਹੈ।