ETV Bharat / state

Punjab news: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ, ਕੱਲ੍ਹ ਹੋਵੇਗਾ ਪੰਜਾਬ ਲਈ ਇਤਿਹਾਸਿਕ ਦਿਨ, ਕੀ ਹੈ ਖਾਸ ਪੜ੍ਹੋ ਪੂਰੀ ਰਿਪੋਰਟ... - ਸਕੂਲ ਆਫ਼ ਐਮੀਨੈਂਸ ਪ੍ਰਾਜੈਕਟ

13 ਸਤੰਬਰ 2023 ਪੰਜਾਬ ਲਈ ਇੱਕ ਇਤਿਹਾਸਿਕ ਦਿਨ (historic day ) ਹੋਵੇਗਾ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਖੀ ਗਈ ਹੈ। ਆਖਿਰ ਕੱਲ੍ਹ ਅਜਿਹਾ ਕੀ ਹੋਵੇਗਾ, ਪੜ੍ਹੋ ਪੂਰੀ ਖ਼ਬਰ...

CM Punjab : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ, ਕੱਲ੍ਹ ਪੰਜਾਬ ਹੋਵੇਗਾ ਪੰਜਾਬ ਲਈ ਇਤਿਹਾਸਿਕ ਦਿਨ

author img

By ETV Bharat Punjabi Team

Published : Sep 12, 2023, 8:30 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਏ ਦਿਨ ਪੰਜਾਬੀਆਂ ਲਈ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਅੱਜ ਇੱਕ ਵਾਰ ਫਿਰ ਮੱਖ ਮੰਤਰੀ ਨੇ ਆਖਿਆ ਕਿ ਕੱਲ੍ਹ 13 ਸਤੰਬਰ ਪੰਜਾਬ ਲਈ ਇਤਿਹਾਸਿਕ ਦਿਨ ਹੋਵੇਗਾ। ਇਸ ਗੱਲ ਦਾ ਐਲਾਨ ਉਨ੍ਹਾਂ ਵੱਲੋਂ 249 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਣ ਮਗਰੋਂ ਕੀਤਾ ਗਿਆ। ਇਹ ਸਮਾਗਮ ਮਿਉਂਸਪਲ ਭਵਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ।

ਪਹਿਲਾ ਐਮੀਨੈਂਸ ਸਕੂਲ: ਮੁੱਖ ਮੰਤਰੀ ਨੇ ਸੰਬੋਧਨ ਕਰਦੇ ਆਖਿਆ ਕਿ ਉਨ੍ਹਾਂ ਨੇ ਪੰਜਾਬ 'ਚ 117 ਸਕੂਲ ਆਫ਼ ਐਮੀਨੈਂਸ ਚੁਣੇ ਹਨ। ਇਸੇ ਨੂੰ ਅੱਗੇ ਤੋਰਦੇ ਹੋਏ ਕੱਲ੍ਹ ਪਹਿਲਾ ਸਕੂਲ ਆਫ਼ ਐਮੀਨੈਂਸ ਖੁੱਲਣ ਜਾ ਰਿਹਾ ਹੈ, ਜੋ ਅੰਮ੍ਰਿਤਸਰ ਦੇ ਛੇਹਰਟਾ 'ਚ ਹੋਵੇਗਾ। ਸੀਐੱਮ ਮਾਨ ਨੇ ਕਿਹਾ ਕਿ ਸਕੂਲ ਬਹੁਤ ਸ਼ਾਨਦਾਰ ਹੋ ਜਾਣਗੇ, ਜਿਸ ਮਗਰੋਂ ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜਾਉਣਗੇ ਜਾਂ ਫਿਰ ਸਰਕਾਰੀ ਸਕੂਲ਼ 'ਚ ਪੜਾਈ ਕਰਵਾਉਣਗੇ। ਉਨ੍ਹਾਂ ਆਖਿਆ ਕਿ ਦੋਵਾਂ ਸਕੂਲਾਂ 'ਚ ਬਸ ਇੱਕ ਫਰਕ ਹੋਵੇਗਾ ਪ੍ਰਾਈਵੇਟ ਸਕੂਲਾਂ 'ਚ ਫੀਸ ਲੱਗੇਗੀ ਜਦ ਕਿ ਸਰਕਾਰੀ ਸਕੂਲਾਂ 'ਚ ਮੁਫ਼ਤ ਪੜਾਈ ਹੋਵੇਗੀ।

ਪੰਜਾਬ 'ਚ ਇਸਰੋ ਮਿਊਜ਼ੀਅਮ: ਮੱਖ ਮੰਤਰੀ ਨੇ ਆਖਿਆ ਕਿ ਸਾਡੇ ਅਧਿਆਪਕ ਸਿੰਘਾਪੁਰ, ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਹਨ। ਅਧਿਆਪਕਾਂ ਦੀ ਅਹਿਮਦਾਬਾਦ 'ਚ ਟ੍ਰੇਨਿੰਗ ਹੋ ਰਹੀ ਹੈ। ਪੰਜਾਬ ਦੇ ਬੱਚੇ ਇਸਰੋ 'ਚ ਜਾ ਕੇ ਚੰਦਰਯਾਨ-3 ਦੀ ਲਾਂਚਿੰਗ ਦੇਖ ਕੇ ਆਏ ਹਨ। ਮਾਨ ਨੇ ਕਿਹਾ ਇਸਰੋ ਪੰਜਾਬ 'ਚ ਮਿਊਜ਼ੀਅਮ ਬਣਾਉਣ ਦੀ ਗੱਲ ਆਖ ਰਿਹਾ ਹੈ। ਇਸ ਨਾਲ ਬੱਚਿਆਂ ਦਾ ਵਿਕਾਸ ਹੋਵੇਗਾ ਜੋ ਕਿ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

Saragarhi Day 2023: ਫਿਰੋਜ਼ਪੁਰ 'ਚ ਸੀਐੱਮ ਮਾਨ ਨੇ ਰੱਖਿਆ ਸਾਰਾਗੜ੍ਹੀ ਮੈਮੋਰੀਅਲ ਦਾ ਨੀਂਹ ਪੱਥਰ, ਕਿਹਾ- ਦਸੰਬਰ ਵਿੱਚ ਸਰਕਾਰ ਵੱਲੋਂ ਨਹੀਂ ਹੋਵੇਗਾ ਕੋਈ ਜਸ਼ਨ ਵਾਲਾ ਪ੍ਰੋਗਰਾਮ

Kisan Mela In PAU: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 14 ਤੋਂ 15 ਸਤੰਬਰ ਤੱਕ ਲੱਗੇਗਾ ਕਿਸਾਨ ਮੇਲਾ

Punjab Film City: ਹੁਣ ਪੰਜਾਬ 'ਚ ਬਣਨਗੀਆਂ ਵੱਡੇ ਪਰਦੇ ਦੀਆਂ ਫ਼ਿਲਮਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ

ਕਾਬਲੇਜ਼ਿਕਰ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਆਖਿਆ ਗਿਆ ਸੀ ਕਿ 'ਸਕੂਲ ਆਫ਼ ਐਮੀਨੈਂਸ' ਵਿਿਦਆਰਥੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ 'ਇਨਕਲਾਬੀ' ਕਦਮ ਹੈ। 'ਸਕੂਲ ਆਫ਼ ਐਮੀਨੈਂਸ' ਪ੍ਰਾਜੈਕਟ ਲਈ 200 ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਹੈ ਤਾਂ ਜੋ ਇਹ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕਣ। ਦੱਸ ਦਈਏ ਕਿ 'ਸਕੂਲ ਆਫ਼ ਐਂਮੀਨੈਂਸ' ਪ੍ਰਾਜੈਕਟ ਤਹਿਤ 23 ਜ਼ਿਿਲ੍ਹਆਂ ਦੇ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਇਸ 'ਚ ਨੌਵੀਂ ਤੋਂ ਬਾਰਵੀਂ ਜਮਾਤਾਂ 'ਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.