ਚੰਡੀਗੜ੍ਹ: ਪੰਜਾਬ 'ਚ ਨਸ਼ੇ ਸਮੇਤ ਜ਼ੁਲਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਦਿਨ ਦਿਹਾੜੇ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਪ੍ਰੈਸ ਕਾਨਫਰੰਸ ਕਰਕੇ ਮੁਲਾਕਾਤ ਸਬੰਧੀ ਵੇਰਵੇ ਦਿੱਤੇ ਗਏ।
-
ਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...
— Bhagwant Mann (@BhagwantMann) December 5, 2023 " class="align-text-top noRightClick twitterSection" data="
ਅਸੀਂ ਚਾਹੁੰਦੇ ਹਾਂ ਕਿ ਸਾਡੇ… pic.twitter.com/nxtEQAZB1D
">ਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...
— Bhagwant Mann (@BhagwantMann) December 5, 2023
ਅਸੀਂ ਚਾਹੁੰਦੇ ਹਾਂ ਕਿ ਸਾਡੇ… pic.twitter.com/nxtEQAZB1Dਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...
— Bhagwant Mann (@BhagwantMann) December 5, 2023
ਅਸੀਂ ਚਾਹੁੰਦੇ ਹਾਂ ਕਿ ਸਾਡੇ… pic.twitter.com/nxtEQAZB1D
ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ: ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ, ਅੱਜ ਪੰਜਾਬ ਦੇ ਸਾਰੇ CP ਤੇ SSP ਨਾਲ ਮੀਟਿੰਗ ਕੀਤੀ ਤੇ ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ਼ ਕਰਨ ਨੂੰ ਕਿਹਾ...ਨਾਲ ਹੀ ਨਸ਼ਿਆਂ 'ਤੇ ਥੱਲਿਓਂ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ...ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫ਼ਸਰ ਬਿਨਾਂ ਕਿਸੇ ਦਬਾਅ ਤੋਂ ਦਿਲੇਰੀ ਨਾਲ ਕੰਮ ਕਰਨ ਤਾਂ ਜੋ ਸਾਢੇ 3 ਕਰੋੜ ਪੰਜਾਬੀ ਮਹਿਫੂਜ਼ ਰਹਿਣ।
ਨਸ਼ੇ ਦੇ ਮਾਮਲੇ 'ਚ ਐਕਸ਼ਨ: ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਜਿਸ 'ਚ ਉਨ੍ਹਾਂ 15 ਅਗਸਤ ਦੇ ਐਲਾਨ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਡਰੱਗ 'ਤੇ ਨਕੇਲ ਕੱਸਣ ਨੂੰ ਅੱਗੇ ਵਧਾਇਆ ਜਾਵੇਗਾ ਤੇ ਸਖ਼ਤੀ ਨਾਲ ਮਾਮਲਿਆਂ 'ਚ ਨਜਿੱਠਿਆ ਜਾਵੇਗਾ। ਡੀਜੀਪੀ ਪੰਜਾਬ ਨੇ ਕਿਹਾ ਕਿ ਡਰੱਗ ਦੇ ਮਾਮਲੇ 'ਚ ਤਸਕਰਾਂ ਵਲੋਂ ਬਣਾਈ ਗਈ ਕਰੋੜਾਂ ਦੀ ਜ਼ਾਇਦਾਦ ਨੂੰ ਪੁਲਿਸ ਵਲੋਂ ਸੀਜ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਰ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਨਸ਼ੇ ਦੇ ਮਾਮਲਿਆਂ 'ਚ ਕਾਰਵਾਈ ਵੀ ਦੇਖੀ ਜਾਵੇਗੀ, ਜੋ ਉਸ ਦੀ ਕਾਰਗੁਜ਼ਾਰੀ ਦਿਖਾਏਗੀ।
-
[LIVE] DGP Gaurav Yadav will address a Press Conference
— Government of Punjab (@PunjabGovtIndia) December 5, 2023 " class="align-text-top noRightClick twitterSection" data="
https://t.co/MqkgJOtlBy
">[LIVE] DGP Gaurav Yadav will address a Press Conference
— Government of Punjab (@PunjabGovtIndia) December 5, 2023
https://t.co/MqkgJOtlBy[LIVE] DGP Gaurav Yadav will address a Press Conference
— Government of Punjab (@PunjabGovtIndia) December 5, 2023
https://t.co/MqkgJOtlBy
ਲੋਕਾਂ 'ਚ ਜਾ ਕੇ ਮਸਲੇ ਹੱਲ ਕਰਨ ਦੀ ਹਦਾਇਤ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਪਬਲਿਕ ਡੀਲਿੰਗ ਸਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਸਐਸਪੀ ਹਰ ਰੋਜ਼ ਇੱਕ ਥਾਣੇ ਦੇ ਲੋਕਾਂ ਨੂੰ ਮਿਲਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਜਾ ਸਕਣ ਅਤੇ ਕਾਰਵਾਈ ਕੀਤੀ ਜਾ ਸਕੇ ਅਤੇ ਥਾਣਿਆਂ ਵਿੱਚ ਲੋਕਾਂ ਦਾ ਸਵਾਗਤ ਕੀਤਾ ਜਾਵੇ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵਲੋਂ ਅਫ਼ਸਰਾਂ ਨੂੰ ਲੋਕਾਂ ਵਿਚਕਾਰ ਤੇ ਪਿੰਡਾਂ 'ਚ ਜਾਕੇ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਕਿਹਾ ਗਿਆ ਹੈ।
ਪੰਜਾਬ ਦੀਆਂ ਜੇਲ੍ਹਾਂ ਨੂੰ ਅਪਗ੍ਰੇਡ ਕਰਨ ਦੀ ਗੱਲ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਲੈਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ ਹੈ। ਜਿਸ 'ਚ ਪੰਜਾਬ ਦੀਆਂ ਜੇਲ੍ਹਾਂ ਨੂੰ ਅਪਗ੍ਰੇਡ ਕਰਨ ਦੀ ਗੱਲ ਹੋਈ ਹੈ। ਇਸ ਦੇ ਨਾਲ ਹੀ ਜੇਲ੍ਹਾਂ 'ਚ ਨਵੀਂ ਤਕਨੀਕ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਕਿਹਾ ਕਿ ਬੇਸ਼ੱਕ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਂਦੀ ਹੈ, ਪਰ ਇਹ ਕਿਸ ਨੇ ਭੇਜੇ ਹਨ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਧਮਕੀ ਦੀਆਂ ਫੋਨ ਕਾਲਾਂ 'ਤੇ ਤੁਰੰਤ ਐਕਸ਼ਨ: ਇਸ ਦੇ ਨਾਲ ਹੀ ਥਾਣੇਦਾਰ ਅਤੇ ਡੀ.ਐਸ.ਪੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਜੋ ਕਾਰਵਾਈ ਸਖ਼ਤ ਹੋਵੇ। ਇਸ ਦੇ ਨਾਲ ਹੀ ਧਮਕੀ ਭਰੇ ਫੋਨ ਕਾਲਾਂ 'ਤੇ ਵੀ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਐਕਸ਼ਨ ਲੈਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਵਾਰਦਾਤ ਤੋਂ ਪਹਿਲਾਂ ਹੀ ਸਮਾਂ ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਫਿਰੌਤੀ ਸਬੰਧੀ 171 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਵੀ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਤੁਰੰਤ ਸੁਰੱਖਿਆ ਦੀ ਲੋੜ ਹੈ।
ਗੈਰ ਕਾਨੂੰਨੀ ਮਾਈਨਿੰਗ 'ਤੇ ਐਕਸ਼ਨ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਲੈਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਦਾਇਤ ਦਿੱਤੀ ਗਈ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਮਾਈਨਿੰਗ 'ਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇਗਾ ਤੇ ਇਸ 'ਚ ਕੰਮ ਕਰਨ ਵਾਲਿਆਂ 'ਤੇ ਮਾਮਲਾ ਦਰਜ ਕਰਕੇ ਅੰਦਰ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਨਾਜਾਇਜ਼ ਮਾਈਨਿੰਗ 'ਚ ਜੁੜਿਆ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।।
- ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨੀ 'ਚ ਦਿਲ ਦਾ ਦੌਰਾ ਪੈਣ ਕਾਰਣ ਮੌਤ, ਐੱਨਆਈਏ ਦੀ ਲਿਸਟ 'ਚ ਮੋਸਟ ਵਾਂਟੇਡ ਸੀ ਲਖਬੀਰ ਰੋਡੇ
- Pakistani Girl Arrived India: ਵਿਆਹ ਕਰਵਾਉਣ ਲਈ ਭਾਰਤ ਪਹੁੰਚੀ ਪਾਕਿਸਤਾਨੀ ਲੜਕੀ ਜਾਵੇਰਿਆ, ਸਹੁਰਾ ਪਰਿਵਾਰ ਨੇ ਢੋਲ ਧਮਾਕੇ ਨਾਲ ਕੀਤਾ ਨਿੱਘਾ ਸਵਾਗਤ
- Paramjit Singh Dhadi Arrested : KLF ਦੇ ਆਗੂ ਲਖਬੀਰ ਸਿੰਘ ਰੋਡੇ ਦਾ ਸਾਥੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਧਰਨੇ ਪ੍ਰਦਰਸ਼ਨਾਂ 'ਚ ਖੱਜਲ ਨਾ ਹੋਵੇ ਜਨਤਾ: ਡੀਜੀਪੀ ਪੰਜਾਬ ਨੇ ਦੱਸਿਆ ਕਿ ਅਮਨ ਕਾਨੂੰਨ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੋਣ ਵਾਲੇ ਪ੍ਰਦਰਸ਼ਨਾਂ ਵਿੱਚ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਇਸ ਲਈ ਧਰਨੇ ਪ੍ਰਦਰਸ਼ਨ ਨੂੰ ਪੇਸ਼ੇਵਰ ਤਰੀਕੇ ਨਾਲ ਨਜਿੱਠਿਆ ਜਾਵੇ। ਇਸ ਤੋਂ ਇਲਾਵਾ ਪੁਲਿਸ ਦੇ ਗੁਰੂ ਘਰ ਜਾਣ ਦੇ ਮਾਮਲੇ ਵਿੱਚ ਡੀਜੀਪੀ ਨੇ ਕਿਹਾ ਕਿ ਇਹ ਇੱਕ ਨੀਤੀਗਤ ਪੱਧਰ ਦੀ ਚਰਚਾ ਹੈ ਅਤੇ ਪੁਲਿਸ ਉੱਤੇ ਗੋਲੀਬਾਰੀ ਹੋਈ ਸੀ ਅਤੇ ਉਸ ਵਿੱਚ ਕਾਰਵਾਈ ਹੋਈ ਸੀ, ਮੈਂ ਇਸ ਚਰਚਾ ਵਿੱਚ ਨਹੀਂ ਪੈਣਾ ਚਾਹੁੰਦਾ।