ETV Bharat / state

ਪੰਜਾਬ 'ਚ 4 ਪੜਾਵਾਂ ਅੰਦਰ ਹੋਵੇਗਾ ਝੋਨੇ ਦੀ ਬਿਜਾਈ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤਰੀਕਾਂ ਦਾ ਐਲਾਨ - ਪੰਜਾਬ ਖੇਤੀਬਾੜੀ ਵਿਭਾਗ

ਪੰਜਾਬ ਸਰਕਾਰ ਵਲੋਂ ਇਸ ਵਾਰ ਝੋਨੇ ਦੀ ਬਿਜਾਈ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਇਸ ਵਾਰ ਝੋਨੇ ਦੀ ਬਿਜਾਈ ਚਾਰ ਭਾਗਾਂ ਵਿੱਚ ਵੰਡੀ ਗਈ ਹੈ। ਇਸਨੂੰ ਲੈ ਕੇ ਸੀਐੱਮ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ।

Chief Minister Bhagwant's statement on paddy sowing
ਪੰਜਾਬ 'ਚ 4 ਪੜਾਵਾਂ ਅੰਦਰ ਹੋਵੇਗਾ ਝੋਨੇ ਦੀ ਬਿਜਾਈ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤਰੀਕਾਂ ਦਾ ਐਲਾਨ
author img

By

Published : May 15, 2023, 10:04 PM IST

ਚੰਡੀਗੜ੍ਹ : ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਇਕ ਵੱਖਰਾ ਤਜਰਬਾ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ 4 ਭਾਗਾਂ ਵਿਚ ਵੰਡਿਆ ਗਿਆ ਹੈ। ਸਰਕਾਰ ਅਤੇ ਕਿਸਾਨ ਮਿਲਣੀ ਵਿਚ ਇਹਨਾਂ ਸੁਝਾਵਾਂ 'ਤੇ ਚਰਚਾ ਕੀਤੀ ਗਈ ਸੀ ਅਤੇ ਉਸੇ ਦੇ ਅਧਾਰ 'ਤੇ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਮਾਨ ਵੱਲੋਂ 4 ਭਾਗਾਂ ਵਿਚ ਝੋਨਾ ਲਗਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਹਨਾਂ ਤਰੀਕਾਂ ਦੇ ਹਿਸਾਬ ਨਾਲ ਹੀ ਕਿਸਾਨਾਂ ਨੂੰ ਪੂਰੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

10 ਜੂਨ ਤੋਂ ਸਰਹੱਦੀ ਖੇਤਰਾਂ ਵਿਚ ਝੋਨੇ ਦੀ ਬਿਜਾਈ : ਸਰਕਾਰ ਵੱਲੋਂ ਬਣਾਈ ਗਈ ਯੋਜਨਾ ਅਨੁਸਾਰ ਬਾਰਡਰ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਜੋ ਖੇਤ ਹਨ ਉਹਨਾਂ ਲਈ 10 ਜੂਨ ਤੋਂ ਝੋਨੇ ਦੀ ਬਿਜਾਈ ਨਿਸ਼ਚਿਤ ਕੀਤੀ ਗਈ ਹੈ। ਜਿਹਨਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।ਕਿਉਂਕਿ ਬਾਰਡਰ ਖੇਤਰ ਹੋਣ ਕਰਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਰਾਤ ਨੂੰ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਸੀਐਮ ਨੇ ਦੱਸਿਆ ਕਿ ਇਹ ਕਿਸਾਨਾਂ ਵੱਲੋਂ ਹੀ ਸਰਕਾਰ ਨੂੰ ਦਿੱਤਾ ਗਿਆ ਸੀ। ਸਰਹੱਦੀ ਖੇਤਰਾਂ ਵਿਚ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲੇਗੀ ਜਾਂ ਫਿਰ ਲੋੜ ਪੈਣ 'ਤੇ 8 ਘੰਟੇ ਤੋਂ ਜ਼ਿਆਦਾ ਬਿਜਲੀ ਮਿਲ ਸਕਦੀ ਹੈ।

16 ਜੂਨ ਤੋਂ ਇਹਨਾਂ ਜਿਲ੍ਹਿਆਂ ਵਿੱਚ ਮਿਲੇਗੀ ਸੁਵਿਧਾ : ਸਰਹੱਦੀ ਖੇਤਰਾਂ ਤੋਂ ਬਾਅਦ 16 ਜੂਨ ਤੋਂ ਪੰਜਾਬ ਦੇ ਹੋਰ ਜ਼ਿਲ੍ਹੇ ਜਿਹਨਾਂ ਵਿਚ ਫ਼ਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਵਿਚਝੋਨੇ ਦੀ ਬਿਜਾਈ ਸ਼ੁਰੂ ਕਰਨ ਦੀ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ। ਇਹਨਾਂ 7 ਜ਼ਿਿਲਆਂ ਵਿਚ 16 ਜੂਨ ਤੋਂ ਝੋਨੇ ਦੀ ਬਿਜਾਈ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਸੀਐਮ ਮਾਨ ਨੇ ਦਾਅਵਾ ਕੀਤਾ ਨਹਿਰੀ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ।

  1. ਤੇਜ਼ ਰਫ਼ਤਾਰ ਕਾਰ ਨੇ ਮਾਰੀ ਦੋ ਮੋਟਰਸਾਈਕਲਾਂ ਨੂੰ ਟੱਕਰ, ਚਾਰ ਲੋਕਾਂ ਦੀ ਮੌਤ
  2. ਸਰਬ ਧਰਮ ਸਾਂਝਾ 3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ, ਸਾਰੇ ਧਰਮਾਂ ਦੇ ਪ੍ਰਚਾਰਕਾਂ ਨੇ ਲਿਆ ਹਿੱਸਾ
  3. ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ

19 ਜੂਨ ਤੋਂ ਤੀਜਾ ਪੜਾਅ ਹੋਵੇਗਾ ਸ਼ੁਰੂ : ਝੋਨੇ ਦੀ ਬਿਜਾਈ ਲਈ ਤੀਜਾ ਪੜਾਅ 19 ਜੂਨ ਤੋਂ ਸ਼ੁਰੂ ਹੋਵੇਗਾ। ਜਿਹਨਾਂ ਵਿਚ ਰੂਪਨਗਰ, ਮੁਹਾਲੀ, ਕਪੂਰਥਲਾ, ਲੁਧਿਆਣਾ, ਫ਼ਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਜ਼ਿਿਲਆਂ ਨੂੰ ਰੱਖਿਆ ਗਿਆ ਹੈ। ਸੀਐਮ ਮਾਨ ਨੇ ਐਲਾਨ ਕੀਤਾ ਕਿ 21 ਜੂਨ ਤੋਂ ਝੋਨੇ ਦੀ ਬਿਜਾਈ ਲਈ ਚੌਥੇ ਪੜਾਅ ਸ਼ੁਰੂ ਹੋਵੇਗਾ। ਜਿਹਨਾਂ ਵਿਚ ਪਟਿਆਲਾ, ਜਲੰਧਰ, ਮੁਕਤਸਰ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ਜ਼ਿਿਲਆਂ ਵਿਚ ਝੋਨੇ ਦੀ ਬਿਜਾਈ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਸੀਐਮ ਮਾਨ ਦਾਅਵਾ ਹੈ ਕਿ ਇਸ ਸਾਲ ਬਿਜਲੀ ਦੀ ਕੋਈ ਕਿੱਲਤ ਨਹੀਂ ਰਹੇਗੀ ਅਤੇ ਨਿਰਵਿਘਨ ਬਿਜਲੀ ਸਪਲਾਈ ਨਾਲ ਝੋਨਾ ਲਗਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.