ETV Bharat / state

CM Mann On Debate: ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਸੀਐੱਮ ਮਾਨ ਦੀ ਪੋਸਟ, ਦੱਸਿਆ ਡਿਬੇਟ ਦਾ ਨਾਮ ਤੇ ਹਰ ਧਿਰ ਨੂੰ ਬੋਲਣ ਲਈ ਮਿਲੇਗਾ ਕਿੰਨਾ ਸਮਾਂ - CM Mann On Debate

ਪੰਜਾਬ ਡੇਅ ਯਾਨੀ ਕਿ ਇੱਕ ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant MAAN) ਵਿਰੋਧੀ ਧਿਰਾਂ ਨੂੰ ਪੰਜਾਬ ਦੇ ਮਸਲਿਆਂ ਉੱਤੇ ਡਿਬੇਟ ਦਾ ਸੱਦਾ ਦਿੱਤਾ ਹੈ। ਸੀਐੱਮ ਮਾਨ ਨੇ X ਰਾਹੀਂ ਪੋਸਟ ਕਰਕੇ ਦੱਸਿਆ ਕਿ ਡਿਬੇਟ ਦਾ ਨਾਂਅ “ ਮੈਂ ਪੰਜਾਬ ਬੋਲਦਾ ਹਾਂ “ ਹੋਵੇਗਾ ਅਤੇ ਹਰ ਇੱਕ ਧਿਰ ਨੂੰ 30 ਮਿੰਟ ਬੋਲਣ ਦਾ ਸਮਾਂ ਦਿੱਤਾ ਜਾਵੇਗਾ।

Chief Minister Bhagwant Mann shared information about the name and procedure of the debate to be held on November 1
CM Mann On Debate: ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਸੀਐੱਮ ਮਾਨ ਦੀ ਪੋਸਟ,ਕਿਹਾ- ਡਿਬੇਟ ਦਾ ਨਾਂਅ ਹੋਵੇਗਾ ' ਮੈਂ ਪੰਜਾਬ ਬੋਲਦਾ ਹਾਂ',ਹਰ ਧਿਰ ਨੂੰ ਬੋਲਣ ਲਈ ਮਿਲੇਗਾ ਅੱਧਾ ਘੰਟਾ
author img

By ETV Bharat Punjabi Team

Published : Oct 26, 2023, 1:37 PM IST

Updated : Oct 26, 2023, 1:47 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਆਪਣੇ ਐਕਸ਼ਨਾਂ ਅਤੇ ਕਾਰਵਾਈਆਂ ਤੋਂ ਇਲਾਵਾ ਬਿਆਨਾਂ ਨੂੰ ਲੈਕੇ ਸੁਰਖੀਆਂ ਵਟੋਰ ਦੇ ਰਹਿੰਦੇ ਨੇ। ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਜਾ ਰਹੀ ਡਿਬੇਟ (Debate to be held in Ludhiana on November 1) ਸਬੰਧੀ ਅਪਡੇਟ ਜਾਰੀ ਕੀਤੀ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਡਿਬੇਟ ਦਾ ਨਾਮ “ ਮੈਂ ਪੰਜਾਬ ਬੋਲਦਾ ਹਾਂ “।

ਸਾਰੀਆਂ ਧਿਰਾ ਜਵਾਬ ਦੇਣਗੀਆਂ: ਸੀਐੱਮ ਮਾਨ ਨੇ ਕਿਹਾ ਕਿ ਇਸ ਡਿਬੇਟ ਵਿੱਚ ਪੰਜਾਬ ਜਵਾਬ ਮੰਗੇਗਾ ਅਤੇ ਸੂਬੇ ਦੀ ਸੱਤਾ ਉੱਤੇ ਕਾਬਿਜ਼ ਰਹੀਆਂ ਸਾਰੀਆਂ ਧਿਰਾਂ ਜਵਾਬ ਦੇਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਡਿਬੇਟ ਨੂੰ ਸਾਰਥਕ ਰੂਪਰੇਖਾ ਦੇਣ ਲਈ ਹਰ ਇੱਕ ਧਿਰ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਬਕਾਇਦਾ ਇਸ ਡਿਬੇਟ ਲਈ ਸਾਰੇ ਪੰਜਾਬ ਵਾਸੀਆਂ ਨੂੰ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।

  • ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
    “ਪੰਜਾਬ ਮੰਗਦਾ ਜਵਾਬ”

    — Bhagwant Mann (@BhagwantMann) October 26, 2023 " class="align-text-top noRightClick twitterSection" data=" ">

ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ “ਪੰਜਾਬ ਮੰਗਦਾ ਜਵਾਬ”..ਭਗਵੰਤ ਮਾਨ,ਮੁੱਖ ਮੰਤਰੀ,ਪੰਜਾਬ

ਦੱਸ ਦਈਏ ਇਸ ਤੋਂ ਪਹਿਲਾਂ ਐੱਸਵਾਈਐੱਲ ਦੇ ਮੁੱਦਾ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਸੀ (Commentary of the Supreme Court) ਅਤੇ ਵਿਰੋਧੀਆਂ ਨੇ ਮਾਮਲੇ ਉੱਤੇ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਐੱਸਵਾਈਐੱਲ ਅਤੇ ਹੋਰ ਮੁੱਦਿਆਂ ਨੂੰ ਅਧਾਰ ਬਣਾ ਕੇ ਇੱਕ ਨਵੰਬਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਡਿਬੇਟ ਦਾ ਸੱਦਾ ਦੇਕੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਸੀ । ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਡਿਬੇਟ ਸਬੰਧੀ ਟਾਰਗੇਟ ਕੀਤਾ ਸੀ। ਕਾਂਗਰਸ,ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਲਗਾਤਾਰ ਇਸ ਮੁੱਦੇ ਉੱਤੇ ਟਿੱਪਣੀਆਂ ਕੀਤੀਆਂ ਸਨ।

Last Updated : Oct 26, 2023, 1:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.