ETV Bharat / state

ਸੰਕਟ ਮੋਚਨ ਹਨੁਮਾਨ ਲਈ ਬਣਾਈ 7 ਫੁੱਟ ਦੀ ਰੱਖੜੀ - corona virus

ਦੇਸ਼ ਭਰ 'ਚ ਮਾਉਣ ਮਹੀਨੇ ਦੀ ਪੁੰਨਿਆ 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਬਾਰ ਕੋਰੋਨਾ ਕਾਲ ਦੌਰਾਨ ਰੱਖੜੀ ਦਾ ਤਿਉਹਾਰ ਆਇਆ ਹੈ। ਇਸ ਮਹਾਂਮਾਰੀ ਨੇ ਸਾਰੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਰੱਖੜੀ ਦੇ ਤਿਉਹਾਰ ਲਈ ਭੈਣਾਂ ਨੇ ਤਿਆਰੀਆਂ ਪੂਰੀ ਕਰਨ ਦੇ ਨਾਲ ਬੀਮਾਰੀ ਤੋਂ ਛੇਤੀ ਨਿਜਾਤ ਪਾਉਣ ਲਈ ਭਗਵਾਨ 'ਤੇ ਆਸ ਬਣਾਈ ਹੋਈ ਹੈ।

chandigarh seven feet rakhi hanuman
ਸੰਕਟ ਮੋਚਨ ਹਨੁਮਾਨ ਲਈ ਬਣਾਈ 7 ਫੁੱਟ ਦੀ ਰੱਖੜੀ
author img

By

Published : Aug 1, 2020, 6:39 PM IST

ਚੰਡੀਗੜ੍ਹ: ਸੈਕਟਰ 40 ਦੇ ਹਨੁਮਾਨ ਮੰਦਿਰ ਸੰਕਟ ਮੋਚਨ ਦਵਾਰ 'ਚ ਮਹਿਲਾ ਸੁੰਦਰਵਨ ਸਭਾ ਹਰਮਨ ਫਾਊਂਡੇਸ਼ਨ ਦੇ ਤਹਿਤ ਇੱਕ ਰੱਖੜੀ ਤਿਆਰ ਕੀਤੀ ਗਈ ਹੈ। ਸੰਕਟ ਮੋਚਨ ਹਨੁਮਾਨ ਲਈ ਬਣਾਈ 7 ਫੁੱਟ ਦੀ ਇਹ ਰੱਖੜੀ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।

ਸੰਕਟ ਮੋਚਨ ਹਨੁਮਾਨ ਲਈ ਬਣਾਈ 7 ਫੁੱਟ ਦੀ ਰੱਖੜੀ

ਸਭਾ ਦੀ ਪ੍ਰਧਾਨ ਨੀਨਾ ਤਿਵਾਰੀ ਨੇ ਦੱਸਿਆ ਕਿ ਸੰਕਟ ਮੋਚਨ ਦਵਾਰ ਦੇ ਵੱਲੋਂ ਇੱਕ ਸਭਾ ਬਣਾਈ ਗਈ ਹੈ ਜਿਸ ਦਾ ਨਾਮ ਸੁੰਦਰਵਨ ਸਭਾ ਹਰਮਨ ਫਾਊਂਡੇਸ਼ਨ ਹੈ। ਇਸ ਦੇ ਵਿੱਚ ਟਰੱਸਟ ਮੈਂਬਰ ਸਾਰੀਆਂ ਔਰਤਾਂ ਹੀ ਹਨ ਅਤੇ ਔਰਤਾਂ ਹੀ ਮੰਦਰ ਨਾਲ ਜੁੜੇ ਹਰ ਕੰਮ ਦਾ ਫੈਸਲਾ ਲੈਂਦੀਆਂ ਨੇ। ਇਸ ਵਾਰ ਰੱਖੜੀ 'ਤੇ ਸਾਰੀ ਔਰਤਾਂ ਦੇ ਵੱਲੋਂ ਮਿਲ ਕੇ ਇੱਕ 7 ਫੁੱਟ ਦੀ ਰੱਖੜੀ ਹਨੂਮਾਨ ਜੀ ਵਾਸਤੇ ਬਣਾਈ ਗਈ ਹੈ ਜੋ ਕਿ ਤਿੰਨ ਤਰੀਕਿਆਂ ਨਾਲ ਰੱਖੜੀ ਵਾਲੇ ਦਿਨ ਸਵੇਰੇ ਗਿਆਰਾਂ ਵਜੇ ਦੇ ਕਰੀਬ ਹਨੁਮਾਨ ਜੀ ਦੀ ਬਾਂਹ 'ਤੇ ਪਵਾਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਰੱਖੜੀ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਹਨੂਮਾਨ ਜੀ ਵੀ ਸਾਡੇ ਭਰਾ ਨੇ ਅਤੇ ਸਾਰੀ ਦੁਨੀਆ ਦੀ ਰੱਖਿਆ ਕਰਦੇ ਨੇ ਜਿਸ ਕਾਰਨ ਇਹ ਰੱਖੜੀ ਬਣਾਈ ਗਈ ਹੈ। ਇਹ ਰੱਖੜੀ ਪੂਰੀ ਤਰ੍ਹਾਂ ਦੇ ਨਾਲ ਈਕੋ ਫ੍ਰੈਂਡਲੀ ਹੈ। ਗੱਤੇ, ਕਾਗਜ਼ ਅਤੇ ਫੁੱਲਾਂ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਇਸ ਵਿਸ਼ਵ ਨੂੰ ਬਚਾਉਣ ਲਈ ਅਸੀਂ ਹਨੁਮਾਨ ਜੀ ਨੂੰ ਰੱਖੜੀ ਬੰਨ੍ਹ ਕੇ ਅਰਦਾਸ ਕਰਾਂਗੇ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਉੱਤੇ ਸ੍ਰੀ ਰਾਮ ਦੀ ਫੋਟੋ ਲਗਾਈ ਗਈ ਹੈ ਕਿਉਂਕਿ ਉਹ ਹਨੂਮਾਨ ਜੀ ਦੇ ਈਸਟ ਸਨ ਅਤੇ ਹੁਣ ਅਯੋਧਿਆ ਦੇ ਵਿੱਚ ਵੀ ਰਾਮ ਮੰਦਰ ਬਣ ਰਿਹਾ ਹੈ ਜਿਸ ਦੀ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।

ਦੇਸ਼ ਭਰ 'ਚ ਸਾਉਣ ਮਹੀਨੇ ਦੀ ਪੁੰਨਿਆ 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਬਾਰ ਕੋਰੋਨਾ ਕਾਲ ਦੌਰਾਨ ਰੱਖੜੀ ਦਾ ਤਿਉਹਾਰ ਆਇਆ ਹੈ। ਇਸ ਮਹਾਂਮਾਰੀ ਨੇ ਸਾਰੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਰੱਖੜੀ ਦੇ ਤਿਉਹਾਰ ਲਈ ਭੈਣਾਂ ਨੇ ਤਿਆਰੀਆਂ ਪੂਰੀ ਕਰਨ ਦੇ ਨਾਲ ਬੀਮਾਰੀ ਤੋਂ ਛੇਤੀ ਨਿਜਾਤ ਪਾਉਣ ਲਈ ਭਗਵਾਨ 'ਤੇ ਆਸ ਬਣਾਈ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.