ਚੰਡੀਗੜ੍ਹ: ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਦੇ ਮੌਸਮ ਦੇ ਆਉਣ ਨਾਲ ਸਰੀਰ 'ਚ ਗਰਮੀ ਵੀ ਵੱਧਣ ਲੱਗ ਜਾਂਦੀ ਹੈ ਅਤੇ ਪਾਣੀ ਦੀ ਪਿਆਸ ਜ਼ਿਆਦਾ ਲੱਗਣ ਲੱਗ ਜਾਂਦੀ ਹੈ।
ਹਰ ਕੋਈ ਗਰਮੀ ਦੇ ਦਿਨਾਂ ਵਿੱਚ ਪਿਆਸ ਨੂੰ ਬਝਾਉਣ ਲਈ ਠੰਡੇ ਪਾਣੀ ਵੱਲ ਭੱਜਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਡਾਕਟਰ ਫਰਿੱਜ ਦਾ ਪਾਣੀ ਪੀਣ ਦੇ ਲਈ ਮਨ੍ਹਾ ਕਰ ਰਹੇ ਹਨ, ਜਿਸ ਤੋਂ ਬਾਅਦ ਲੋਕਾਂ ਦਾ ਰੁਝਾਨ ਮਿੱਟੀ ਦੇ ਭਾਂਡੇ ਖਰੀਦਣ ਵੱਲ ਵਧ ਰਿਹਾ ਹੈ।
ਸੈਕਟਰ 42 ਵਿਖੇ ਮਿੱਟੀ ਦੇ ਭਾਂਡੇ ਖਰੀਦਣ ਆਈ ਅਸੀਮਾ ਨੇ ਦੱਸਿਆ ਕਿ ਉਹ ਕੋਸ਼ਿਸ਼ ਕਰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਘੜੇ ਵਿੱਚੋਂ ਹੀ ਲਿਆ ਜਾਏ। ਉੱਥੇ ਹੀ ਇਸ ਵਾਰ ਬਾਜ਼ਾਰਾਂ ਦੇ ਵਿੱਚ ਕਾਫੀ ਵੰਨ-ਸੁਵੰਨੇ ਚਿੱਤਰਾਂ ਨਾਲ ਬਣੇ ਘੜੇ, ਬੋਤਲਾਂ, ਕੈਂਪਰ ਅਤੇ ਕੱਪ ਦੇਖਣ ਨੂੰ ਮਿਲ ਰਹੇ ਹਨ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ।
ਇਹ ਵੀ ਪੜੋ:ਪੰਜਾਬ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ
ਉੱਥੇ ਹੀ ਦੁਕਾਨਦਾਰ ਮਹਿੰਦਰ ਨੇ ਦੱਸਿਆ ਕਿ ਇਸ ਵਾਰ ਤਾਲਾਬੰਦੀ ਤੋਂ ਬਾਅਦ ਮਿੱਟੀ ਦੇ ਬਣੇ ਭਾਂਡਿਆਂ ਦੀ ਵਿਕਰੀ ਕਾਫੀ ਵਧੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੇ ਬਣੇ ਘੜੇ, ਕੱਪ, ਕੈਂਪਰ ਅਤੇ ਬੋਤਲਾਂ ਜ਼ਿਆਦਾ ਵਿਕ ਰਹੀਆਂ ਹਨ ਅਤੇ ਉਨ੍ਹਾਂ ਦੱਸਿਆ ਕਿ ਬੋਤਲ ਦੀ ਕੀਮਤ 150 ਰੁਪਏ ਤੋਂ ਸ਼ੁਰੂ ਹੈ, ਇਹ ਬੋਤਲ ਦਫ਼ਤਰ ਲਿਜਾਣ ਲਈ ਵਰਤੀ ਸਕਦੀ ਹੈ, ਜਿਸ ਦੇ ਵਿੱਚ ਇੱਕ ਲੀਟਰ ਤੋਂ ਦੋ ਲੀਟਰ ਤੱਕ ਪਾਣੀ ਪਾਇਆ ਜਾ ਸਕਦਾ ਹੈ ਅਤੇ ਇਸ ਵਿੱਚ ਪਾਣੀ ਬਿਲਕੁਲ ਕੁਦਰਤੀ ਤੌਰ 'ਤੇ ਠੰਢਾ ਰਹੇਗਾ।