ਚੰਡੀਗੜ: ਚੰਡੀਗੜ ਵਿੱਚ ਮੇਅਰ ਦੀ ਚੋਣ ਬਾਕੀ ਚੋਣਾਂ ਨਾਲੋਂ ਵੱਖਰੀ ਹੈ। ਇਹ ਵੀ ਧਿਆਨ ਵਿੱਚ ਰਹੇ ਕਿ ਜਿੱਥੇ ਹੋਰ ਸੂਬਿਆਂ ਦੇ ਨਗਰ ਨਿਗਮਾਂ ਵਿੱਚ ਮੇਅਰ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਉੱਥੇ ਹੀ ਚੰਡੀਗੜ ਵਿੱਚ 5 ਸਾਲ ਵਿੱਚ 5 ਵਾਰ ਵੱਖ-ਵੱਖ ਲੋਕ ਮੇਅਰ ਦੀ ਕੁਰਸੀ ਉੱਤੇ ਬੈਠਦੇ ਹਨ। ਇਹ ਚੋਣ ਵੀ ਹਰ ਸਾਲ ਨਵੇਂ ਤਰੀਕੇ ਨਾਲ ਹੁੰਦੀ ਹੈ। ਚੰਡੀਗੜ ਵਿੱਚ 1996 ਵਿੱਚ ਨਗਰ ਨਿਗਮ ਦਾ ਗਠਨ ਹੋਇਆ ਸੀ। ਇੱਥੇ ਪੰਜਾਬ ਦੇ ਨਗਰ ਨਿਗਮ ਦਾ ਮਾਡਲ ਅਪਣਾਇਆ ਗਿਆ। ਹਾਲਾਂਕਿ ਪੰਜਾਬ ਦੇ ਨਗਰ ਨਿਗਮਾਂ ਵਿੱਚ ਮੇਅਰ ਕਾ ਕਾਰਜਕਾਲ 5 ਸਾਲ ਦਾ ਸੀ, ਪਰ ਚੰਡੀਗੜ ਵਿੱਚ ਹਰ ਸਾਲ ਮੇਅਰ ਚੁਣਿਆਂ ਜਾਂਦਾ ਹੈ।
ਇਹ ਵੀ ਦੱਸ ਦਈਏ ਕਿ ਚੰਡੀਗੜ ਵਿੱਚ ਵੀ ਪੰਜਾਬ ਦੀ ਤਰਜ ਉੱਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਹੁੰਦੇ ਹਨ। ਇਸ ਬਾਰੇ ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਭਾਜਪਾ ਨੇਤਾ ਰਵਿਕਾਂਤ ਸ਼ਰਮਾ ਨੇ ਨੇ ਦੱਸਿਆ ਕਿ ਮੇਅਰ ਦਾ ਕਾਰਜਕਾਲ ਗ੍ਰਹਿ ਮਾਮਲਿਆਂ ਦਾ ਮੰਤਰਾਲਾ) ਵਲੋਂ ਤੈਅ ਕੀਤਾ ਜਾਂਦਾ ਹੈ। ਸ਼ਰਮਾ ਨੇ ਦੱਸਿਆ ਕਿ ਮੇਅਰ ਦਾ ਕਾਰਜਕਾਲ 5 ਸਾਲ ਦਾ ਕਰਨ ਲਈ ਮੰਤਰਾਲੇ ਨੂੰ ਚਿੱਠੀ ਵੀ ਲਿਖੀ ਗਈ ਹੈ। ਇੱਕ ਸਾਲ ਦੇ ਕਾਰਜਕਾਲ ਵਿੱਚ ਆਮ ਤੌਰ 'ਤੇ ਸ਼ਹਿਰ ਦਾ ਕੋਈ ਵੀ ਵਿਅਕਤੀ ਇਕ ਸਾਲ ਵਿਚ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦਾ।
ਚੰਡੀਗੜ ਮੇਅਰ ਚੋਣ ਦੀ ਪ੍ਰਕਿਰਿਆ ਚੰਡੀਗੜ ਵਿੱਚ ਹਰ ਸਾਲ ਹੁੰਦੀ ਹੈ। ਚੰਡੀਗੜ ਨਗਰ ਨਿਗਮ ਦੇ ਕੌਂਸਲਰ ਮੇਅਰ ਦੀ ਚੋਣ ਕਰਦੇ ਹਨ। ਵੈਸੇ ਜਿਸ ਪਾਰਟੀ ਦੇ ਵੱਧ ਕੌਂਸਲਰ ਹੁੰਦੇ ਹਨ, ਉਸੇ ਪਾਰਟੀ ਦਾ ਪੰਜ ਸਾਲ ਮੇਅਰ ਬਣਦਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀ ਵਜ੍ਹਾ ਕਾਰਨ ਮੇਅਰ ਦੇ ਚੋਣ ਦਾ ਹਿਸਾਬ ਪੂਰੀ ਤਰ੍ਹਾਂ ਨਾਲ ਵਿਗੜਿਆ ਹੈ। ਇਸ ਸਾਲ ਪਹਿਲੀ ਵਾਰ ਚੰਡੀਗੜ ਵਿੱਚ 35 ਵਾਰਡਾਂ ਦੀ ਚੋਣ ਹੋਈ ਅਤੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।
ਕਾਂਗਰਸ ਕੋਲ ਇਸ ਸਮੇਂ 7 ਵੋਟਾਂ ਹਨ। ਜਦੋਂਕਿਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ 14-14 ਹਨ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਰਕੇ, ਇਸ ਵਾਰ ਮੇਅਰ ਬਣਾਉਣ ਲਈ ਜੋੜ-ਤੋੜ ਦਾ ਸਹਾਰਾ ਲੈਣਾ ਪੈ ਸਕਦਾ ਹੈ ਅਤੇ ਇਹ ਲੜਾਈ ਅਗਲੇ 5 ਸਾਲ ਜਾਰੀ ਹੈ। ਦੂਜੇ ਪਾਸੇ ਅਕਾਲੀ ਦਲ ਇਸ ਵਾਰ ਮੇਅਰ ਚੋਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅਕਾਲੀ ਦਲ ਕੋਲ ਇਕ ਵੋਟ ਹੈ ਤੇ ਜਿਸ ਪਾਰਟੀ ਨੂੰ ਇਹ ਵੋਟ ਮਿਲੇਗੀ, ਮੇਅਰ ਉਸਦਾ ਹੋਵੇਗਾ।
ਇਹ ਵੀ ਪੜ੍ਹੋ: New Mayor of Chandigarh ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਅਨੂਪ ਗੁਪਤਾ ਬਣੇ ਮੇਅਰ
ਹਰ ਸਾਲ ਕਿਉਂ ਬਦਲਦਾ ਹੈ ਮੇਅਰ: ਚੰਡੀਗੜ ਵਿੱਚ ਮੇਅਰ ਚੁਣਨ ਦਾ ਤਰੀਕਾ ਵੱਖ ਹੈ। ਮੇਅਰ ਦਾ ਅਹੁਦਾ ਵੱਖ-ਵੱਖ ਵਰਗਾਂ ਲਈ ਰਿਜਰਵ ਹੁੰਦਾ ਹੈ। ਪਹਿਲਾ ਅਤੇ ਚੌਥਾ ਸਾਲ ਔਰਤਾਂ ਲਈ ਰਿਜਰਵ ਹੁੰਦਾ ਹੈ। ਦੂਜਾ ਅਤੇ ਪੰਜਵਾ ਸਾਲ ਆਮ ਵਰਗ ਲਈ ਰਿਜਰਵ ਰਹਿੰਦਾ ਹੈ ਅਤੇ ਤੀਸਰਾ ਸਾਲ ਅਨੁਸੂਚਿਤ ਜਾਤੀ ਵਰਗ ਲਈ ਰਾਖਵਾਂ ਰੱਖਿਆ ਜਾਂਦਾ ਹੈ। ਇਹ ਵੀ ਇਕ ਕਾਰਣ ਹੈ ਕਿ ਕਾਂਗਰਸ ਨੇ ਇਸ ਸਾਲ ਇਸ ਅਹੁਦੇ ਲਈ ਆਪਣੀ ਰੇਸ ਪਾਸੇ ਕਰ ਲਈ ਹੈ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਿਉਂ: ਦੇਸ਼ ਵਿੱਚ ਲਗਭਗ ਸਾਰੇ ਸ਼ਹਿਰਾਂ ਵਿੱਚ ਮੇਅਰ ਅਤੇ ਡਿਪਟੀ ਮੇਅਰ, ਦੋ ਹੀ ਅਹੁਦੇ ਹਨ। ਜਦੋਂਕਿ ਚੰਡੀਗੜ ਵਿੱਚ 3 ਅਹੁਦੇ ਤੈਅ ਕੀਤੇ ਗਏ ਹਨ। ਇਸ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਹੁੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੰਡੀਗੜ ਨਗਰ ਨਿਗਮ ਵਿੱਚ ਪੰਜਾਬ ਮਾਡਲ ਨੂੰ ਅਪਣਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਵੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਸਨ। ਇਸ ਲਈ ਇਹ ਅਹੁਦੇ ਚੰਡੀਗੜ ਵਿੱਚ ਵੀ ਬਣਾਏ ਗਏ ਹਨ। ਪਰ ਇਨ੍ਹਾਂ ਅਹੁਦਿਆਂ ਕੋਲ ਜਿਆਦਾ ਪਾਵਰਾਂ ਨਹੀਂ ਹੁੰਦੀਆਂ।