ETV Bharat / state

Punjab Congress Conflict:ਹਾਈਕਮਾਨ ਦੇ ਫੈਸਲੇ ਤੋਂ ਪਹਿਲਾਂ ਕੈਪਟਨ ਨੇ ਬਣਾਈ ਵੱਡੀ ਰਣਨੀਤੀ ? - ਬਗਾਵਤ ਨੂੰ ਜਲਦ ਖਤਮ ਕਰਨ

ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਤੇ ਨਾਲ ਦੋ ਕਾਰਜਕਾਰੀ ਪ੍ਰਧਾਨ ਲਗਾਏ ਜਾਣ ਦੀ ਚਰਚਾ ਹੈ। ਜਿਸ ਵਿਚ ਇਕ ਚਿਹਰਾ ਹਿੰਦੂ ਅਤੇ ਇੱਕ ਚਿਹਰਾ ਦਲਿਤ ਹੋਵੇਗਾ। ਜਦਕਿ ਦੋ ਡਿਪਟੀ ਮੁੱਖ ਮੰਤਰੀਆਂ ਵਿੱਚੋਂ ਇਕ ਡਿਪਟੀ ਮੁੱਖ ਮੰਤਰੀ ਦਲਿਤ ਮਹਿਲਾ ਲੀਡਰ ਨੂੰ ਵੀ ਬਣਾਇਆ ਜਾ ਸਕਦਾ ਹੈ ।

Punjab Congress Conflict
Punjab Congress Conflict
author img

By

Published : Jun 9, 2021, 9:58 PM IST

ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਵਿਚ ਚਲ ਰਹੀ ਬਗਾਵਤ ਨੂੰ ਜਲਦ ਖਤਮ ਕਰਨ ਦੇ ਮਕਸਦ ਨਾਲ ਅੱਜ ਤਿੰਨ ਮੈਂਬਰੀ ਕਮੇਟੀ ਵੱਲੋਂ ਦਿੱਲੀ ਸਥਿਤ ਪੰਦਰਾਂ ਜੀਆਰਜੀ ਰੋਡ ਸਥਿਤ ਵਾਰ ਰੂਮ ਵਿਖੇ ਬੈਠਕ ਕੀਤੀ ਗਈ ।ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸਣੇ ਮਲਿਕਾਰਜੁਨ ਖੜਗੇ ਅਤੇ ਅਗਰਵਾਲ ਸ਼ਾਮਲ ਹੋਏ ।ਹਾਲਾਂਕਿ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਲੇਸ਼ ਨੂੰ ਖਤਮ ਕਰਨ ਲਈ ਉਨ੍ਹਾਂ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ।ਅਤੇ ਤਿੰਨ ਚਾਰ ਦਿਨਾਂ ਦੇ ਅੰਦਰ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ ।ਹਾਲਾਂਕਿ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਤੇ ਨਾਲ ਦੋ ਕਾਰਜਕਾਰੀ ਪ੍ਰਧਾਨ ਲਗਾਏ ਜਾਣ ਦੀ ਚਰਚਾ ਹੈ ।ਜਿਸ ਵਿਚ ਇਕ ਚਿਹਰਾ ਹਿੰਦੂ ਅਤੇ ਇੱਕ ਚਿਹਰਾ ਦਲਿਤ ਹੋਵੇਗਾ ਜਦ ਕਿ ਦੋ ਡਿਪਟੀ ਮੁੱਖ ਮੰਤਰੀਆਂ ਵਿੱਚੋਂ ਇਕ ਡਿਪਟੀ ਮੁੱਖ ਮੰਤਰੀ ਦਲਿਤ ਮਹਿਲਾ ਲੀਡਰ ਨੂੰ ਵੀ ਬਣਾਇਆ ਜਾ ਸਕਦਾ ਹੈ ।

2022 ਲਈ ਦਲਿਤ ਲੀਡਰਾਂ ਤੇ ਖੇਡ ਸਕਦੀ ਹੈ ਵੱਡਾ ਦਾਅ ਪੇਚ ?

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਹਜਾਰ ਬਾਈ ਲਈ ਡਿਪਟੀ ਮੁੱਖ ਮੰਤਰੀ ਦਲਿਤ ਲੀਡਰ ਬਣਾਏ ਜਾਣ ਦਾ ਜਿਥੇ ਐਲਾਨ ਕੀਤਾ ਜਾ ਚੁੱਕਾ ਹੈ ਤਾਂ ਉਥੇ ਹੀ ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਦਲਿਤ ਲੋਕਾਂ ਦੀ ਅਗਵਾਈ ਕਰਨ ਵਾਲੇ ਲੀਡਰਾਂ ਵਲੋਂ ਲਗਾਤਾਰ ਆਪਣੀ ਆਪਣੀ ਪਾਰਟੀਆਂ ਵਿਚ ਲੌਬਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕਾਂਗਰਸ ਦੇ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਦੇ ਨਾਲ ਨਾਲ ਹਾਈ ਕਮਾਨ ਵੱਲੋਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਲਈ ਦਲਿਤ ਚਿਹਰੇ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਜਾ ਸਕਦੀ ਹੈ ਖ਼ਬਰਾਂ ਆ ਰਹੀਆਂ ਹਨ ਕੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਕਾਰਜਕਾਰੀ ਪ੍ਰਧਾਨ ਜਾਂ ਡਿਪਟੀ ਮੁੱਖ ਮੰਤਰੀ ਲਗਾਇਆ ਜਾ ਸਕਦਾ ਹੈ

ਇਹ ਵੀ ਪੜੋ: Punjab Congress Conflict: ਜਲਦ ਨਿਬੜੇਗਾ ਪੰਜਾਬ ਕਾਂਗਰਸ ਦਾ ਕਲੇਸ਼, ਪੰਜਾਬ 'ਚ ਫੇਰਬਦਲ ਵੀ ਤੈਅ!
ਮਾਝੇ ਦੇ ਕੈਬਨਿਟ ਮੰਤਰੀਆਂ ਨੂੰ ਕੈਪਟਨ ਦੀ ਚੁਨੌਤੀ ?

ਮੁੱਖ ਮੰਤਰੀ ਕੈਪਟਨ ਨੇ ਮਾਝੇ ਵਿਚ ਸਿਆਸੀ ਦਾਅ ਖੇਡਦਿਆਂ ਇਕੋ ਤੀਰ ਨਾਲ ਕਈ ਨਿਸ਼ਾਨੇ ਲਗਾ ਦਿੱਤੇ ਹਨ ਦਰਅਸਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਚੋਣ ਲੜਨ ਵਾਲੇ ਸੁਖਜਿੰਦਰ ਰਾਜ ਲਾਲੀ ਮਜੀਠੀਆ ਨੂੰ ਵੱਡੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਮਾਝੇ ਦੇ ਨਾਲ ਸਬੰਧਤ ਕੈਬਨਿਟ ਮੰਤਰੀਆਂ ਨੂੰ ਕੰਨ ਕਰ ਦਿੱਤੇ ਹਨ ਕਿ ਉਨ੍ਹਾਂ ਤੇ ਨਾਲ ਕਈ ਪੁਰਾਣੇ ਟਕਸਾਲੀ ਕਾਂਗਰਸੀ ਨਾਲ ਹਨ ਜਿਸ ਨਾਲ ਬਾਕੀ ਮਾਝੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਕੈਪਟਨ ਦੀ ਦੋ ਹਜਾਰ ਬਾਈ ਦੀ ਰਣਨੀਤੀ ਕੀ ਹੈ

ਕੈਪਟਨ ਲਈ ਲਾਬਿੰਗ ਕਰ ਰਹੇ ਲੋਕ ਸਭਾ ਮੈਂਬਰ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੰਜਾਬ ਤੇ ਲੋਕ ਸਭਾ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ ਬੀਤੇ ਦਿਨੀਂ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਸ੍ਰੀ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ ਨਾਲ ਲੰਚ ਤੇ ਡਿਪਲੋਮੇਸੀ ਕੀਤੀ ਤਾਂ ਅੱਜ ਮਹਾਰਾਣੀ ਪਰਨੀਤ ਕੌਰ, ਸੰਤੋਖ ਸਿੰਘ ਚੌਧਰੀ, ਮੁਹੰਮਦ ਸਦੀਕ, ਡਾ ਅਮਰ ਸਿੰਘ ਹੋਰਾਂ ਨਾਲ ਮੁਲਾਕਾਤ ਕਰ ਰਣਨੀਤੀ ਬਣਾਈ ਅਤੇ ਬੈਠਕਾਂ ਕਰ ਸਾਂਸਦਾਂ ਨੂੰ ਆਪਣੇ ਹੱਕ ਵਿੱਚ ਜੁਟਾ ਰਹੇ ਹਨ ਅਤੇ ਇਹ ਸਾਰੇ ਲੋਕ ਸਭਾ ਮੈਂਬਰ ਦਿੱਲੀ ਵਿਖੇ ਹਾਈ ਕਮਾਨ ਕੋਲ ਕੈਪਟਨ ਦੇ ਸਮਰਥਨ ਵਿਚ ਲੌਬੀਇੰਗ ਕਰ ਰਹੇ ਹਨ

ETV Bharat Logo

Copyright © 2025 Ushodaya Enterprises Pvt. Ltd., All Rights Reserved.