ਚੰਡੀਗੜ੍ਹ: ਸੀਐਮ ਹੈਲੀਪੈਡ ਦੇ ਪਿੱਛੇ ਬੰਬ (Bomb found behind CM helipad in Chandigarh) ਮਿਲਿਆ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਪੈਡ ਇੱਥੋਂ 1 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਸਿਰਫ਼ 2 ਕਿਲੋਮੀਟਰ ਦੀ ਦੂਰੀ 'ਤੇ ਹੈ।
ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਪੁਲਿਸ ਦੇ ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ: ਇਸ ਮਾਮਲੇ ਵਿੱਚ ਚੰਡੀਗੜ੍ਹ (haryana CM helipad in chandigarh) ਪੁਲਿਸ ਦੇ ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਕਾਂਸਲ ਅਤੇ ਨਵਾਂ ਗਾਓਂ ਦੇ ਟੀ ਪੁਆਇੰਟ ਵਿਚਕਾਰ ਅੰਬਾਂ ਦੇ ਬਾਗ ਵਿੱਚੋਂ ਇੱਕ ਜਿੰਦਾ ਕਾਰਤੂਸ ਮਿਲਿਆ ਹੈ। ਜਿਸ ਮਗਰੋਂ ਪੁਲਿਸ ਨੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ 'ਤੇ ਬੁਲਾ ਲਿਆ ਹੈ। ਇਸ ਮੌਕੇ 'ਤੇ ਭਾਰੀ ਤਦਾਦ 'ਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਫੌਜ ਨੂੰ ਵੀ ਸੱਦ ਲਿਆ ਗਿਆ ਹੈ।
ਇਸੇ ਦੌਰਾਨ ਕੁਲਦੀਪ ਕੋਹਲੀ ਨੇ ਦੱਸਿਆ ਕਿ ਜਿਥੋਂ ਜ਼ਿੰਦਾ ਕਾਰਤੂਸ ਮਿਲੇ ਹਨ, ਉਸ ਨੂੰ ਕਵਰ ਕਰ ਲਿਆ ਗਿਆ ਹੈ। ਇਸ ਸਬੰਧੀ ਆਰਮੀ ਬੰਬ ਸਕੁਐਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਲਦੀ ਹੀ ਆਰਮੀ ਬੰਬ ਸਕੁਐਡ ਦੀ ਟੀਮ ਦੇ ਆਉਣ 'ਤੇ ਬੰਬ ਨੂੰ ਨਕਾਰਾ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਆਖ਼ਰ ਇਹ ਜ਼ਿੰਦਾ ਕਾਰਤੂਸ ਕਿੱਥੋਂ ਇੱਥੇ ਪਹੁੰਚ ਗਏ।
ਸੀਐਮ ਮਾਨ ਦੀ ਸੁਰੱਖਿਆ ਹੇਠ ਤਾਇਨਾਤ ਏ.ਡੀ.ਜੀ.ਪੀ ਏ.ਕੇ. ਪਾਂਡੇ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ: ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਹੇਠ ਤਾਇਨਾਤ ਏ.ਡੀ.ਜੀ.ਪੀ ਏ.ਕੇ. ਪਾਂਡੇ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਇੱਕ ਮਿਸਫਾਇਰ ਬੰਬ ਹੈ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬੰਬ ਅਕਸਰ ਮਿਲਦੇ ਰਹਿੰਦੇ ਹਨ। ਚੰਡੀਗੜ੍ਹ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਲਦ ਹੀ ਫੌਜ ਇੱਥੇ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਫੌਜ ਦੇ ਪਹੁੰਚਣ ਤੋਂ ਬਾਅਦ ਬੰਬ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਇਹ ਬੰਬ ਇੱਥੇ ਕਿਵੇਂ ਪਹੁੰਚਿਆ।
ਕੱਲ੍ਹ ਸਵੇਰ ਤੱਕ ਪਹੁੰਚ ਜਾਵੇਗੀ ਫੌਜ ਦੀ ਟੀਮ: ਇਸ ਦਰਮਿਆਨ ਸੀ.ਆਈ.ਡੀ ਵਿਭਾਗ ਦੇ ਏ.ਆਈ.ਜੀ ਅਨਿਲ ਜੋਸ਼ੀ ਵੀ ਮੌਕੇ 'ਤੇ ਪਹੁੰਚੇ ਹਨ। ਜਿਨ੍ਹਾਂ ਨੇ ਬੰਬ ਵਾਲੇ ਸਥਾਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਫੌਜ ਦੀ ਟੀਮ ਵੀ ਕੱਲ੍ਹ ਸਵੇਰ ਤੱਕ ਮੌਕੇ 'ਤੇ ਪਹੁੰਚ ਜਾਵੇਗੀ।
ਦੱਸ ਦੇਈਏ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਸਥਿਤ ਹੈ, ਰਾਜਿੰਦਰ ਪਾਰਕ 'ਚ ਵਸੇ ਇਸ ਅੰਬਾਂ ਦੇ ਬਾਗ਼ ਦੇ ਨਾਲ ਹੀ ਤਿੰਨ ਹੈਲੀਪੈਡ ਅਤੇ ਹੋਰ ਅੱਗੇ ਪੰਜਾਬ ਤੇ ਹਰਿਆਣਾ ਦੇ ਸਕੱਤਰੇਤ ਵੀ ਮੌਜੂਦ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੀ ਅੰਸ਼ਿਕਾ ਬਣੇਗੀ ਫਾਈਟਰ ਪਾਇਲਟ, ਦੇਸ਼ ਦੀ ਰਾਖੀ ਲਈ ਉਡਾਏਗੀ ਲੜਾਕੂ ਜਹਾਜ਼, ਆਲ ਇੰਡੀਆ ਲੜਕੀਆਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ