ਚੰਡੀਗੜ੍ਹ: ਪੰਜਾਬ 'ਚ ਗੰਨ ਕਲਚਰ ਦੇ ਖਿਲਾਫ ਸਖ਼ਤੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਉੱਤੇ ਮਾਮਲੇ ਦਰਜ ਕੀਤੇ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਇਕ 10 ਸਾਲ ਦੇ ਬੱਚੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੰਨ ਕਲਚਰ ਨੂੰ ਲੈ ਸਿਆਸੀ ਜੰਗ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਜਾਰੀ ਹੈ। ਹੁਣ ਇਕ ਵਾਰ ਫਿਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਟਵੀਟ ਤੰਜ ਕੱਸਿਆ ਸੀ। ਹੁਣ ਮਜੀਠੀਆ ਵੱਲੋਂ ਅਨਮੋਲ ਗਗਨ ਮਾਨ ਦੀ ਤਸਵੀਰ ਸ਼ੇਅਰ ਕਰਦਿਆਂ ਸੀਐਮ ਮਾਨ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ।
ਮਜੀਠੀਆ ਨੇ ਕੀਤਾ ਟਵੀਟ, ਚੁੱਕੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ : ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆ ਲਿਖਿਆ ਕਿ, "ਅਸਲੀ ਡੀਜੀਪੀ ਕੌਣ? ਅਜੇ ਤੱਕ ਫੋਟੋ ਡਿਲੀਟ ਨਾ ਕਰਨ ਵਾਲੀ ਅਨਮੋਲ ਗਗਨ ਮਾਨ? ਜਾਂ ਆਰਡਰ ਦੇਣ ਵਾਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ? 4 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ? ਦੋਹਰਾ ਮਾਪਦੰਡ ਕਿਉਂ? ਆਮ ਪਬਲਿਕ ਲਈ ਐਫਆਈਆਰ ਪਰਚੇ ਕਿਉ? ਸੀਐਮ ਮਾਨ ਨੂੰ ਵੀ ਟੈਗ ਕਰਦਿਆ ਲਿਖਿਆ ਕਿ ਇਹ ਲਾਅ ਵਿੱਚ ਬਦਲਾਵ ਹੈ?"
-
ASLI @DGPPunjabPolice KON ? AJE TAK PHOTO DELETE NA KARN WALI @AnmolGaganMann ? Ja ORDER DEN WALE @DGPPunjabPolice ? 4 DIN BAAD V KOI KARWAI NAI ? DOHRA MAPDAND KIYON ? AAM PUBLIC LAI FIR PARCHE KYON ? @BhagwantMann A Law NAI BADLAW (ਬਦਲਾਵ ) HAI ? pic.twitter.com/0ECArh7Q2i
— Bikram Singh Majithia (@bsmajithia) November 30, 2022 " class="align-text-top noRightClick twitterSection" data="
">ASLI @DGPPunjabPolice KON ? AJE TAK PHOTO DELETE NA KARN WALI @AnmolGaganMann ? Ja ORDER DEN WALE @DGPPunjabPolice ? 4 DIN BAAD V KOI KARWAI NAI ? DOHRA MAPDAND KIYON ? AAM PUBLIC LAI FIR PARCHE KYON ? @BhagwantMann A Law NAI BADLAW (ਬਦਲਾਵ ) HAI ? pic.twitter.com/0ECArh7Q2i
— Bikram Singh Majithia (@bsmajithia) November 30, 2022ASLI @DGPPunjabPolice KON ? AJE TAK PHOTO DELETE NA KARN WALI @AnmolGaganMann ? Ja ORDER DEN WALE @DGPPunjabPolice ? 4 DIN BAAD V KOI KARWAI NAI ? DOHRA MAPDAND KIYON ? AAM PUBLIC LAI FIR PARCHE KYON ? @BhagwantMann A Law NAI BADLAW (ਬਦਲਾਵ ) HAI ? pic.twitter.com/0ECArh7Q2i
— Bikram Singh Majithia (@bsmajithia) November 30, 2022
ਇਸ ਤੋਂ ਪਹਿਲਾਂ ਮਜੀਠੀਆ ਨੇ ਸੀਐਮ ਮਾਨ ਦੀ ਫੋਟੋ ਕੀਤੀ ਸੀ ਸ਼ੇਅਰ: ਅੰਮ੍ਰਿਤਸਰ 'ਚ 10 ਸਾਲ ਦੇ ਬੱਚਿਆਂ 'ਤੇ ਐੱਫ.ਆਈ.ਆਰ. ਦਰਜ ਹੋਣ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਐਮ ਭਗਵੰਤ ਮਾਨ 'ਤੇ ਤੰਜ ਕੱਸਿਆ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਐਮ ਭਗਵੰਤ ਮਾਨ ਦੀ ਹਥਿਆਰ ਫੜੇ ਤਸਵੀਰ ਨੂੰ ਟਵੀਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ "ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ? ਪਰ ਪਰਚੇ ਬੱਚਿਆਂ 'ਤੇ ਹੋ ਰਹੇ ਨੇ"
ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿੱਚ ਭਗਵੰਤ ਮਾਨ ਦੁਨਾਲੀ ਫੜ ਕੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਟਵੀਟ 'ਚ ਮਜੀਠੀਆ ਨੇ ਸੀਐੱਮ ਮਾਨ 'ਤੇ ਵਿਅੰਗ ਕੱਸਦੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
ਪੰਜਾਬ ਸਰਕਾਰ ਨੇ ਦਿੱਤਾ ਸੀ 3 ਦਿਨਾਂ ਦਾ ਸਮਾਂ: 10 ਸਾਲ ਦੇ ਬੱਚੇ 'ਤੇ ਐਫਆਈਆਰ ਮਾਮਲੇ 'ਚ ਉਲਝਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਨੂੰ ਆਪਣੀ ਕਾਰਵਾਈ ਰੋਕਣੀ ਪਈ। ਸ਼ਨੀਵਾਰ ਸ਼ਾਮ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਅਗਲੇ ਤਿੰਨ ਦਿਨਾਂ ਤੱਕ ਯਾਨੀ ਮੰਗਲਵਾਰ ਸ਼ਾਮ ਤੱਕ ਪੰਜਾਬ ਪੁਲਿਸ ਹਥਿਆਰਾਂ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕਰੇਗੀ। ਲੋਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਹਟਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਹੁਣ ਉਸ ਸਮੇਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।
-
Mittran nu shonk hathiaran da?
— Bikram Singh Majithia (@bsmajithia) November 27, 2022 " class="align-text-top noRightClick twitterSection" data="
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf
">Mittran nu shonk hathiaran da?
— Bikram Singh Majithia (@bsmajithia) November 27, 2022
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlfMittran nu shonk hathiaran da?
— Bikram Singh Majithia (@bsmajithia) November 27, 2022
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf
ਕੀ ਮਜੀਠੀਆ ਖਿਲਾਫ ਵੀ ਹੋਵੇਗੀ ਕਾਰਵਾਈ: ਉਂਝ ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਤਸਵੀਰਾਂ ਦੇ ਮਾਮਲੇ ਵਿੱਚ ਤਿੰਨ ਦਿਨ ਦਾ ਸਮਾਂ ਦਿੱਤਾ ਸੀ ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਪਰ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੀਐਮ ਭਗਵੰਤ ਮਾਨ ਦੀ ਤਸਵੀਰ ਵਾਇਰਲ ਕਰ ਦਿੱਤੀ ਅਤੇ ਹੁਣ ਆਪ ਨੇਤਾ ਅਨਮੋਲ ਗਗਨ ਮਾਨ ਦੀ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ 'ਤੇ ਕੀ ਕਾਰਵਾਈ ਕਰਦੇ ਹਨ। ਕਿਉਂਕਿ ਪੁਲਿਸ ਦਾ ਕਹਿਣਾ ਰਿਹਾ ਸੀ ਕਿ ਹਥਿਆਰ ਨਾਲ ਕਿਸੇ ਹੋਰ ਸਖ਼ਸ਼ ਦੀ ਤਸਵੀਰ ਨੂੰ ਆਪਣੇ ਅਕਾਉਂਟ ਉੱਤੇ ਸ਼ੇਅਰ ਕਰਨ ਵਾਲੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜ ਏਕੇ-47 ਰਾਈਫਲਾਂ, ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ