ਸੰਗਰੂਰ: ਪੂਰੇ ਪੰਜਾਬ ਦੇ ਲੋਕਾਂ ਵਾਂਗੂ ਕਲਾਕਾਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਭਰੋਸਾ ਵੀ ਪੰਜਾਬ ਸਰਕਾਰ ਤੋਂ ਉੱਠ ਚੁੱਕਾ ਹੈ। ਕਿਉਂਕਿ ਸਿੱਧੂ ਮੂਸੇਵਾਲੇ ਦੇ ਕਾਤਲ ਅਜੇ ਤੱਕ ਨਹੀਂ ਫੜ੍ਹੇ ਗਏ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਸਥਾਨਕ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। Rajinder Kaur Bhattal regarding Sidhu Moosewala
ਉਨ੍ਹਾਂ ਕੋਲੋਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਕਿ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਤਲਾਂ ਦੇ ਸਿਰ 2 ਕਰੋੜ ਦਾ ਇਨਾਮ ਰੱਖ ਦਿਓ ਤਾਂ ਜੋ ਕਾਤਲ ਫੜ੍ਹੇ ਜਾਣ, ਇਹ ਰਾਸ਼ੀ ਮੈਂ ਆਪਣੀ ਜ਼ਮੀਨ ਵੇਚ ਕੇ ਦੇਣ ਲਈ ਤਿਆਰ ਹਾਂ। ਇਸ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਸਾਲ ਦੇ ਲਗਭਗ ਹੋ ਚੁੱਕਿਆ ਹੈ, ਪ੍ਰੰਤੂ ਅਜੇ ਪੰਜਾਬ ਸਰਕਾਰ ਅਤੇ ਪੁਲਿਸ ਕੋਲੋਂ ਕਾਰਵਾਈ ਪੂਰੀ ਨਹੀਂ ਹੋਈ। ਬਲਕੌਰ ਸਿੰਘ ਸਿੱਧੂ ਦੀ ਫ਼ਰਿਆਦ ਇਕ ਦੁੱਖੀ ਬਾਪ ਦੀ ਕੂਕ ਹੈ, ਜਿਸ ਨੂੰ ਸੁਣ ਕੇ ਕਲੇਜਾ ਫੱਟਦਾ ਹੈ।
ਬੀਬੀ ਭੱਠਲ ਨੇ ਪੱਤਰਕਾਰਾਂ ਵੱਲੋਂ ਬੀਬੀ ਜਗੀਰ ਕੌਰ ਅਤੇ ਜਗਮੀਤ ਬਰਾੜ ਵੱਲੋਂ ਪਾਰਟੀ ਪ੍ਰਤੀ ਬਗਾਵਤੀ ਸੁਰਾਂ ਬਾਰੇ ਕਿਹਾ, ਕਿ ਇਹ ਪਹਿਲਾਂ ਵੀ ਅਜਿਹਾ ਕੁੱਝ ਕਰ ਚੁੱਕੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਉੱਤੇ ਤੰਜ਼ ਕੱਸਦੇ ਹੋਏ ਕਿਹਾ ਕਿ "ਜਦੋਂ ਜਹਾਜ਼ ਡੁੱਬਦਾ ਹੋਵੇ ਤਾਂ ਚੂਹੇ ਭੱਜਣ ਹੀ ਲੱਗ ਪੈਂਦੇ ਹਨ" ਜਦੋਂ ਅਕਾਲੀ ਦਲ ਵਿਚੋਂ ਸਭ ਕੁਝ ਖਾਣ ਨੂੰ ਮਿਲਦਾ ਸੀ ਤਾਂ ਓਦੋਂ ਟਿਕੇ ਰਹੇ ਪਰ ਹੁਣ ਅਹੁਦਿਆਂ ਦਾ ਬਹਾਨਾ ਲਾ ਕੇ ਪਾਰਟੀ ਵਿਰੁੱਧ ਬਗ਼ਾਵਤੀ ਸੁਰ ਅਲਾਪਣ ਲੱਗ ਪਏ ਹਨ।
ਇਹ ਵੀ ਪੜੋ:- ਸ਼੍ਰੋਮਣੀ ਅਕਾਲੀ ਦਲ ਦੀ ਨਵੀ ਕੋਰ ਕਮੇਟੀ ਬਾਰੇ ਜਾਣੋ ਕੀ ਕਹਿੰਦੇ ਨੇ ਸਿਆਸੀ ਮਾਹਿਰ ?