ਚੰਡੀਗੜ੍ਹ ਡੈਸਕ : ਐਨਆਈਏ ਨੇ 103 ਕਿਲੋ ਹੈਰੋਇਨ ਦੀ ਤਸਕਰੀ ਕਰਨ ਦੇ ਇਕ ਮਾਮਲੇ ਵਿੱਚ ਕਾਰਵਾਈ ਕਰਦਿਆਂ 1.25 ਕਰੋੜ ਰੁਪਏ ਜਾਇਦਾਦ ਜ਼ਬਤ ਕੀਤੀ ਹੈ ਇਸ ਮਾਮਲੇ ਵਿੱਚ ਬਰਾਮਦ ਹੋਈ ਹੈਰੋਇਨ ਦੀ ਕੀਮਤ ਵੀ 700 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਕਈ ਅਫਗਾਨ ਨਾਗਰਿਕਾਂ ਦੇ ਵੀ ਨਾਂ ਸ਼ਾਮਿਲ ਹਨ। ਐੱਨਆਈ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਿਕ ਅੰਮ੍ਰਿਤਪਾਲ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਗਿਰੋਹ ਦੇ ਸਰਗਨਾ ਅੰਮ੍ਰਿਤਪਾਲ ਦੀ ਜਾਇਦਾਦ ਨਾਜਾਇਜ਼ ਉਸਾਰੀ ਦੱਸੀ ਜਾ ਰਹੀ ਹੈ।
ਐੱਨਆਈਏ ਨੇ ਜਾਰੀ ਕੀਤਾ ਬਿਆਨ : ਐਨਆਈਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬਿਆਨ ਵੀ ਜਾਰੀ ਕੀਤਾ ਹੈ। ਇਸ ਮੁਤਾਬਿਕ 22 ਅਪ੍ਰੈਲ 2022 ਨੂੰ ਅੰਮ੍ਰਿਤਸਰ ਦੇ ਅਟਾਰੀ ਸਰਹੱਦ 'ਤੇ ਸਥਿਤ ਕਸਟਮ ਵਿਭਾਗ ਦੀ ਇੰਟੈਗਰੇਟਿਡ ਚੈੱਕ ਪੋਸਟ ਦੇ ਰਸਤਿਓਂ ਅਫਗਾਨਿਸਤਾਨ ਤੋਂ ਹੈਰੋਇਨ ਦੀ ਇੱਕ ਖੇਪ ਭਾਰਤ ਲਿਆਂਦੀ ਗਈ ਸੀ। ਇਹ ਵੀ ਜਿਕਰਯੋਗ ਹੈ ਕਿ ਇਹ ਨਸ਼ਾ ਸ਼ਰਾਬ ਵਿੱਚ ਲੁਕੋ ਕੇ ਲਿਆਂਦਾ ਗਿਆ ਸੀ। ਜਦੋਂ ਜਾਂਚ ਕੀਤੀ ਗਈ ਤਾਂ ਸਾਰੀ ਸਾਜਿਸ਼ ਸਾਹਮਣੇ ਆ ਗਈ।
ਬੈਂਕ ਖਾਤੇ ਵਿੱਚ ਕਰੋੜਾ ਦਾ ਲੈਣਦੇਣ : ਜਾਂਚ ਦੀ ਜਾਂਚ ਮੁਤਾਬਿਕ 2019 ਤੋਂ 2021 ਦੌਰਾਨ ਅੰਮ੍ਰਿਤਪਾਲ ਦੇ ਬੈਂਕ ਖਾਤਿਆਂ ਵਿੱਚ 1 ਕਰੋੜ 34 ਲੱਖ 12 ਹਜ਼ਾਰ ਰੁਪਏ ਟਰਾਂਸਫਰ ਹੋਏ ਸੀ। ਇਹ ਪੈਸਾ ਸ਼ਾਹਿਦ ਅਹਿਮਦ ਉਰਫ਼ ਅਬਦੁਲ ਵਦੂਦ ਕਾਜ਼ੀ ਅਤੇ ਰਾਜ਼ੀ ਹੈਦਰ ਜ਼ੈਦੀ ਵੱਲੋਂ ਹਵਾਲਾ ਰਾਹੀਂ ਅੰਮ੍ਰਿਤਪਾਲ ਨੂੰ ਭੇਜੇ ਜਾਂਦੇ ਸੀ। ਭੇਜਦੇ ਸਨ। ਰਾਜ਼ੀ ਹੈਦਰ ਜ਼ੈਦੀ ਦਿੱਲੀ ਵਿੱਚ ਰਹਿੰਦਾ ਹੈ।
- ਜ਼ਮੀਨੀ ਵਿਵਾਦ ਕਾਰਨ ਪਿੰਡ ਕੋਠੇ ਗੁਰੂ 'ਚ ਚੱਲੀਆਂ ਗੋਲ਼ੀਆਂ, ਦੋ ਨੌਜਵਾਨਾਂ ਦਾ ਕਤਲ, ਪੁਲਿਸ ਨੇ ਪਾਇਆ ਘੇਰਾ ਤਾਂ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋਲੀ
- Lawrence Interview Case Update: ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਮਜੀਠੀਆ ਦਾ ਮੁੱਖ ਮੰਤਰੀ 'ਤੇ ਨਿਸ਼ਾਨਾ, ਕਿਹਾ- ਪੰਜਾਬ ਜਵਾਬ ਮੰਗਦਾ
- Missing Child Found: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਜੀਆਰਪੀ ਪੁਲਿਸ ਨੇ ਕੁਝ ਘੰਟਿਆਂ 'ਚ ਕੀਤਾ ਬਰਾਮਦ, ਮੁਲਜ਼ਮ ਪਤੀ ਪਤਨੀ ਕਪੂਰਥਲਾ ਤੋਂ ਕਾਬੂ
ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਦਾ ਰਹਿਣ ਵਾਲਾ ਨਜ਼ੀਰ ਅਹਿਮਦ ਕਾਨੀ ਇਸ ਡਰੱਗ ਤਸਕਰੀ ਰੈਕੇਟ 'ਚ ਸ਼ਾਮਲ ਹੈ ਅਤੇ ਉਸੇ ਰਾਹੀਂ ਹੈਰੋਇਨ ਦੀ ਖੇਪ ਭਾਰਤ ਆਉਂਦੀ ਸੀ। ਇਸ ਤੋਂ ਬਾਅਦ ਇਹ ਖੇਪ ਦਿੱਲੀ ਵਿੱਚ ਰਾਜ਼ੀ ਹੈਦਰ ਜ਼ੈਦੀ ਤੱਕ ਪਹੁੰਚਦੀ ਕੀਤੀ ਜਾਂਦੀ ਸੀ। ਫਿਰ ਇਸ ਤੋਂ ਬਣਿਆ ਪੈਸਾ ਵੱਖ-ਵੱਖ ਦੇਸ਼ਾਂ ਨੂੰ ਜਾਂਦਾ ਸੀ। ਐੱਨਆਈ ਨੇ ਇਸ ਬਾਰੇ ਹੋਰ ਜਾਂਚ ਵੀ ਅਰੰਭ ਦਿੱਤੀ ਹੈ। ਦੂਜੇ ਪਾਸੇ ਇਸ ਰੈਕਟ ਦੇ ਮੁਲਜਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਰੈਕਟ ਵਿੱਚ ਹੋਰ ਲੋਕਾਂ ਦੇ ਵੀ ਖੁਲਾਸੇ ਹੋਏ ਦੀ ਸੰਭਾਵਨਾ ਹੈ।