ਚੰਡੀਗੜ੍ਹ: ਦੇਸ਼ ਭਰ ਵਿੱਚ ਜਿੱਥੇ ਭਾਰਤ ਬੰਦ ਕਾਰਨ ਪੂਰਾ ਦੇਸ਼ ਦੀ ਆਮ ਜਨਤਾ ਦੀ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਚੰਡੀਗੜ੍ਹ ਵਿੱਚ ਅਸਰ ਵੇਖਣ ਨੂੰ ਮਿਲਿਆ ਹੈ। ਸੈਕਟਰ 43 ਬਸ ਸਟੈਂਡ ਉੱਤੇ ਪਨਬੱਸ ਅਤੇ ਰੋਡਵੇਜ਼ ਬੱਸਾਂ ਦੀ ਹੜਤਾਲ ਦੇ ਚੱਲਦਿਆਂ ਮੁਸਾਫ਼ਿਰ ਖੱਜਲ ਖੁਆਰ ਹੋ ਰਹੇ ਹਨ।
ਈਟੀਵੀ ਭਾਰਤ ਨੇ ਚੰਡੀਗੜ੍ਹ ਦੇ ਸੈਕਟਰ 43 ਸਥਿੱਤ ਬੱਸ ਸਟੈਂਡ 'ਤੇ ਮੌਜੂਦ ਕੁਝ ਮੁਸਾਫ਼ਰਾਂ ਨਾਲ ਗੱਲਬਾਤ ਕੀਤੀ ਤਾਂ ਮੁਸਾਫਰਾਂ ਨੇ ਕਿਹਾ ਕਿ ਕੋਈ ਵੀ ਇੱਥੇ ਬੱਸਾਂ ਬਾਰੇ ਜਾਣਕਾਰੀ ਨਹੀਂ ਦੇ ਰਿਹਾ। ਹਿਮਾਚਲ ਤੋਂ ਪੰਜਾਬ ਤੇ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੇ ਮੁਸਾਫਿਰਾਂ ਨੂੰ ਬੱਸਾਂ ਦੀ ਲੇਟ ਲਤੀਫ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਤੋਂ ਵੱਖ ਵੱਖ ਸੂਬਿਆਂ ਨੂੰ ਜਾਣ ਵਾਲੀ ਬੱਸਾਂ ਤਕਰੀਬਨ 1500 ਬੱਸਾਂ ਬੱਸ ਸਟੈਂਡ 'ਤੇ ਵਰਕਸ਼ਾਪ ਵਿੱਚ ਖੜ੍ਹੀਆਂ ਕਰ ਕਰਮਚਾਰੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਕਿਸਾਨ ਜਥੇਬੰਦੀਆਂ ਨੂੰ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਜਿਸ ਦੇ ਚੱਲਦਿਆ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰੀ ਐਲਾਨ ਦਾ ਸਿਹਰਾ ਬੈਂਸ ਨੇ ਈਟੀਵੀ ਭਾਰਤ ਦੇ ਸਿਰ ਬੰਨਿਆ