ਚੰਡੀਗੜ੍ਹ: ਅੱਜ ਪੀਐੱਸਪੀਸੀਐੱਲ ਦੇ ਨਵੇਂ 20 ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋਂ ਤੁਹਾਡੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸਬਰ ਵੱਡੀ ਚੀਜ਼ ਹੈ, ਮਿਹਨਤ ਕਰਦੇ ਰਹੋ ਜ਼ਰੂਰ ਫਲ ਮਿਲਦਾ ਹੈ। ਕਈ ਵਾਰ ਸ਼ੋਰਟਕਟ ਰਸਤਿਆਂ ਨਾਲ ਬੰਦਾ ਕਿਤੇ ਨਾ ਕਿਤੇ ਪਹੁੰਚ ਤਾਂ ਜਾਂਦਾ ਹੈ ਪਰ ਬਹੁਤਾ ਚਿਰ ਨਹੀਂ ਟਿਕਦਾ। ਤਰੱਕੀ ਵਾਸਤੇ ਇਕੋ ਸ਼ੋਰਟਕਟ ਹੈ, ਉਹ ਸਿਰਫ ਮਿਹਨਤ ਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਰਭਜਨ ਸਿੰਘ ਈਟੀਓ ਵੀ ਸ਼ਾਮਲ ਹਨ।
ਨਿਯੁਕਤੀ ਪੱਤਰ ਵੰਡਣ ਸਮੇਂ ਕੀਤਾ ਸੰਬੋਧਨ : ਉਨ੍ਹਾਂ ਕਿਹਾ ਜ਼ਿੰਦਗੀ ਇਕ ਇਮਤਿਹਾਨ ਹੈ। ਰੋਜ਼ਾਨਾ ਬਹੁਤ ਸਾਰੇ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਅੱਜ ਤੁਸੀਂ ਜਿਸ ਮੁਕਾਮ ਉਤੇ ਪਹੁੰਚੇ ਹੋ, ਉਸ ਦੀ ਖੁਸ਼ੀ ਸਿਰਫ਼ ਤੁਸੀਂ ਹੀ ਦੱਸ ਸਕਦੇ ਹੋ। ਰੋਜ਼ ਤੁਸੀਂ ਇਸ ਵਾਸਤੇ ਮਿਹਨਤ ਕੀਤੀ ਹੋਵੇਗੀ। ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦਾਂ ਹਾ। ਉਨ੍ਹਾਂ ਕਿਹਾ ਕਿ ਇਹ ਸਿਰਫ ਹਾਲੇ ਪਹਿਲੀ ਪੌੜੀ ਹੈ। ਤੁਸੀਂ ਬਹੁਤ ਅੱਗੇ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਹੌਸਲੇ ਨੇ ਉਨ੍ਹਾਂ ਕੋਲ ਉੱਡਣ ਲਈ ਬਹੁਤ ਵੱਡਾ ਅਸਮਾਨ ਹੈ ਤੇ ਜਿਹੜੇ ਢੇਰੀ ਢਾਹ ਕੇ ਬੈਠ ਜਾਂਦੇ ਹਨ, ਉਨ੍ਹਾਂ ਦੀ ਸੰਗਤ ਵੀ ਬਹੁਤ ਮਾੜੀ ਹੈ। ਸ਼ਾਇਰ ਨੇ ਲਿਖਿਆ ਹੈ ਬੋ ਹਿੰਮਤੇ ਹੁੰਦੇ ਨੇ ਉਹ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਨ੍ਹਾਂ ਦੇ ਨਾਵਾਂ ਦੀ, ਜੋ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਜੋ ਆਪਣੇ ਸਫਰ ਦਾ ਨਕਸ਼ਾ ਬਣਾ ਕੇ ਤੁਰਦੇ ਨੇ ਉਹ ਮੰਜ਼ਿਲ ਤਕ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਦਾਅਵਾ- ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਤਿਆਰ ਭਾਜਪਾ, ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ
-
PSPCL ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/cogaFXBK8J
— Bhagwant Mann (@BhagwantMann) April 1, 2023 " class="align-text-top noRightClick twitterSection" data="
">PSPCL ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/cogaFXBK8J
— Bhagwant Mann (@BhagwantMann) April 1, 2023PSPCL ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/cogaFXBK8J
— Bhagwant Mann (@BhagwantMann) April 1, 2023
ਤੁਸੀਂ ਸਾਡੀ ਸਰਕਾਰ ਲਈ ਇਕ ਬਟਨ ਦਬਾਇਆ ਸੀ, ਅਸੀਂ 5 ਸਾਲ ਬਟਨ ਦਬਾਂਦੇ ਰਹਾਂਗੇ : ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੁਸੀਂ ਸਿਆਸਤ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਹੈ। ਸਮਾਂ ਸਮਰੱਥ ਹੈ, ਇਸ ਤੋਂ ਡਰਨਾ ਚਾਹੀਦਾ ਹੈ। ਇਹ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹੈ ਤੇ ਭਿਖਾਰੀਆਂ ਤੋਂ ਰਾਜੇ ਬਣਾ ਦਿੰਦਾ ਹੈ। ਪਿਛਲੇ ਸਾਲ ਤੁਸੀਂ ਆਸ ਵਾਲਾ ਬਟਣ ਦੱਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਉਨ੍ਹਾਂ ਕਿਹਾ ਮੈਂ ਹੁਣੇ ਨੰਗਲ-ਊਨਾ ਟੋਲ ਪਲਾਜ਼ਾ ਬੰਦ ਕਰ ਕੇ ਆਇਆ ਹਾਂ। ਉਥੇ ਜਾ ਕੇ ਮੈਂ ਇਕ ਬਟਨ ਦੱਬ ਕੇ ਉਹ ਸੜਕ ਲੋਕਾਂ ਨੂੰ ਸਪੁਰਦ ਕੀਤੀ ਹੈ ਤੇ ਇਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਇਹ ਕੰਮ ਕਰਦਾ ਰਹਾਂਗਾ।
ਇਹ ਵੀ ਪੜ੍ਹੋ : Navjot Sidhu Release: ਕੁਝ ਹੀ ਸਮੇਂ ਵਿੱਚ ਜੇਲ੍ਹੋਂ ਬਾਹਰ ਆਉਣਗੇ ਨਵਜੋਤ ਸਿੱਧੂ, ਪਟਿਆਲਾ ਜੇਲ੍ਹ ਬਾਹਰ ਪੈ ਰਹੇ ਨੇ ਭੰਗੜੇ, ਹੋਵੇਗਾ Grand Welcome