ETV Bharat / state

ਬਾਦਲਾਂ ਦੇ ਨਾਲ ਹੱਥ ਰਲਾਉਣ ਵਾਲੇ ਮਸਲੇ ਹੁਣ ਤੱਕ ਹੱਲ ਨਹੀਂ ਹੋਏ: ਚੰਨੀ

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਪਹੁੰਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਦੇ ਉੱਪਰ ਕਿਰਪਾ ਹੁੰਦੀ ਹੈ ਉਸ ਦੀ ਹੀ ਗੱਡੀ ਨੂੰ ਝੰਡੀਆਂ ਲੱਗਦੀਆਂ ਹਨ ਅਤੇ ਅਹੁਦੇ ਮਿਲਦੇ ਹਨ।

Badals have not been resolved yet Channi

author img

By

Published : Jul 19, 2021, 4:56 PM IST

ਚੰਡੀਗੜ੍ਹ: ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਪਹੁੰਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਦੇ ਉੱਪਰ ਕਿਰਪਾ ਹੁੰਦੀ ਹੈ ਉਸ ਦੀ ਹੀ ਗੱਡੀ ਨੂੰ ਝੰਡੀਆਂ ਲੱਗਦੀਆਂ ਹਨ ਅਤੇ ਅਹੁਦੇ ਮਿਲਦੇ ਹਨ। ਹਾਲਾਂਕਿ ਜਦੋਂ ਚੰਨੀ ਨੂੰ ਸਵਾਲ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਸਗਾਈਡ ਮਿਸਾਈਲ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਨੂੰ ਦਿਖੇਗਾ ਕਿ ਮਿਸਾਈਲ ਕਿੱਥੇ-ਕਿੱਥੇ ਵੱਜਦੀ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਵੀ ਟਵੀਟ ਜਾਂ ਪੋਸਟ ਪਾ ਕੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਨਹੀਂ ਦਿੱਤੀ ਗਈ। ਇਸ ਬਾਰੇ ਜਦੋਂ ਸਵਾਲ ਕਰਨ ਤੇ ਚੰਨੀ ਨੇ ਕਿਹਾ ਕਿ ਇਸ ਬਾਰੇ ਸਿਰਫ਼ ਉਹੀ ਦੱਸ ਸਕਦੇ ਹਨ।

Badals have not been resolved yet Channi
ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਸੀ ਤਾਂ ਉਸ ਸਮੇਂ ਵੀ ਅਜਿਹੇ ਹਾਲਾਤ ਬਣੇ ਸਨ। ਪਰ ਪੰਜਾਬ ਦੇ ਲੋਕ ਚਾਹੁੰਦੇ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇ। ਜਿਸ ਦੀ ਜ਼ਿੰਮੇਵਾਰੀ ਹਾਈ ਕਮਾਨ ਨੂੰ ਦਿੱਤੀ ਹੈ। ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਹੋਰ ਜਾਰੀ ਰੱਖਣਗੇ ਅਤੇ ਇਸ ਸੰਘਰਸ਼ ਤੋਂ ਉਨ੍ਹਾਂ ਨੂੰ ਕਾਫ਼ੀ ਤਾਕਤ ਮਿਲੀ ਹੈ। ਉਨ੍ਹਾਂ ਦਾ ਸੰਘਰਸ਼ ਬੰਦ ਨਹੀਂ ਹੋਵੇਗਾ ਹਰ ਇੱਕ ਮੁੱਦੇ ਨੂੰ ਲੈ ਕੇ ਉਹ ਸੰਘਰਸ਼ ਕਰਦੇ ਰਹਿਣਗੇ ਅਤੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਅਤੇ ਇਸ਼ਾਰਿਆਂ-ਇਸ਼ਾਰਿਆਂ 'ਚ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨਾਂ ਦੀਆਂ ਫਾਈਲਾਂ ਤੱਕ ਚੈੱਕ ਕਰਵਾ ਲਈਆਂ ਗਈਆਂ ਪਰ ਉਨ੍ਹਾਂ ਵਿੱਚੋਂ ਕੁਝ ਨਹੀਂ ਨਿਕਲਿਆ ਅਤੇ ਸੱਚਾ ਬੰਦਾ ਹੀ ਚੁਰਾਹੇ ਵਿੱਚ ਖੜ੍ਹ ਕੇ ਬੋਲਦਾ ਹੈ।

ਇਸ ਦੌਰਾਨ ਚੰਨੀ ਨੇ ਵੀ ਕਿਹਾ ਕਿ ਚਾਹੇ ਬਰਗਾੜੀ ਦਾ ਮਸਲਾ ਹੋਵੇ ਚਾਹੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮਸਲਾ ਹੋਵੇ ਇਸ ਦੌਰਾਨ ਚੰਨੀ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਵੀ ਕਿਹਾ ਕਿ ਬਾਦਲ ਪਰਿਵਾਰ ਦੇ ਹੱਥ ਜਿਨ੍ਹਾਂ ਨਾਲ ਮਿਲਦੇ ਹਨ ਉਹ ਮਸਲੇ ਹੁਣ ਤੱਕ ਹੱਲ ਨਹੀਂ ਹੋਏ ਜਦੋਂ ਜਵਾਬੀ ਆ ਗਿਆ ਕਿ ਕੀ ਕਾਰਨ ਨੇ ਉਸ ਦਾ ਜਵਾਬ ਚੰਨੀ ਨੇ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਕੌਣ ਦਬਾਅ ਰਿਹਾ ਇਸਦਾ ਜਵਾਬ ਦਿੱਤੇ ਬਿਨਾਂ ਚੰਨੀ ਚਲੇ ਗਏ।

ਇਹ ਵੀ ਪੜੋ: Live Update: ਨਵਜੋਤ ਸਿੰਘ ਸਿੱਧੂ ਦਾ ਮਿਸ਼ਨ ਸੁਲ੍ਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.