ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੀ ਕਨੂੰਪ੍ਰਿਆ ਨੇ ਸਰਕਾਰ ਨੇ ਇਸ ਫ਼ੈਸਲੇ ਦਾ ਜੰਮ ਕੇ ਵਿਰੋਧ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਕਸ਼ਮੀਰ ਦੇ ਲੋਕਾਂ ਅਣਦੇਖਾ ਕਰ ਰਹੀ ਹੈ। ਸਰਕਾਰ ਨੇ ਜੰਮੂ ਵਾਸੀਆਂ ਨੂੰ ਬਿਨ੍ਹਾਂ ਪੁੱਛੇ ਹੀ ਫ਼ੈਸਲਾ ਲਿਆ ਹੈ, ਜੋ ਕਿ ਕਸ਼ਮੀਰ ਲਈ ਕਾਫ਼ੀ ਨੁਕਸਾਨਦਾਇਕ ਹੋਵੇਗਾ।
ਐੱਸਐੱਫ਼ਐੱਸ ਦੀ ਪ੍ਰਧਾਨ ਕਨੂੰਪ੍ਰਿਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਧਾਰਾ 370 ਨੂੰ ਖ਼ਤਮ ਕੀਤਾ ਹੈ ਕਿਉਂਕਿ ਇਸ ਨਾਲ ਅੰਬਾਨੀ ਨੂੰ ਨੁਕਸਾਨ ਨਹੀਂ ਹੋਇਆ ਬਲਕਿ ਕਸ਼ਮੀਰ ਅਤੇ ਕਸ਼ਮੀਰ ਦੇ ਲੋਕਾਂ ਨੂੰ ਹੀ ਨੁਕਸਾਨ ਹੋਵੇਗਾ। ਧਾਰਾ 370 ਨੂੰ ਹਟਾਉਣਾ ਅੰਡਾਨੀ, ਅੰਬਾਨੀ ਅਤੇ ਮੋਦੀ ਸਰਕਾਰ ਲਈ ਤਰੱਕੀ ਹੋ ਸਕਦੀ ਹੈ ਪਰ ਕਸ਼ਮੀਰ ਦੇ ਲੋਕਾਂ ਲਈ ਤਰੱਕੀ ਨਹੀਂ ਹੈ।
ਪੰਜਾਬ ਯੂਨੀਵਰਸਿਟੀ ਏਬੀਵੀਪੀ ਦੇ ਪ੍ਰਧਾਨ ਕੁਲਦੀਪ ਨੇ ਕਿਹਾ ਕਿ ਅਸੀਂ ਇਥੇ ਸਰਕਾਰ ਦੇ ਫ਼ੈਸਲੇ ਦਾ ਜਸ਼ਨ ਮਨਾਉਣ ਆਏ ਸੀ, ਪਰ ਇਸ ਦੇਸ਼ ਵਿੱਚ ਕੁੱਝ ਲੋਕਾਂ ਨੇ ਇਸ ਫ਼ੈਸਲੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਹੈ।
ਇਹ ਵੀ ਪੜ੍ਹੋ : ਕੀ ਪੰਜਾਬੀ ਖ਼ਰੀਦਣਗੇ ਕਸ਼ਮੀਰ ਦੀਆਂ ਵਾਦੀਆਂ ?
ਐੱਸਐੱਫ਼ਐੱਸ ਵਰਗੇ ਸੰਗਠਨ ਮਾਓਵਾਦੀ ਚਲਾ ਰਹੇ ਹਨ। ਇਹ ਲੋਕ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਪਰ ਅਸੀਂ ਇੰਨ੍ਹਾਂ ਲੋਕਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ।