ਚੰਡੀਗੜ੍ਹ: ਪੰਜਾਬ ਦੇ ਅਜਨਾਲਾ ਥਾਣੇ 'ਤੇ ਆਪਣੇ ਸਮਰਥਕਾਂ ਸਮੇਤ ਹਮਲਾ ਕਰਨ ਵਾਲੇ ਖਾਲਿਸਤਾਨੀ ਸਮਰਥਕ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਨੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੰਮ੍ਰਿਤਪਾਲ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ- ਮੈਂ ਖੁਦ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ। ਪਾਸਪੋਰਟ ਸਿਰਫ਼ ਇੱਕ ਯਾਤਰਾ ਦਸਤਾਵੇਜ਼ ਹੈ, ਇਹ ਕਿਸੇ ਨੂੰ ਭਾਰਤੀ ਨਹੀਂ ਬਣਾਉਂਦਾ। ਦੱਸ ਦੇਈਏ ਕਿ ਅੰਮ੍ਰਿਤਪਾਲ ਨੇ ਆਪਣੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਲਈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਥਾਣਾ ਅਜਨਾਲਾ ਦਾ ਘਿਰਾਓ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਅੱਗੇ ਗੋਡੇ ਟੇਕਦੇ ਹੋਏ ਤੂਫਾਨ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ।
1984 ਦਾ ਕਤਲੇਆਮ: ਦੱਸ ਦਈਏ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿੰਸਾ ਨੂੰ ਲੋਕ ਗਲਤ ਤਰੀਕੇ ਪੇਸ਼ ਕਰਕੇ ਬਦਨਾਮ ਕਰਦੇ ਹਨ। ਉਸ ਨੇ ਕਿਹਾ ਕਿ ਹਿੰਸਾ ਬਹੁਤ ਪਵਿੱਤਰ ਚੀਜ਼ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕ ਜਦੋਂ ਲੜਦੇ ਜੂਝਦੇ ਹਨ ਤਾਂ ਮੌਕਾ ਪ੍ਰਸਤ ਲੋਕ ਉਸ ਨੂੰ ਹਿੰਸਾ ਦਾ ਨਾਂਅ ਦਿੰਦੇ ਹਨ। ਅੰਮ੍ਰਿਤਪਾਲ ਕਿਹਾ ਕਿ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਊਰਜਾ ਹੈ ਅਤੇ ਪੰਜਾਬ ਇੱਕ ਵੱਖਰਾ ਦੇਸ਼ ਹੈ, ਜਦੋਂ ਅੰਮ੍ਰਿਤਪਾਲ ਨੂੰ ਦੱਸਿਆ ਗਿਆ ਕਿ ਸਿੱਖਾਂ ਨੇ ਭਾਰਤ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਤਾਂ ਉਨ੍ਹਾਂ ਕਿਹਾ, ‘ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਬਦਲੇ ਵਿੱਚ ਉਨ੍ਹਾਂ ਨੂੰ ਕੀ ਮਿਲਿਆ। 1984 ਦਾ ਕਤਲੇਆਮ, ਇੱਕ ਰਾਜ ਦੇ ਤਿੰਨ ਟੁਕੜੇ। ਅੰਮ੍ਰਿਤਪਾਲ ਨੇ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਹਰ ਤਰ੍ਹਾਂ ਦਾ ਜ਼ਬਰ ਹਿੰਦੋਸਤਾਨ ਨੇ ਕੀਤਾ। ਉਸ ਨੇ ਕਿਹਾ ਸਾਲ 1984 ਵਿੱਚ ਹੀ ਏਅਰ ਮਾਰਸ਼ਲ ਅਰਜੁਨ ਸਿੰਘ ਦੇ ਘਰ ਇੱਕ ਭੀੜ ਪਹੁੰਚੀ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਉਸ ਦੇ ਹੱਥੋਂ ਹਥਿਆਰ ਖੋਹ ਲਿਆ।
ਸ਼ਾਂਤਮਈ ਪ੍ਰਦਰਸ਼ਨ ਰੋਕਿਆ ਤਾਂ ਪੁਲਿਸ ਹਿੰਸਾ ਨਹੀਂ ਰੋਕ ਸਕੇਗੀ ਪੁਲਿਸ : ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਪੁਲਿਸ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਦੀ ਹੈ ਤਾਂ ਹਿੰਸਾ ਨੂੰ ਰੋਕਣਾ ਉਨ੍ਹਾਂ ਦੇ ਵੱਸ ਵਿਚ ਨਹੀਂ ਹੋਵੇਗਾ। ਅੱਤਵਾਦ ਕੋਈ ਚੀਜ਼ ਨਹੀਂ ਹੈ ਜਿਸ ਨੂੰ ਮੈਂ ਸ਼ੁਰੂ ਕਰਾ ਜਾ ਫਿਰ ਖ਼ਤਮ ਕਰਾਂ ਇਸ ਨੂੰ ਕੋਈ ਸ਼ੁਰੂ ਜਾ ਖ਼ਤਮ ਨਹੀਂ ਕਰ ਸਕਦਾ। ਇਹ ਕੁਦਰਤੀ ਵਰਤਾਰਾ ਹੈ ਇਹ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਕਿਸੇ ਨੂੰ ਸੀਮਾ ਤੋ ਬਾਹਰ ਜਾ ਕੇ ਤੰਗ ਕੀਤਾ ਜਾਂਦਾ ਹੈ ਉਸ ਨੂੰ ਧੱਕਾ ਕੀਤਾ ਜਾਂਦਾ ਹੈ।
ਖਾਲਿਸਤਾਨ ਬਹੁਤ ਆਮ ਚਰਚਾ: ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਇੱਕ ਆਮ ਗੱਲ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਕੋਈ ਪੰਜਾਬੀ ਨਹੀਂ ਹੈ ਅਤੇ ਉਹ ਪੰਜਾਬ ਵਿੱਚ ਨਹੀਂ ਆਉਦਾਂ ਤਾਂ ਉਸ ਨੂੰ ਇਹ ਡਰਾਵਨਾ ਲੱਗਦਾ ਹੈ। ਪਰ ਅਜਿਹਾ ਨਹੀਂ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਕੋਈ ਅਪਰਾਧ ਨਹੀਂ ਹੈ। ਸੰਗਰੂਰ ਤੋਂ ਸੰਸਦ ਮੈਂਬਰ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹਨ।
ਖਾਲਿਸਤਾਨ ਦਾ ਵਿਰੋਧ ਕਰਨ ਵਾਲਾ ਹਿੰਦੂ ਰਾਸ਼ਟਰ : ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਹਿੰਦੂ ਰਾਸ਼ਟਰ ਨਾਲ ਜੋੜਿਆ। ਅੰਮ੍ਰਿਤਪਾਲ ਨੇ ਕਿਹਾ ਕਿ ਹਿੰਦੂ ਰਾਸ਼ਟਰ ਕੀ ਹੈ, ਕਿੱਥੇ ਸਥਾਪਿਤ ਹੋਇਆ ਹੈ। ਜਦੋਂ ਲੋਕ ਇਸ ਦੀ ਵਕਾਲਤ ਕਰਦੇ ਹਨ ਤਾਂ ਉਹ ਖ਼ਤਰਾ ਮਹਿਸੂਸ ਨਹੀਂ ਕਰਦੇ। ਕਈ ਵਾਰ ਇਸ ਲਈ ਹਿੰਸਕ ਤਰੀਕਾ ਅਪਣਾਇਆ ਜਾਂਦਾ ਹੈ ਕਿ ਅਸੀਂ ਕਿਸੇ ਨੂੰ ਜੀਣ ਨਹੀਂ ਦਿਆਂਗੇ, ਸਭ ਨੂੰ ਹਿੰਦੂ ਬਣਾ ਦਿਆਂਗੇ। ਹਿੰਦੂ ਰਾਸ਼ਟਰ ਦਾ ਵਿਚਾਰ ਖਾਲਿਸਤਾਨ ਦੇ ਬਿਲਕੁਲ ਉਲਟ ਹੈ। ਹਿੰਦੂ ਰਾਸ਼ਟਰ ਹੋਰ ਪਛਾਣ ਸ਼ਾਮਲ ਨਹੀਂ, ਜਾਂ ਤਾਂ ਤੁਸੀਂ ਹਿੰਦੂ ਹੋ ਜਾਂ ਫਿਰ ਮੌਤ ਹੈ। ਉਹ ਤੁਹਾਨੂੰ ਕੋਈ ਵਿਕਲਪ ਨਹੀਂ ਦਿੰਦੇ ਹਨ। ਖਾਲਿਸਤਾਨ ਦਾ ਵਿਚਾਰ ਏਨਾ ਸ਼ੁੱਧ ਹੈ, ਇਹ ਵਿਚਾਰ ਖਾਲਿਸਤਾਨ ਦਾ ਰਾਜ ਹੈ।
ਕੌਣ ਹੈ ਅੰਮ੍ਰਿਤਪਾਲ : ਅੰਮ੍ਰਿਤਪਾਲ ਕੁਝ ਸਮਾਂ ਪਹਿਲਾਂ ਤੱਕ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਕਿਸਾਨ ਅੰਦੋਲਨ ਅਤੇ ਲਾਲ ਕਿਲਾ ਹਿੰਸਾ ਦੇ ਮਸ਼ਹੂਰ ਚਿਹਰੇ ਦੀਪ ਸਿੱਧੂ ਦੀ ਹਾਦਸੇ ਵਿੱਚ ਮੌਤ ਤੋਂ ਬਾਅਦ ਅੰਮ੍ਰਿਤਪਾਲ ਪੰਜਾਬ ਪਰਤਿਆ ਸੀ। ਇੱਥੇ ਆ ਕੇ ਉਨ੍ਹਾਂ ਨੇ ਦੀਪ ਸਿੱਧੂ ਦੀ ਸੰਸਥਾ ‘ਵਾਰਿਸ ਪੰਜਾਬ ਦੀ’ ਦੀ ਕਮਾਨ ਸੰਭਾਲੀ।