ਚੰਡੀਗੜ੍ਹ: ਪੰਜਾਬ ਦੇ ਵਿਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਕਈ ਥਾਈਂ ਕੜਾਕੇ ਦੀ ਠੰਢ ਨਾਲ ਧੁੰਦ ਹਾਦਸਿਆਂ ਦਾ ਸਬੱਬ ਬਣ ਰਿਹਾ ਹੈ।ਮੌਸਮ ਵਿਭਾਗ ਵੱਲੋਂ ਪੰਜਾਬ ਲਈ ਰੇਡ ਅਲਰਟ ਜਾਰੀ (Red Alert for Punjab by Meteorological Department) ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ (Meteorological Center Chandigarh) ਅਨੁਸਾਰ ਹਵਾ ਵਿੱਚ ਨਮੀ ਦੇ ਬਹੁਤ ਜ਼ਿਆਦਾ ਵਾਧੇ ਅਤੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਕਾਰਨ ਧੁੰਦ ਪੈ ਰਹੀ ਹੈ। ਇਸ ਦਾ ਪ੍ਰਭਾਵ ਅਗਲੇ ਪੰਜ ਦਿਨਾਂ ਤੱਕ ਰਹੇਗਾ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ : ਕੇਂਦਰੀ ਮੌਸਮ ਵਿਭਾਗ ਦੀ ਰਿਪੋਰਟ (Central Meteorological Department report) ਅਨੁਸਾਰ 20 ਦਸੰਬਰ 2022 ਨੂੰ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ।ਅੰਮ੍ਰਿਤਸਰ ਵਿਚ 6.8, ਲੁਧਿਆਣਾ ਵਿਚ ਘੱਟੋ- ਘੱਟ ਤਾਪਮਾਨ 8.1, ਪਟਿਆਲਾ ਵਿਚ 10.4, ਪਠਾਨਕੋਟ ਵਿਚ 5.8, ਬਠਿੰਡਾ ਵਿਚ 3.4, ਫਰੀਦਕੋਟ ਵਿਚ ਘੱਟੋ- ਘੱਟ ਤਾਪਮਾਨ 6.6, ਗੁਰਦਾਸਪੁਰ 4.8, ਅੰਮ੍ਰਿਤਸਰ 8.3, ਬਰਨਾਲਾ ਘੱਟੋ- ਘੱਟ ਤਾਪਮਾਨ 9.2, ਬਰਨਾਲਾ ਕੇਵੀਕੇ 8.7 ।
ਬਠਿੰਡਾ ਏਐਮਐਯੂ 8.6, ਫਤਿਹਗੜ੍ਹ ਸਾਹਿਬ 9.8, ਗੁਰਦਾਸਪੁਰ 5.2, ਫਿਰੋਜ਼ਪੁਰ 6.3, ਨੂਰਮਹਿਲ 9.0, ਲੁਧਿਆਣਾ 8.9, ਸਮਰਾਲਾ 11.2, ਬੁੱਧ ਸਿੰਘ ਵਾਲਾ 8.1, ਮੋਗਾ 7.2, ਮੁਹਾਲੀ 9.6, ਮੁਕਤਸਰ 5.3, ਰੌਣੀ (ਪਟਿਆਲਾ) 10.1, ਰੋਪੜ 7.2, ਬਲਾਚੌਰ 4.2 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਕੁਝ ਥਾਵਾਂ ਤੇ ਤਾਪਮਾਨ ਮਾਈਨਸ ਤੱਕ ਚਲਾ ਗਿਆ।ਆਉਣ ਵਾਲੇ ਦਿਨਾਂ ਵਿਚ ਠੰਢ ਦਾ ਕਹਿਰ ਹੋਰ ਵੀ ਵੱਧ ਸਕਦਾ ਹੈ।
ਧੁੰਦ ਕਾਰਨ ਹੋ ਰਹੇ ਸੜਕੀ ਹਾਦਸੇ: ਜਲੰਧਰ ਅਮ੍ਰਿਤਸਰ ਮੁੱਖ ਮਾਰਗ ਅਤੇ ਬਿਆਸ ਵਿਖੇ ਅੱਜ ਭਾਰੀ ਧੁੰਦ ਦਰਮਿਆਨ 5 ਵੱਖ ਵੱਖ ਵਾਹਨਾਂ ਦੀ ਟੱਕਰ (5 vehicles collided in heavy fog) ਦਰਮਿਆਨ ਟਰੈਕਟਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਜਲੰਧਰ ਜੰਮੂ ਕਟੜਾ ਨੈਸ਼ਨਲ ਹਾਈਵੇ 'ਤੇ ਭੋਗਪੁਰ ਦੇ ਪਿੰਡ ਡਾਲੀ ਨੇੜੇ ਧੁੰਦ ਕਾਰਨ 3 ਵਾਹਨਾਂ ਦੀ ਟੱਕਰ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰੇ ਵਾਹਨ ਨੁਕਸਾਨੇ ਗਏ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਧੁੰਦ ਕਾਰਨ ਦਰਜਨਾਂ ਰੇਲ ਗੱਡੀਆਂ ਲੇਟ, ਯਾਤਰੀ ਪ੍ਰੇਸ਼ਾਨ
ਆਵਾਜਾਈ ਹੋ ਰਹੀ ਪ੍ਰਭਾਵਿਤ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਤੋਂ ਬਾਅਦ ਹੁਣ ਧੁੰਦ ਨੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ ਧੁੰਦ ਪੈਣ ਕਾਰਨ ਅੱਜ ਰੇਲਵੇ ਸਟੇਸ਼ਨ ਬਠਿੰਡਾ ਉੱਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਲੇਟ ਚੱਲ ਰਹੀਆਂ (Trains are running late) ਹਨ।ਪੰਜਾਬ ਮੇਲ ਇਕ ਘੰਟਾ ਲੇਟ,ਸਰਾਏਰੋਹਿਲਾ ਇਕ ਘੰਟਾ 35 ਮਿੰਟ ਲੇਟ ਪਹੁੰਚੀ ਜਿਸ ਕਾਰਨ ਮੁਸਾਫਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਰੇਲਵੇ ਵਿਭਾਗ ਵੱਲੋਂ ਗੱਡੀਆਂ ਦੇ ਲੇਟ ਚੱਲਣ ਸਬੰਧੀ ਕੋਈ ਰੇਲ ਗੱਡੀਆਂ ਇਕ-ਇਕ ਦੋ-ਦੋ ਘੰਟੇ ਲੇਟ ਹੋਣ ਕਾਰਨ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉਧਰ ਦੂਸਰੇ ਪਾਸੇ ਆਉਂਦੇ ਦਿਨਾਂ ਵਿਚ ਧੁੰਦ ਦਾ ਕਹਿਰ ਹੋਰ ਦੇਖਣ ਨੂੰ ਮਿਲ ਸਕਦਾ ਹੈ ਜਿਸ ਕਾਰਨ ਰੇਲ ਗੱਡੀਆਂ ਹੋਰ ਲੇਟ ਚਲਣ ਦੀ ਸਭਾਵਨਾ ਬਣ ਸਕਦੀ ਹੈ।