ਚੰਡੀਗੜ੍ਹ: ਪੰਜਾਬ ਦੇ ਅਕਸ਼ਦੀਪ ਸਿੰਘ ਨੇ ਪੰਜਾਬੀਆਂ ਦੀ ਬੱਲੇ- ਬੱਲੇ ਕਰਵਾ ਦਿੱਤੀ ਹੈ। ਅਕਸ਼ਦੀਪ ਨੇ ਪੈਰਿਸ ਓਲੰਪਿਕਸ ਲਈ ਰਾਂਚੀ ਝਾਰਖੰਡ ਵਿਚ ਹੋਏ ਨੈਸ਼ਨਲ ਵਾਕਿੰਗ ਚੈਂਪੀਨਅਨਸ਼ਿਪ ਵਿਚ 20 ਕਿਲੋਮੀਟਰ ਦਾ ਰਿਕਾਰਡ ਬਣਾਇਆ। ਅਕਸ਼ਦੀਪ ਨੇ ਇਹ 1 ਘੰਟਾ 20 ਮਿੰਟ ਵਿਚ ਕਰ ਵਿਖਾਇਆ। ਅਕਸ਼ਦੀਪ ਨੇ ਪੈਰਿਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਅਕਸ਼ਦੀਪ ਸਿੰਘ ਬਰਨਾਲਾ ਦਾ ਰਹਿਣ ਵਾਲਾ ਹੈ।
ਇਹ ਵੀ ਪੜੋ: Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਰਿੜਕੇਗੀ ਜੈਪੁਰ ਪੁਲਿਸ
ਅਕਸ਼ਦੀਪ ਨੇ ਤੋੜਿਆ ਸੰਦੀਪ ਸਿੰਘ ਦਾ ਰਿਕਾਰਡ: ਅਕਸ਼ਦੀਪ ਤੋਂ ਪਹਿਲਾਂ ਇਹ ਰਿਕਾਰਡ ਸੰਦੀਪ ਸਿੰਘ ਦੇ ਨਾਂ ਬੋਲਦਾ ਸੀ। ਸੰਦੀਪ ਸਿੰਘ ਨੇ 2021 ਵਿਚ ਇਹ ਰਿਕਾਰਡ ਕਾਇਮ ਕੀਤਾ ਸੀ ਜਿਸਨੇ ਰਾਂਚੀ ਵਿਚ ਹੋਏ ਵਾਕਿੰਗ ਰੇਸ ਮੁਕਾਬਲੇ ਨੂੰ 1 ਘੰਟੇ 20 ਮਿੰਟ ਅਤੇ 16 ਸੈਕਿੰਡ ਵਿਚ ਪੂਰਾ ਕੀਤਾ ਸੀ। ਅਕਸ਼ਦੀਪ ਸਿੰਘ ਨੇ 1 ਘੰਟਾ 20 ਮਿੰਟ ਵਾਕਿੰਗ ਰੇਸ ਪੂਰੀ ਕਰਕੇ ਸੰਦੀਪ ਸਿੰਘ ਦੇ ਰਿਕਾਰਡ ਨੂੰ ਤੋੜ ਦਿੱਤਾ।ਅਕਸ਼ਦੀਪ ਸਿੰਘ ਨੇ ਇਸ ਵਾਕਿੰਗ ਰੇਸ ਮੁਕਾਬਲੇ ਬਾਬਾ ਕਾਲਾ ਮੇਹਰਾਬਾ ਸਟੇਡੀਅਮ ਵਿਚ ਪ੍ਰੈਕਟਿਸ ਕੀਤੀ। ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਉਸਨੇ ਵਾਕਿੰਗ ਰੇਸ ਦੇ ਸਾਰੇ ਪੜਾਅ ਪੂਰੇ ਕੀਤੇ।
ਲੱਖਾਂ ਰੁਪਏ ਖਰਚ ਆਇਆ: ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਨੂੰ ਤਿਆਰੀ ਕਰਵਾਉਣ ਦੇ ਲਈ ਹੁਣ ਤੱਕ ਉਹ 14 ਲੱਖ ਰੁਪਏ ਖਰਚ ਕਰ ਚੁੱਕੇ ਹਨ। ਇਸ ਵਾਕਿੰਗ ਰੇਸ ਲਈ ਜੋ ਬੂਟ ਪਾਏ ਜਾਂਦੇ ਉਹਨਾਂ ਦੀ ਕੀਮਤ 18000 ਰੁਪਏ ਹੈ। ਜੋ ਕਿ ਸਿਰਫ਼ 25 ਦਿਨ ਹੀ ਚੱਲਦੇ ਹਨ।ਇਸ ਤੋਂ ਇਲਾਵਾ ਅਕਸ਼ਦੀਪ ਦੇ ਖਾਣ ਪੀਣ ਅਤੇ ਡਾਇਟ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ ਜਿਸਤੇ ਕਈ ਹਜ਼ਾਰਾਂ ਦਾ ਖਰਚ ਇਕ ਮਹੀਨੇ ਦਾ ਹੁੰਦਾ ਹੈ।
2024 ਵਿਚ ਹੋਣੀਆਂ ਹਨ ਪੈਰਿਸ ਓਲੰਪਿਕਸ: ਦੱਸ ਦਈਏ ਕਿ ਓਲੰਪਿਕ ਖੇਡਾਂ ਅਗਲੇ ਸਾਲ ਪੈਰਿਸ ਵਿਚ ਹੋਣਗੀਆਂ। ਅਕਸ਼ਦੀਪ ਨੇ ਪੈਰਿਸ ਜਾ ਕੇ ਖੇਡਣ ਲਈ ਆਪਣੀ ਥਾਂ ਬਣਾਈ ਹੈ।
ਖੇਡ ਮੰਤਰੀ ਨੇ ਵੀ ਦਿੱਤੀ ਵਧਾਈ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਸ਼ਦੀਪ ਦੇ ਪਿਤਾ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਅਕਸ਼ਦੀਪ ਦੇ ਪਰਿਵਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਓਲੰਕਪਿਕ ਖੇਡਾਂ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਮੀਤ ਹੇਅਰ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।ਉਹਨਾਂ ਆਖਿਆ ਕਿ ਸਰਕਾਰ ਵੱਲੋਂ ਅਕਸ਼ਦੀਪ ਨੂੰ ਨਕਦ ਇਨਾਮ ਰਾਸ਼ੀ ਵੀ ਦਿੱਤੀ ਜਾਵੇਗੀ।
ਇਹ ਵੀ ਪੜੋ: Ludhiana Police Valentine Gift For Couples: ਕੀ ਤੁਹਾਨੂੰ ਵੀ ਮਿਲੀ ਵੈਲੇਨਟਾਈਨ 'ਤੇ ਮੁਫ਼ਤ ਟਿਕਟ ?