ETV Bharat / state

ਚੰਡੀਗੜ 'ਚ ਕਰਵਾਈ ਗਈ ਐਗਰੀ ਸਟਾਰਟ-ਅੱਪਸ ਵਰਕਸ਼ਾਪ, ਸੁਖਜਿੰਦਰ ਰੰਧਾਵਾ ਨੇ ਕੀਤੀ ਸ਼ਿਰਕਤ - ਐਗਰੀ ਸਟਾਰਸ ਅੱਪਸ ਵਰਕਸ਼ਾਪ

ਚੰਡੀਗੜ ਵਿਖੇ ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ 'ਐਗਰੀ ਸਟਾਰਟ-ਅੱਪਸ ਭਾਰਤ' ਵਿੱਚ ਸਹਿਕਾਰੀ ਵਿਕਾਸ 'ਚ ਖੋਜ ਅਤੇ ਤਕਨੀਕ ਦੀ ਭੁਮਿਕਾ' 'ਤੇ ਇੱਕ ਦਿਨ ਲਈ ਵਰਕਸ਼ਾਪ ਕਰਵਾਈ ਗਈ।

ਸੁਖਜਿੰਦਰ ਰੰਧਾਵਾ
ਫ਼ੋਟੋ
author img

By

Published : Dec 27, 2019, 2:49 AM IST

ਨਵੀਂ ਦਿੱਲੀ: ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਚੰਡੀਗੜ ਵਿਖੇ 'ਐਗਰੀ ਸਟਾਰਟ-ਅੱਪਸ ਭਾਰਤ' ਵਿੱਚ ਸਹਿਕਾਰੀ ਵਿਕਾਸ 'ਚ ਖੋਜ ਅਤੇ ਤਕਨੀਕ ਦੀ ਭੁਮਿਕਾ' 'ਤੇ ਇੱਕ ਦਿਨ ਲਈ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤਿ ਆਧੁਨਿਕ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਕਿਸਾਨ ਆਪਣੇ ਨਵੇਂ ਸਟਾਰਟ-ਅੱਪਸ ਵਿੱਚ ਨਵੀਨ ਤਕਨੀਕ ਰਾਹੀਂ ਲਾਭ ਪ੍ਰਾਪਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਦਮੀ ਕਿਸਾਨਾਂ ਨੂੰ ਪੰਜਾਬ ਦੀਆਂ ਸਹਿਕਾਰੀ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਵੱਲੋਂ ਸਟਾਰਟ-ਅੱਪਸ ਨਾਲ ਸਬੰਧਤ ਸਾਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਰਾਹੀਂ ਖੇਤੀਬਾੜੀ ਨੂੰ ਤਕਨੀਕੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਨਵੇਂ ਪੱਧਰ 'ਤੇ ਲਿਜਾ ਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਸਹਿਕਾਰੀ ਖੇਤਰ, ਐਗਰੀ ਸਟਾਰ-ਅੱਪਸ ਦੇ ਨਾਲ-ਨਾਲ ਕਿਸਾਨਾਂ ਨੂੰ ਮਹੱਤਵਪੂਰਨ ਕਾਰਕ ਕਰਾਰ ਦਿੱਤਾ, ਜੋ ਪੰਜਾਬ ਦੇ ਆਰਥਿਕ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਨਿਭਾ ਰਹੇ ਹਨ।

ਰੰਧਾਵਾ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਜੋ ਕਿਸਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰੇਗੀ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.