ETV Bharat / state

ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਹਰਿਆਣਾ ਤੇ ਹਿਮਾਚਲ ਨਾਲੋਂ ਮਿਲਦੀ ਹੈ ਘੱਟ ਦਿਹਾੜੀ

19 ਨਵੰਬਰ 2022 ਨੂੰ ਭਾਰਤੀ ਰਿਜ਼ਰਵ ਬੈਂਕ Reserve Bank of India ਦੁਆਰਾ ਜਾਰੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' Handbook of Statistics on Indian States ਅਨੁਸਾਰ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਹਰਿਆਣਾ ਤੇ ਹਿਮਾਚਲ ਨਾਲੋਂ ਘੱਟ ਦਿਹਾੜੀ ਮਿਲਦੀ ਹੈ। Handbook of Statistics on Indian States

agricultural laborers in Punjab get lower daily wages as compared to Haryana and Himachal Pradesh

author img

By

Published : Nov 26, 2022, 5:53 PM IST

Updated : Nov 26, 2022, 10:48 PM IST

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੇਸ਼ੱਕ ਦੀਵਾਲੀ ਤੋਂ ਪਹਿਲਾਂ ਮਜ਼ਦੂਰਾਂ ਨੂੰ 10% ਦੇ ਹਿਸਾਬ ਨਾਲ ਦਿਹਾੜੀ ਵਿੱਚ 24 ਰੁਪਏ ਦਾ ਵਾਧਾ ਕਰਕੇ ਇੱਕ ਵੱਡਾ ਕੋਝਾ ਮਜ਼ਾਕ ਮਜ਼ਦੂਰਾਂ ਨਾਲ ਕੀਤਾ ਗਿਆ ਸੀ। ਇਸੇ ਤਹਿਤ ਹੀ 19 ਨਵੰਬਰ 2022 ਨੂੰ ਭਾਰਤੀ ਰਿਜ਼ਰਵ ਬੈਂਕ Reserve Bank of India ਦੁਆਰਾ ਜਾਰੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' Handbook of Statistics on Indian States ਨੇ ਕੁੱਝ ਹੋਰ ਹੀ ਖੁਲਾਸੇ ਕੀਤੇ ਹਨ, ਜਿਸ ਤਹਿਤ 2021-22 ਵਿੱਚ ਵੱਧਦੀ ਮਹਿੰਗਾਈ ਦੇ ਵਿਚਕਾਰ ਪੰਜਾਬ ਦੇ ਖੇਤੀ ਮਜ਼ਦੂਰਾਂ ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਘੱਟ ਦਿਹਾੜੀ ਮਿਲਦੀ ਹੈ। ਸੋ ਆਉ ਜਾਣਦੇ ਹਾਂ ਭਾਰਤੀ ਰਿਜ਼ਰਲ ਬੈਂਕ ਦੁਆਰਾ ਜਾਰੀ ਰਿਪੋਰਟ ਵਿੱਚ ਕੀਤੇ ਅਹਿਮ ਖੁਲਾਸਿਆਂ ਬਾਰੇ। laborers in Punjab get lower daily wages

RBI ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ:- RBI ਵੱਲੋਂ 2021-22 ਲਈ 19 ਨਵੰਬਰ ਜਾਰੀ ਕੀਤੀ ਗਈ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਵਿੱਚ ਪੇਂਡੂ ਖੇਤਰਾਂ ਵਿੱਚ ਖੇਤੀ ਨਾਲ ਜੁੜੇ ਮਜ਼ਦੂਰਾਂ ਨੂੰ 372.5 ਰੁਪਏ ਦਿਹਾੜੀ ਅਤੇ ਹਿਮਾਚਲ ਪ੍ਰਦੇਸ਼ ਵਿੱਚ 457.6 ਰੁਪਏ ਅਤੇ ਹਰਿਆਣਾ ਦੇ ਖੇਤੀ ਨਾਲ ਜੁੜੇ ਮਜ਼ਦੂਰਾਂ ਨੂੰ 395 ਰੁਪਏ, ਜੰਮੂ-ਕਸ਼ਮੀਰ ਵਿੱਚ ਮਜ਼ਦੂਰਾਂ ਨੂੰ 524.6 ਰੁਪਏ, ਦਿਹਾੜੀ ਰੁਪਏ ਪ੍ਰਤੀ ਦਿਨ ਮਿਲਦੇ ਹਨ। ਇਨ੍ਹਾਂ ਅੰਕੜਿਆਂ ਵਿੱਚ ਪੰਜਾਬ ਫਾਡੀ ਦਿਖਾਈ ਦੇ ਰਿਹਾ ਹੈ।

ਗੈਰ-ਖੇਤੀ ਖੇਤਰ ਨਾਲ ਜੁੜੇ ਮਜ਼ਦੂਰਾਂ ਨੂੰ ਸਭ ਤੋਂ ਘੱਟ ਦਿਹਾੜੀ ਲੈਣ ਵਾਲੇ ਰਾਜ:- RBI ਦੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਦੇ ਅੰਕੜਿਆਂ ਅਨੁਸਾਰ ਵੱਧਦੀ ਮਹਿੰਗਾਈ ਦੇ ਵਿਚਕਾਰ ਤ੍ਰਿਪੁਰਾ, ਮੱਧ ਪ੍ਰਦੇਸ਼, ਅਤੇ ਗੁਜਰਾਤ 2021-22 ਵਿੱਚ ਵੱਧਦੀ ਮਹਿੰਗਾਈ ਦੇ ਵਿਚਕਾਰ ਸਭ ਤੋਂ ਘੱਟ ਦਿਹਾੜੀ ਮਿਲ ਰਹੀ ਹੈ। ਬੇਸ਼ੱਕ ਭਾਰਤ ਵਿੱਚ ਅੱਜ ਹਰ ਇੱਕ ਘਰ ਦਾ ਜਰੂਰੀ ਸਮਾਨ ਅਸਮਾਨ ਛੂਹ ਰਿਹਾ ਹੈ। ਪਰ ਇਨ੍ਹਾਂ ਰਾਜਾਂ ਵਿੱਚ ਮਜ਼ਦੂਰਾਂ ਲਈ ਖਤਰੇ ਦੀ ਘੰਟੀ ਜਰੂਰ ਹੈ।

  • ' class='align-text-top noRightClick twitterSection' data=''>

ਉਸਾਰੀ ਮਜ਼ਦੂਰਾਂ ਦੀ ਹਾਲਤ ਖੇਤੀ ਮਜ਼ਦੂਰਾਂ ਵਰਗੀ ਹੀ :- ਦੇਸ਼ ਵਿੱਚ ਵੱਧਦੀ ਮਹਿੰਗਾਈ ਵਿੱਚ ਉਸਾਰੀ ਮਜ਼ਦੂਰਾਂ ਦੀ ਜੇਕਰ ਗੱਲ ਕਰੀਏ ਤਾਂ ਉਸਾਰੀ ਮਜ਼ਦੂਰਾਂ ਦੀ ਹਾਲਤ ਵੀ ਖੇਤੀ ਮਜ਼ਦੂਰਾਂ ਵਰਗੀ ਹੀ ਹੈ। ਜਿੱਥੇ ਮੱਧ ਪ੍ਰਦੇਸ਼ ਵਿੱਚ ਇਹ ਪ੍ਰਤੀ ਮਜ਼ਦੂਰ ਔਸਤਨ ਦਿਹਾੜੀ 266.7 ਰੁਪਏ, ਤ੍ਰਿਪੁਰਾ ਵਿੱਚ 250 ਰੁਪਏ ਦਿਹਾੜੀ, ਗੁਜਰਾਤ ਵਿੱਚ 295.9 ਰੁਪਏ ਦਰਜ ਕੀਤੀ ਗਈ ਹੈ। ਉਥੇ ਹੀ ਜੇਕਰ ਗੱਲ ਕਰੀਏ ਤਾਮਿਲਨਾਡੂ 478.6 ਰੁਪਏ, ਜੰਮੂ-ਕਸ਼ਮੀਰ 519.8 ਰੁਪਏ ਨਾਲ ਉਸਾਰੀ ਮਜ਼ਦੂਰਾਂ ਦੀ ਦਿਹਾੜੀ 450 ਰੁਪਏ ਤੋਂ ਵੱਧ ਹੈ।

ਦੇਸ਼ ਵਿੱਚ ਬਾਗਬਾਨੀ, ਗੈਰ-ਖੇਤੀ ਖੇਤਰਾਂ, ਉਸਾਰੀ, ਖੇਤੀਬਾੜੀ, ਮਜ਼ਦੂਰਾਂ ਦੀ ਉਜਰਤ ਰਾਸ਼ਟਰੀ ਔਸਤ ਤੋਂ ਘੱਟ:- RBI ਦੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਦੇ ਅੰਕੜਿਆਂ ਅਨੁਸਾਰ ਬਾਗਬਾਨੀ, ਗੈਰ-ਖੇਤੀ ਖੇਤਰਾਂ, ਉਸਾਰੀ, ਖੇਤੀਬਾੜੀ, ਮਜ਼ਦੂਰਾਂ ਦੀ ਉਜਰਤ ਰਾਸ਼ਟਰੀ ਔਸਤ ਤੋਂ ਘੱਟ ਹੈ। ਜਿਸ ਕਰਕੇ ਇਨ੍ਹਾਂ ਮਰਦ ਮਜ਼ਦੂਰਾਂ ਨੂੰ 217.8 ਰੁਪਏ ਦਿਹਾੜੀ ਦੇ ਹਿਸਾਬ ਨਾਲ ਮਜ਼ਦੂਰੀ ਮਿਲ ਰਹੀ ਹੈ। ਜਦੋਂ ਗੁਜਰਾਤ ਰਾਜ ਵਿੱਚ 220.3 ਰੁਪਏ ਪ੍ਰਤੀ ਦਿਨ ਇਹ ਦਿਹਾੜੀ ਮਜ਼ਦੂਰਾਂ ਨੂੰ ਮਿਲਦੀ ਹੈ। ਇਸ ਤੋਂ ਇਲਾਵਾਂ ਮਹਾਰਾਸ਼ਟਰ, ਬਿਹਾਰ, ਤ੍ਰਿਪੁਰਾ, ਉੱਤਰ ਪ੍ਰਦੇਸ਼,ਉੜੀਸਾ, ਰਾਜ ਵਿੱਚ ਇਨ੍ਹਾਂ ਦੀ ਲਿਸਟ ਵਿੱਚ ਸ਼ਾਮਲ ਹਨ।

ਭਾਰਤ ਦੇ 50 ਪ੍ਰਤੀਸ਼ਤ ਮਜ਼ਦੂਰਾਂ ਨੂੰ ਰਾਸ਼ਟਰੀ ਔਸਤ ਤੋਂ ਵੱਧ ਉਜਰਤ ਮਿਲਦੀ ਹੈ:- RBI ਦੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਦੀ ਰਿਪੋਰਟ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਖੇਤੀਬਾੜੀ ਮਜ਼ਦੂਰਾਂ ਨੂੰ ਔਸਤਨ 323.32 ਰੁ ਦਿਹਾੜੀ ਮਿਲੀ ਹੈ। ਜਦੋਂ ਕਿ ਭਾਰਤ ਦੇ 20 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਿਰਫ 50 ਪ੍ਰਤੀਸ਼ਤ ਵਿੱਚ ਮਜ਼ਦੂਰਾਂ ਨੂੰ ਰਾਸ਼ਟਰੀ ਔਸਤ ਤੋਂ ਵੱਧ ਉਜਰਤ ਮਿਲਦੀ ਹੈ। ਭਾਰਤ ਦੇ ਇਨ੍ਹਾਂ ਰਾਜਾਂ ਵਿੱਚ ਪੰਜਾਬ, ਰਾਜਸਥਾਨ, ਤਾਮਿਲਨਾਡੂ, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ,ਆਂਧਰਾ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਆਦਿ ਸ਼ਾਮਲ ਹਨ।

ਪੇਂਡੂ ਮਜ਼ਦੂਰੀ ਵਿੱਚ ਵਾਧਾ ਮਹਿੰਗਾਈ ਨਾਲ ਤਾਲਮੇਲ ਰੱਖਣ ਵਿੱਚ ਰਿਹਾ ਅਸਫਲ :- RBI ਦੀ ਰਿਪੋਰਟ 'ਹੈਂਡਬੁੱਕ ਆਫ਼ ਸਟੈਟਿਸਟਿਕਸ ਆਨ ਇੰਡੀਅਨ ਸਟੇਟਸ' ਦੀ ਰਿਪੋਰਟ ਅਨੁਸਾਰ ਵਾਧਾ ਮਹਿੰਗਾਈ ਨਾਲ ਪੇਂਡੂ ਮਜ਼ਦੂਰੀ ਨਾਲ ਤਾਲਮੇਲ ਰੱਖਣ ਵਿੱਚ ਅਸਫਲ ਰਿਹਾ ਹੈ। ਇਸ ਰਿਪੋਰਟ ਅਨੁਸਾਰ ਜਿੱਥੇ ਮਹਿੰਗਾਈ ਦਰ 6.77 ਫੀਸਦੀ ਦਰਜ ਕੀਤੀ ਗਈ ਹੈ, ਉੱਥੇ ਹੀ ਅਕਤੂਬਰ ਵਿੱਚ ਇਹ 7 ਫੀਸਦੀ ਤੋਂ ਘੱਟ ਆ ਗਿਆ ਹੈ, RBI ਦੀ 2 ਤੋਂ 6 ਪ੍ਰਤੀਸ਼ਤ ਦੀ ਸਹਿਣਸ਼ੀਲਤ ਸੀਮਾ ਤੋਂ ਬਹੁਤ ਉੱਪਰ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਕਣਕ ਤੇ ਚੌਲਾਂ ਤੇ ਅਕਤੂਬਰ 2022 ਵਿੱਚ ਪਾਬੰਦੀ ਲਗਾਉਣ ਦੇ ਬਾਵਜੂਦ ਅਨਾਜ ਤੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ। ਇਸ ਦੌਰਾਨ ਹੀ ਖੁਰਾਕ ਮਹਿੰਗਾਈ ਅਕਤੂਬਰ 2022 ਵਿੱਚ 12.08 ਫੀਸਦੀ ਦੇ 9 ਸਾਲਾਂ ਦੇ ਪੱਧਰ ਉੱਤੇ ਪਹੁੰਚ ਗਈ ਹੈ। ਜੋ ਕਿ ਸਿਤੰਬਰ 2022 ਮਹੀਨੇ ਵਿੱਚ ਇਹ 11.53 ਫੀਸਦੀ ਸੀ।

ਇਹ ਵੀ ਪੜੋ:- ਕਿਸਾਨਾਂ ਨੇ ਏਡੀਸੀ ਨੂੰ ਸੌਪਿਆਂ ਮੰਗ ਪੱਤਰ, 8 ਮੈਂਬਰੀ ਵਫਦ ਦੀ ਰਾਜਪਾਲ ਨਾਲ ਮੰਗਾਂ ਨੂੰ ਲੈਕੇ ਮੁਲਾਕਾਤ

Last Updated : Nov 26, 2022, 10:48 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.