ਚੰਡੀਗੜ੍ਹ: ਪੰਜਾਬ ਸਰਕਾਰ ਦੇ ਬੁਲਾਰੇ ਮਾਲਵਿੰਦਰ ਕੰਗ (AAP spokesperson Malvinder Kang) ਨੇ ਚੰਡੀਗੜ੍ਹ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਲੰਮੇਂ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ ਅਤੇ ਇਸ ਮੰਤਵ ਨੂੰ ਬੁੱਝਣ ਲਈ ਹੁਣ ਉਹ ਆਪਣੇ ਪੁਰਾਣੇ ਭਾਈਵਾਲ ਭਾਜਪਾ ਨਾਲ ਰਲ ਕੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਵਿੱਚ ਹੈ। ਕੰਗ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਬਾਦਲ ਪਰਿਵਾਰ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਮੁੱਦੇ ਉੱਤੇ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਤੋੜਨ ਦਾ ਡਰਾਮ ਕਰ ਰਿਹਾ ਸੀ ਪਰ ਹੁਣ ਸਿਆਸੀ ਜ਼ਮੀਨ ਤਲਾਸ਼ਣ ਲਈ ਉਹ ਭਾਜਪਾ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਵਧੀਕੀਆਂ ਨੂੰ ਕਿਵੇਂ ਭੁੱਲ ਗਏ ਹਨ।
ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ,ਡੇਰੇ ਵਾਲੇ ਨੂੰ ਹਿੱਟ ਕਰਵਾਇਆ: ਮਾਲਵਿੰਦਰ ਕੰਗ ਨੇ ਇਹ ਵੀ ਕਿਹਾ ਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਸ ਲਈ ਨਕਾਰ ਚੁੱਕੇ ਨੇ ਕਿਉਂਕਿ ਅਕਾਲੀ ਦਲ ਨੇ 2015 ਵਿੱਚ ਆਪਣੀ ਸਰਕਾਰ ਸਮੇਂ ਕੋਟਕਪੂਰਾ ਵਿੱਚ ਪਹਿਲਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਗੋਲ਼ੀਆਂ ਚਲਵਾਈਆਂ ਅਤੇ ਬਾਅਦ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਪੂਰੀ ਸ਼ਹਿ ਦਿੱਤੀ ਅਤੇ ਬਚਾਇਆ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ (Late Parkash Singh Badal) ਨੇ ਮੁੱਖ ਮੰਤਰੀ ਹੋਣ ਸਮੇਂ ਡੇਰਾ ਮੁਖੀ ਰਾਮ ਰਹੀਮ ਦੀਆਂ ਫਿਲਮਾਂ ਨੂੰ ਆਪਣੇ ਖ਼ਾਸ ਕੈਡਰ ਰਾਹੀਂ ਹਿੱਟ ਕਰਵਾਇਆ। ਇਸ ਤੋਂ ਇਲਾਵਾ ਅੱਜ ਭਾਜਪਾ ਵੀ ਉਸੇ ਰਾਹ ਉੱਤੇ ਚੱਲ ਕੇ ਡੇਰਾ ਮੁਖੀ ਨੂੰ ਲਗਭਗ ਹਰ ਮਹੀਨੇ ਪੈਰੋਲ ਦੇ ਰਹੀ ਹੈ।
- 400 Year Old Model of Golden Temple: ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਸ੍ਰੀ ਦਰਬਾਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ
- Drug in Punjab: ਚੰਡੀਗੜ੍ਹ-ਲੁਧਿਆਣਾ ਹਾਈਵੇ ਉੱਤੇ ਨਸ਼ੇ 'ਚ ਗਲਤਾਨ ਮਿਲੇ 3 ਨੌਜਵਾਨ, 2500 ਵਿੱਚ ਵੇਚਿਆ ਮੋਟਰਸਾਈਕਲ
- Opposed New Education Policy Punjab: ਪੰਜਾਬ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ ਦੇ ਅਧਿਆਪਕਾਂ ਨੇ ਕੱਢੇ ਭਮੱਕੜ !
ਭਾਜਪਾ ਵੀ ਨਹੀਂ ਚਾਹੁੰਦੀ ਸੁਖਬੀਰ ਮਜੀਠੀਆ ਚੋਣ ਲੜਨ: ਮਾਲਵਿੰਦਰ ਕੰਗ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਭਾਵੇਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲਈ ਸਹਿਮਤੀ ਕਰ ਲਵੇ ਪਰ ਭਾਜਪਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਨਹੀਂ ਲੜਨ ਦੇਣਗੇ ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਲਈ ਨਫਰਤ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਸ਼ਹੀਦ ਹੋਏ ਸਨ ਪਰ ਹੁਣ ਅਕਾਲੀ ਦਲ ਸਭ ਕੁੱਝ ਭੁੱਲ ਕੇ ਕਿਸਾਨਾਂ ਦੀ ਕਾਤਿਲ ਪਾਰਟੀ ਨਾਲ ਗਠਜੋੜ ਕਰਨ ਜਾ ਰਹੀ ਹੈ,ਇਸ ਦਾ ਜਵਾਬ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਮੰਗਣਗੇ।