ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਹਿਰ ਚੰਡੀਗੜ੍ਹ ਵਿੱਚ ਬੀਤੇ ਦਿਨੀ ਸ਼ਰਾਬ ਫੈਕਟਰੀ ਸੜ ਕੇ ਸੁਆਹ ਹੋ ਗਈ ਅਤੇ ਅੱਜ ਹੱਲੋਮਾਜਰਾ ਵਿੱਚ ਇੱਕ ਮੋਮਬੱਤੀ ਫੈਕਟਰੀ ਵਿੱਚ(Fire inside a candle factory in Hallomajra) ਅੱਗ ਲੱਗ ਗਈ। ਇਸ ਭਿਆਨਕ ਅੱਗ ਕਾਰਣ ਕੀਮਤੀ ਸਮਾਨ ਸੜ੍ਹ ਕੇ ਸੁਆਹ ਹੋ ਗਿਆ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ: ਦੂਜੇ ਪਾਸੇ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ (The cause of the fire is not known) ਲੱਗ ਸਕਿਆ ਹੈ।
ਸ਼ਰਾਬ ਫੈਕਟਰੀ ਵਿੱਚ ਅੱਗ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਨਅਤੀ ਖੇਤਰ ਵਿੱਚ ਇੱਕ ਸ਼ਰਾਬ ਫੈਕਟਰੀ ਵਿੱਚ ਅੱਗ (Fire in the liquor factory) ਲੱਗ ਗਈ ਸੀ ਅਤੇ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਫੈਕਟਰੀ ਦੇ ਸੰਚਾਲਕ ਨੇ ਫਾਇਰ ਸੇਫਟੀ ਯੰਤਰ ਨਹੀਂ ਲਗਾਏ ਹੋਏ ਸਨ, ਜਿਸ ਜਗ੍ਹਾ 'ਤੇ ਇਹ ਅੱਗ ਲੱਗੀ ਉਸ ਦੇ ਨੇੜੇ ਇਕ ਹੋਟਲ ਵੀ ਹੈ। ਰਿਹਾਇਸ਼ੀ ਸਥਾਨ 'ਤੇ ਲੱਗੀ ਇਸ ਅੱਗ ਕਾਰਨ ਸਥਾਨਕ ਲੋਕਾਂ ਲਈ ਵੀ ਸੰਕਟ ਪੈਦਾ ਹੋ ਗਿਆ ਸੀ। ਹਾਲਾਂਕਿ ਫਾਇਰ ਬ੍ਰਿਗੇਡ ਦੇ ਤੁਰੰਤ ਪਹੁੰਚਣ ਨਾਲ ਖ਼ਤਰਾ ਕਾਫੀ ਹੱਦ ਤੱਕ ਘੱਟ ਗਿਆ।
ਇਹ ਵੀ ਪੜ੍ਹੋ: ਰੂਪਨਗਰ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਬਰਾਮਦ