ਚੰਡੀਗੜ੍ਹ: ਰਾਜਧਾਨੀ 'ਚ ਇਨਸਾਨੀਅਤ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਸੈਕਟਰ 56 'ਚ ਤਿੰਨ ਮਹੀਨੇ ਬੱਚੀ ਦੀ ਲਾਸ਼ ਗਟਰ 'ਚ ਤੈਰਦੀ ਹੋਈ ਮਿਲੀ।
ਦਰਅਸਲ, ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਨਗਰ ਨਿਗਮ ਦੇ ਕਰਮਚਾਈਆਂ ਨੂੰ ਸੈਕਟਰ 56 ਵਿੱਚ ਸੀਵਰੇਜ ਗਟਰ ਬੰਦ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਨਿਗਮ ਦੇ ਸਫ਼ਾਈ ਸੇਵਕ ਗਟਰ ਦੀ ਸਫਾਈ ਲਈ ਪਹੁੰਚ ਗਏ ਪਰ ਜਿਵੇਂ ਹੀ ਉਨ੍ਹਾਂ ਗਟਰ ਦਾ ਢੱਕਣ ਖੋਲ੍ਹਿਆ ਤਾਂ ਸਭ ਹੈਰਾਨ ਰਹਿ ਗਏ। ਤਿੰਨ ਮਹੀਨੇ ਬੱਚੀ ਦੀ ਲਾਸ਼ ਸੀਵਰੇਜ ਦੇ ਪਾਣੀ ਵਿੱਚ ਤੈਰ ਰਹੀ ਸੀ।
ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੈਕਟਰ 56 ਪਲਸੌਰਾ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਜੋਗਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕੱਢ ਕੇ ਸੈਕਟਰ 16 ਦੇ ਹਸਪਤਾਲ ਪਹੁੰਚਾਇਆ, ਜਿਥੇ ਉਸ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।