ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 56 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 97689 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 22278 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 2813 ਲੋਕਾਂ ਦੀ ਮੌਤ ਹੋਈ ਹੈ।
ਅੱਜ ਜੋ ਨਵੇਂ 2160 ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ 212 ਲੁਧਿਆਣਾ, 197 ਜਲੰਧਰ, 126 ਅੰਮ੍ਰਿਤਸਰ, 183 ਪਟਿਆਲਾ, 56 ਸੰਗਰੂਰ, 94 ਹੁਸ਼ਿਆਰਪੁਰ, 104 ਗੁਰਦਾਸਪੁਰ, 256 ਫਿਰੋਜ਼ਪੁਰ, 174 ਪਠਾਕਨੋਟ, 35 ਤਰਨਤਾਰਨ, 148 ਬਠਿੰਡਾ, 11 ਮੋਗਾ, 225 ਐੱਸਬੀਐੱਸ ਨਗਰ, 20 ਫ਼ਰੀਦਕੋਟ, 55 ਫ਼ਾਜ਼ਿਲਕਾ, 48 ਕਪੂਰਥਲਾ, 10 ਰੋਪੜ, 37 ਮੁਕਤਸਰ, 36 ਬਰਨਾਲਾ ਅਤੇ 46 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 97689 ਮਰੀਜ਼ਾਂ ਵਿੱਚੋਂ 72598 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।