ਚੰਡੀਗੜ੍ਹ: ਦੇਸ਼ ਦੇ ਸਿਖਰਲੇ ਯੋਗਤਾ ਟੈੱਸਟਾਂ ਵਿੱਚੋਂ ਨੈੱਟ ਨੀਟ ਦਾ ਵੀ ਹੈ ਇੱਕ ਟੈੱਸਟ ਹੈ ਅਤੇ ਇਸ ਪ੍ਰੀਖਿਆ ਨੂੰ ਸਖ਼ਤ ਮਿਹਨਤ ਨਾਲ ਪਾਸ ਕਰਨ ਵਾਲੇ ਪ੍ਰੀਖਿਆਰਥੀ ਆਪਣੇ ਜੀਵਨ ਵਿੱਚ ਕਾਮਯਾਬ ਹੋਣ ਵੱਲ ਕਦਮ ਵਧਾ ਲੈਂਦੇ ਹਨ। ਸਾਲ 2023 ਦੀ ਨੀਟ ਦੀ ਪ੍ਰੀਖਿਆ ਦਾ ਨਤੀਜਾ ਵੀ ਜਨਤਕ ਹੋ ਚੁੱਕਾ ਹੈ। ਇਸ ਵਾਰ ਨੀਟ ਦੀ ਪ੍ਰੀਖਿਆ ਕੁੱਲ੍ਹ 11,45,976 ਵਿਦਿਆਰਥੀਆਂ ਨੇ ਪਾਸ ਕੀਤੀ ਹੈ। ਹਾਂਲਾਕਿ ਇਸ ਵਾਰ ਨਤੀਜਿਆਂ ਵਿੱਚ ਲੜਕੀਆਂ ਨਹੀਂ ਸਗੋਂ ਲੜਕਿਆਂ ਨੇ ਟਾਪ ਕੀਤਾ ਹੈ। ਪ੍ਰੀਖਿਆ ਵਿੱਚ ਤਾਮਿਲਨਾਡੂ ਦੇ ਪ੍ਰਬੰਜਨ ਅਤੇ ਆਂਧਰਾ ਪ੍ਰਦੇਸ਼ ਦੇ ਵਰੁਣ ਚੱਕਰਵਰਤੀ ਨੇ 720-720 ਅੰਕ ਲੈਕੇ ਸਿਖਰਲਾ ਸਥਾਨ ਹਾਸਿਲ ਕੀਤਾ ਹੈ।
ਪੰਜਾਬ ਦੀਆਂ ਧੀਆਂ ਨੇ ਮਾਰੀ ਬਾਜ਼ੀ: ਭਾਵੇਂ ਨੀਟ ਦੀ ਪ੍ਰੀਖਿਆ ਵਿੱਚ ਇਸ ਵਾਰ ਲੜਕਿਆਂ ਨੇ ਸਿਖਰਲਾ ਸਥਾਨ ਹਾਸਿਲ ਕੀਤਾ ਹੈ ਪਰ ਕੁੜੀਆਂ ਵਿੱਚ ਪੰਜਾਬ ਦੀਆਂ ਦੋ ਧੀਆਂ ਨੇ ਸਿਖਰਲੇ ਸਥਾਨ ਹਸਿਲ ਕੀਤੇ ਹਨ। ਪੰਜਾਬ ਦੀ ਪ੍ਰਿੰਜਲ ਅਗਰਵਾਲ ਅਤੇ ਅੰਛਿਕਾ ਅਗਰਵਾਲ ਨੇ 715-715 ਅੰਕ ਲੈਕੇ ਲੜਕੀਆਂ ਵਿੱਚ ਟਾਪ ਕੀਤਾ ਹੈ। ਅੰਛਿਕਾ ਅਗਰਵਾਲ ਨੇ 715 ਅੰਕ ਹਾਸਿਲ ਕੀਤੇ ਹਨ ਪਰ ਓਵਰਆਲ ਕੈਂਕਿੰਗ ਵਿੱਚ ਉਸ ਨੇ 11ਵਾਂ ਸਥਾਨ ਪੂਰੇ ਦੇਸ਼ ਵਿੱਚੋਂ ਹਾਸਿਲ ਕੀਤਾ ਹੈ।
ਇਕ ਵਾਰ ਫਿਰ ਭਖਿਆ BBMB ਦਾ ਮੁੱਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖੀ PM ਮੋਦੀ ਨੂੰ ਚਿੱਠੀ
ਲੁਧਿਆਣਾ 'ਚ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਲੱਗੀ ਅੱਗ, ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਜੱਦੋ-ਜਹਿਦ
ਸਖ਼ਤ ਹਦਾਇਤਾਂ ਲਾਗੂ ਕਰਕੇ ਲਈ ਗਈ ਸੀ ਪ੍ਰੀਖਿਆ: ਦੱਸ ਦਈਏ ਇਹ ਪ੍ਰੀਖਿਆ ਕੁੱਲ 13 ਭਾਸ਼ਾਵਾਂ ਵਿੱਚ ਲਈ ਗਈ ਹੈ ਅਤੇ ਇਨ੍ਹਾਂ ਭਾਸ਼ਾਵਂ ਵਿੱਚ ਰਾਸ਼ਟਰੀ ਭਾਸ਼ਾ ਹਿੰਦੀ ਤੋਂ ਇਲਾਵਾ ਅੰਗਰੇਜ਼ੀ,ਗੁਜਰਾਤੀ, ਕੰਨੜ ਮਲਿਆਲਮ,ਪੰਜਾਬੀ,ਤਮਿਲ,ਤੈਲਗੂ ਅਤੇ ਉਰਦੂ ਸ਼ਾਮਿਲ ਸੀ। ਦੱਸ ਦਈਏ ਇਸ ਵਾਰ ਨੀਟ ਦੀ ਪ੍ਰੀਖਿਆ ਸਮੇਂ ਪੰਜਾਬ ਸਮੇਤ ਪੂਰੇ ਦੇਸ਼ ਦੇ ਅੰਦਰ ਸਖਤੀ ਵਰਤੀ ਗਈ ਸੀ ਅਤੇ ਪ੍ਰੀਖਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਡਿਵਾਈਸ, ਮੋਬਾਇਲ, ਬਲੂਟੁੱਥ, ਮਾਈਕ੍ਰੋਫੋਨ, ਕੈਲਕੁਲੇਟਰ, ਘੜੀ ਕੋਈ ਖਾਣ ਦੀ ਵਸਤੂ, ਜ਼ਿਊਲਰੀ ਦੀ ਮਨਾਹੀ ਸੀ।
ਇਸ ਤੋਂ ਇਵਾਲਾ ਐੱਨ. ਟੀ. ਏ. ਨੇ ਜਾਰੀ ਕੀਤੀਆਂ ਗਾਈਡਲਾਈਨਜ਼ਸਲੀਪਰ ਪਾ ਕੇ ਆਉਣਾ ਹੋਵੇਗਾ, ਮਹਿਲਾਵਾਂ ਘੱਟ ਹੀਲ ਵਾਲੀ ਸੈਂਡਲ ਪਾ ਕੇ ਆ ਸਕਦੀਆਂ ਹਨ। ਪੂਰੀ ਬਾਂਹ ਵਾਲੇ ਕੱਪੜੇ ਨਹੀਂ ਪਾ ਸਕਦੇ। ਜੇਕਰ ਕੋਈ ਉਮੀਦਵਾਰ ਕਲਚਰ ਡ੍ਰੈੱਸ ’ਚ ਆਉਂਦਾ ਹੈ ਤਾਂ ਤਲਾਸ਼ੀ ਲਈ 12 ਵਜੇ ਕੇਂਦਰ ’ ਤੇ ਪੁੱਜਣਾ ਹੋਵੇਗਾ। ਜ਼ਿਊਲਰੀ, ਸਨ ਗਲਾਸ, ਘੜੀ, ਟੋਪੀ ਪਾ ਕੇ ਐਗਜ਼ਾਮ ਦੇਣ ਦੀ ਮਨਜ਼ੂਰੀ ਨਹੀਂ ਸੀ।