ਦੱਸ ਦਈਏ ਕਿ ਸੂਬੇ ਦੀ ਆਰਥਿਕ ਹਾਲਤ ਭਾਵੇਂ ਠੀਕ ਨਹੀਂ ਹੈ, ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਾਅਵਾ ਹੈ ਕਿ ਜੀਐਸਟੀ ਨਾਲ ਸੂਬੇ ਦੀ ਆਮਦਨ 'ਚ 14 ਫੀਸਦੀ ਤੱਕ ਵਾਧਾ ਹੋਇਆ ਹੈ। ਇਸਲਈ ਚਾਲੂ ਖਾਤੇ ਤੋਂ ਆਗਾਮੀ ਬਜਟ ਚ 15000 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲਾ ਬਜਟ 1.29 ਕਰੋੜ ਰੁਪਏ ਦਾ ਸੀ।
ਵੱਡੇ ਐਲਾਨ ਦੀ ਉਮੀਦ ਘੱਟ ਕਿਉਂ?
ਦੱਸ ਦਈਏ ਕਿ ਸਿਰਫ਼ ਆਬਕਾਰੀ ਤੋਂ ਹੋਣ ਵਾਲੀ ਆਮਦਨ 'ਚ 6 ਕਰੋੜ ਰੁਪਏ ਦੀ ਕਮੀ ਆਈ ਹੈ ਤੇ ਸਟੈਂਪ ਤੇ ਰਜਿਸਟਰੇਸ਼ਨ ਨੂੰ ਲੈ ਕੇ ਸਰਕਾਰ ਨੇ ਜੋ ਅਨੁਮਾਨ ਲਗਾਇਆ ਸੀ, ਉਹ ਵੀ ਗਲਤ ਸਾਬਿਤ ਹੋਇਆ ਤੇ 2500 ਕਰੋੜ ਤੋਂ ਕਿਤੇ ਘੱਟ ਦੀ ਕਮਾਈ ਹੋਈ। ਇਸ ਲਈ ਮਾਲੀਆ ਪ੍ਰਾਪਤੀ ਚ ਕਮੀ ਤੇ ਸਬਸਿਡੀ ਚ ਵਾਧੇ ਕਾਰਨ ਸਰਕਾਰੀ ਖਜ਼ਾਨੇ 'ਤੇ ਬੋਝ ਪੈ ਗਿਆ ਹੈ। ਇਸ ਲਈ ਸੰਭਾਵਨਾ ਹੈ ਕਿ ਬਜਟ ਵੀ 'ਚੀਨੀ ਕਮ ਚਾਏ' ਵਾਂਗ ਹੀ ਹੋਵੇਗਾ।
ਕਿਹੜੇ-ਕਿਹੜੇ ਹੋ ਸਕਦੇ ਹਨ ਐਲਾਨ
ਮਨਪ੍ਰੀਤ ਬਾਦਲ ਸਮਾਜਕ ਸੁਰੱਖਿਆ ਪੈਂਸ਼ਨ 'ਚ 250 ਰੁਪਏ ਤੱਕ ਦੇ ਵਾਧੇ ਦਾ ਐਲਾਨ ਕਰ ਸਕਦੇ ਹਨ।
ਕਰਜ਼ਾ ਮੁਆਫ਼ੀ ਸਕੀਮ 'ਚ ਜ਼ਮੀਨ ਰਹਿਤ ਕਿਸਾਨਾਂ ਨੂੰ ਸ਼ਾਮਿਲ ਕਰ 25 ਹਜ਼ਾਰ ਕਰੋੜ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਪਿਛੜਾ ਵਰਗ ਤੇ ਗਰੀਬ ਲੋਕਾਂ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਹੋ ਸਕਦਾ ਹੈ।