ਚੰਡੀਗੜ੍ਹ: ਚੋਣ ਜ਼ਾਬਤਾ ਤਹਿਤ ਸਾਰੇ ਸੂਬਿਆਂ 'ਚ ਮੁਖ ਚੋਣ ਅਧਿਕਾਰੀਆਂ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ। ਪੰਜਾਬ 'ਚ ਹੁਣ ਤੱਕ 270 ਕਰੋੜ ਰੁਪਏ ਦਾ ਨਸ਼ਾ ਜ਼ਬਤ ਕੀਤਾ ਜਾ ਚੁੱਕਾ ਹੈ। ਚੋਣ ਜ਼ਾਬਤਾ ਦੇ ਚਲਦੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਜਿਸ ਵਿਚੋਂ 94 ਹਥਿਆਰ ਜਮ੍ਹਾਂ ਹੋ ਚੁਕੇ ਹਨ। ਇਸ 'ਤੇ ਚੋਣ ਕਮਿਸ਼ਨ ਨੇ ਨਜ਼ਰ ਗੱਡੀ ਹੋਈ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ ਕੇ ਰਾਜੂ ਨੇ ਦੱਸਿਆ ਕਿ ਉਹ ਲਗਾਤਾਰ 22 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਜੁੜਦੇ ਹਨ ਅਤੇ ਉਨ੍ਹਾਂ ਕੋਲੋਂ ਫ਼ੀਡ ਬੈਕ ਵੀ ਲਈ ਜਾਂਦੀ ਹੈ।
ਉਨ੍ਹਾਂ ਕਿਹਾ ਜੇ ਹੁਣ ਤੱਕ ਫੜ੍ਹੀ ਗਈ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਲਗਭਗ 21 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਪੰਜਾਬ 'ਚ ਜਦ ਤੱਕ ਚੋਣ ਕਮਿਸ਼ਨ ਆਪਣੀ ਤਿੱਖੀ ਨਜਰ ਰੱਖ ਰਿਹਾ ਹੈ ਉਦੋਂ ਤੱਕ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋ ਸਕਦੀ।
ਉਨ੍ਹਾਂ ਦੱਸਿਆ ਕਿ ਹੁਣ ਤੱਕ 207 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਜਾ ਚੁੱਕਿਆ ਹੈ। ਚੋਣਾਂ 'ਚ ਜਿਸ ਤਰੀਕੇ ਨਾਲ ਸਖ਼ਤੀ ਵਰਤੀ ਜਾ ਰਹੀ ਹੈ ਉਸ ਨਾਲ ਨਸ਼ੇ ਦੇ ਹਾਲਾਤਾਂ ਦਾ ਸੁਧਰਨਾ ਸੌਖਾ ਜਾਪਦਾ ਹੈ।