ਬਠਿੰਡਾ: ਸਿਆਣੇ ਕਹਿੰਦੇ ਹਨ ਕਿ ਸਿੱਖਣ ਅਤੇ ਸਮਝਣ ਦੀ ਕੋਈ ਉਮਰ ਨਹੀਂ ਹੁੰਦੀ, ਅਜਿਹੀ ਉਦਾਹਰਨ ਨੂੰ ਸੱਚ ਕਰ ਰਿਹਾ ਹੈ ਬਠਿੰਡਾ ਦੇ ਆਦਰਸ਼ ਨਗਰ ਦਾ ਰਹਿਣ ਵਾਲਾ ਤਾਂ ਧਵਲੇਸ਼ਵੀਰ ਸਿੰਘ। ਇਸ ਦੀ ਉਮਰ ਮਹਿਜ਼ ਬਾਰਾਂ ਸਾਲ ਹੈ। ਪਰ, ਦੱਸ ਸਾਲ ਦੀ ਉਮਰ ਤੋਂ ਹੀ ਧਵਲੇਸ਼ਬੀਰ ਸਿੰਘ (Dhavleshbir Singh Bathinda) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਪੱਤਰ ਜ਼ਫ਼ਰਨਾਮਾ ਜ਼ੁਬਾਨੀ ਯਾਦ ਹੈ। ਧਵਲੇਸ਼ਬੀਰ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਵਾਰ ਉਹ ਆਪਣੇ ਮਾਤਾ ਪਿਤਾ ਨਾਲ ਸਫ਼ਰ ਕਰ ਰਹੇ ਸਨ, ਇਸ ਦੌਰਾਨ ਹੀ ਉਨ੍ਹਾਂ ਦੇ ਪਿਤਾ ਵੱਲੋਂ ਡਾ. ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜਫ਼ਰਨਾਮਾ ਨੂੰ ਗੱਡੀ ਵਿੱਚ (Zafarnamah and Chandi Di War) ਲਗਾਇਆ। ਇਸ ਤੋਂ ਬਾਅਦ ਉਸ ਉਸ ਨੇ ਫਾਰਸੀ ਭਾਸ਼ਾ ਵਿੱਚ ਲਿਖੇ ਗਏ ਜਫ਼ਰਨਾਮੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੇ ਗਾਉਣ ਦੇ ਸ਼ੌਕ ਦੌਰਾਨ ਫਾਰਸੀ ਭਾਸ਼ਾ ਵਿੱਚ ਲਿਖੇ ਜ਼ਫ਼ਰਨਾਮੇ ਨੂੰ ਮੂੰਹ ਜ਼ਬਾਨੀ ਕੰਠ ਕੀਤਾ ਹੈ।
ਧਵਲੇਸ਼ਬੀਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲਾ ਹੈ। ਇਸ ਦੇ ਚਲਦੇ ਉਸ ਦੀ ਸਿੱਖ ਧਰਮ ਵਿੱਚ ਵੱਡੀ ਆਸਥਾ ਨੂੰ ਵੇਖਦੇ ਹੋਏ ਉਨ੍ਹਾਂ ਦੇ ਪਿਤਾ ਜੀ ਵੱਲੋਂ ਬਕਾਇਦਾ ਉਨ੍ਹਾਂ ਨੂੰ ਮਿਊਜ਼ਿਕ ਦੀ ਸਿੱਖਿਆ ਦਿਵਾਈ ਜਾ ਰਹੀ ਹੈ। ਧਵਲੇਸ਼ਬੀਰ ਸਿੰਘ ਮੈਂ ਦੱਸਿਆ ਕਿ ਮਿਊਜ਼ਿਕ ਟੀਚਰ ਦੀ ਅਣਥੱਕ ਮਿਹਨਤ ਅਤੇ ਉਸ ਵੱਲੋਂ ਫਾਰਸੀ ਭਾਸ਼ਾ ਵਿਚ ਲਿਖੇ ਜਫ਼ਰਨਾਮੇ ਨੂੰ ਮੂੰਹ ਜ਼ੁਬਾਨੀ ਯਾਦ ਕਰਨ ਲਈ ਅਤੇ ਫਿਰ ਗਾਉਣ ਤੋਂ ਬਾਅਦ ਸਿੱਖਾਂ ਦੀ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ।
ਉਤਸ਼ਾਹਿਤ ਹੋਣ ਤੋਂ ਬਾਅਦ ਉਸ ਵੱਲੋਂ ਚੰਡੀ ਦੀ ਵਾਰ ਚਾਲੀ ਮੁਕਤਿਆਂ ਦੇ ਨਾਮ ਅਤੇ ਪੰਜ ਪਿਆਰਿਆਂ ਦੇ ਨਾਮ ਜ਼ੁਬਾਨੀ ਕੰਠ ਕੀਤੇ ਗਏ। ਧਵਲੇਸ਼ਬੀਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲਗਾਤਾਰ ਮਿਊਜ਼ਿਕ ਦੀ ਸਿੱਖਿਆ ਲਈ ਜਾ ਰਹੀ ਹੈ ਅਤੇ ਉਸ ਦੇ ਗੁਰੂ ਵੱਲੋਂ ਲਗਾਤਾਰ ਉਸ ਨੂੰ ਸਿੱਖ ਧਰਮ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਰਹੀ ਹੈ।
ਧਵਲੇਸ਼ਬੀਰ ਸਿੰਘ ਦੇ ਪਿਤਾ ਐਡਵੋਕੇਟ ਰਣਵੀਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਸਿੱਖਾਂ ਦੀ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਸਨਮਾਨ ਨਾਲ ਉਨ੍ਹਾਂ ਦਾ ਨਾਮ ਫਖ਼ਰ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅੱਗੋਂ ਖਿੱਚਣ ਦੀ ਬਜਾਏ ਉਸ ਦਾ ਜਿਸ ਵੀ ਖੇਤਰ ਵਿਚ ਰੁਝਾਨ ਹੈ, ਉਸ ਨੂੰ ਸਪੋਰਟ ਕਰਨ ਤਾਂ ਜੋ ਬੱਚੇ ਜ਼ਿੰਦਗੀ ਵਿਚ ਹੋਰ ਤਰੱਕੀ ਕਰ ਸਕਣ।
ਇਹ ਵੀ ਪੜ੍ਹੋ: ਮਜ਼ਦੂਰ ਦਾ ਪੁੱਤਰ ਜਰਮਨੀ 'ਚ ਮਚਾਏਗਾ ਧੂਮ