ਬਠਿੰਡਾ : ਬੀਤੀ ਸ਼ਾਮ ਸ਼ਹਿਰ ਵਿੱਚ ਭਾਰੀ ਮੀਂਹ ਪਇਆ ਸੀ, ਜਿਸ ਕਾਰਨ ਅਮਰੀਕ ਸਿੰਘ ਰੋਡ 'ਤੇ ਕਾਫ਼ੀ ਪਾਣੀ ਜਮ੍ਹਾ ਹੋ ਗਿਆ। ਇਸ ਜਮ੍ਹਾ ਹੋਏ ਪਾਣੀ ਵਿੱਚ ਇੱਕ ਨੌਜਵਾਨ ਦੇ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸਹਾਰਾ ਜਨਸੇਵਾ ਨੇ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਪਰ ਉਸ ਦੀ ਮੌਤ ਦੇ ਕਾਰਨ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਉਥੇ ਹੀ ਜਦੋਂ ਪੋਸਟਮਾਰਟਮ ਲਈ ਪਹੁੰਚੇ ਮ੍ਰਿਤਕ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਨਾਮ ਧਰਮਿੰਦਰ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਹ ਬਠਿੰਡਾ ਦੇ ਚੰਦਰ ਬੱਚੀ ਦੇ ਵਿੱਚ ਰਹਿ ਰਿਹਾ ਸੀ ਅਤੇ ਉਹ ਬਠਿੰਡਾ ਵਿੱਚ ਇਕੱਲਾ ਹੀ ਰਹਿ ਰਿਹਾ ਸੀ ਅਤੇ ਉਸ ਦਾ ਪਰਿਵਾਰ ਬਿਹਾਰ ਵਿੱਚ ਹੀ ਹੈ। ਅਸੀਂ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਜੋ ਇਸ ਸਮੇਂ ਬਿਹਾਰ ਤੋਂ ਆ ਰਹੇ ਹਨ।