ਬਠਿੰਡਾ : ਤਾਜ਼ਾ ਮਾਮਲਾ ਬਠਿੰਡਾ ਦੇ ਵਰਧਮਾਨ ਪੁਲਿਸ ਚੌਂਕੀ ਦਾ ਹੈ ਜਿੱਥੇ ਪੁਰਾਣੇ ਝਗੜੇ ਵਿੱਚ ਰਾਜ਼ੀਨਾਮਾ ਕਰਵਾਉਣ ਲਈ ਇਕੱਠੇ ਹੋਏ ਅਕਾਲੀ ਅਤੇ ਕਾਂਗਰਸੀਆਂ ਵਿਚਕਾਰ ਤਕਰਾਰ ਤੋਂ ਬਾਅਦ ਕਾਂਗਰਸੀਆਂ ਨੇ ਅਕਾਲੀਆਂ ਨੂੰ ਪੁਲਿਸ ਚੌਂਕੀ ਦੇ ਅੰਦਰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਦੀ ਵੀਡੀਓ ਵਾਇਰਲ ਹੋ ਗਈ ਇਸ ਕੁੱਟਮਾਰ ਵਿੱਚ ਇੱਕ ਅਕਾਲੀ ਵਰਕਰ ਜ਼ਖ਼ਮੀ ਹੋ ਗਿਆ।
ਹਸਪਤਾਲ ਵਿੱਚ ਇਲਾਜ ਅਧੀਨ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮੁਹੱਲੇ ਦੇ ਰਹਿਣ ਵਾਲੇ ਕੁਝ ਲੋਕਾਂ ਨਾਲ ਉਸ ਦੇ ਪੁੱਤਰ ਦਾ ਝਗੜਾ ਹੋ ਗਿਆ ਸੀ ਜਿਸ ਦੇ ਰਾਜ਼ੀਨਾਮੇ ਲਈ ਵਰਧਮਾਨ ਪੁਲਿਸ ਚੌਂਕੀ ਵਿੱਚ ਇਕੱਠ ਰੱਖਿਆ ਗਿਆ ਸੀ ਇਸ ਦੌਰਾਨ ਹੀ ਕਾਂਗਰਸੀ ਵਰਕਰ ਅਰਜੁਨ ਅਤੇ ਨਵੀਨ ਜਿਨ੍ਹਾਂ ਦਾ ਕਾਂਗਰਸ ਨਾਲ ਸਬੰਧ ਹੈ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਹੀ ਮਾਮਲਾ ਦਰਜ ਕਰਾਉਣ ਦੀ ਗੱਲ ਕਾਂਗਰਸੀਆਂ ਵੱਲੋਂ ਕਹੀ ਗਈ। ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉੱਧਰ ਕਾਂਗਰਸੀ ਧਿਰ ਨਾਲ ਸਬੰਧਤ ਨਵੀਨ ਕੁਮਾਰ ਨੇ ਕਿਹਾ ਕਿ ਉਸ ਉੱਪਰ ਲੱਗੇ ਦੋਸ਼ ਨਿਰਾਧਾਰ ਹਨ ਉਹ ਕੇਵਲ ਪੰਚਾਇਤੀ ਤੌਰ ਤੇ ਰਾਜ਼ੀਨਾਮਾ ਕਰਵਾਉਣ ਲਈ ਪੁਲਿਸ ਚੌਕੀ ਗਏ ਸਨ ਪਰ ਉੱਥੇ ਆਪਸੀ ਤਕਰਾਰ ਵਧਣ ਤੋਂ ਬਾਅਦ ਮਾਰ ਕੁਟਾਈ ਸ਼ੁਰੂ ਹੋ ਗਏ ਪਰ ਉਨ੍ਹਾਂ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:ਕੋਕਾ-ਕੋਲਾ ਡੀਲਰ ਨੇ ਦੁਕਾਨਦਾਰ ’ਤੇ ਚਲਾਇਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ
ਪੁਲਿਸ ਅਧਿਕਾਰੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪੁਲਿਸ ਚੌਕੀ ਵਿਚ ਦੋ ਧਿਰਾਂ ਵਿਚ ਆਸਮੇ ਧੱਕਾਮੁੱਕੀ ਜ਼ਰੂਰ ਹੋਈ ਹੈ ਅਤੇ ਇਕ ਵਿਅਕਤੀ ਇਸ ਮਾਮਲੇ ਵਿੱਚ ਜ਼ਖ਼ਮੀ ਹੋਈ ਹੋਇਆ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਪਾਸ ਪਹੁੰਚੀ ਹੈ ਉਹ ਮਾਮਲੇ ਜਾਂਚ ਕਰ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।