ਬਠਿੰਡਾ : ਬਠਿੰਡਾ ਦੇ ਮਾਡਲ ਟਾਊਨ ਫੇਸ ਇੱਕ ਨੇੜੇ ਬਣੀਆਂ ਪਾਣੀ ਦੀਆਂ ਡਿੱਗੀਆਂ ਵਿਚ ਡੁੱਬਣ ਕਾਰਨ ਅੱਜ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਹ ਦੋਵੇਂ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਪਾਣੀ ਦੀਆਂ ਡਿੱਗੀਆਂ ਵਿਚ ਨਹਾਉਣ ਲਈ ਆਏ ਸਨ। ਇਸ ਦੌਰਾਨ ਇਨ੍ਹਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਪਰ ਇਸ ਘਟਨਾ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਿਆ ਅਤੇ ਇਸਦੀ ਸੂਚਨਾ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ 14 ਸਾਲਾ ਗੁਰਦਿੱਤ ਸਿੰਘ ਦੀ ਲਾਸ਼ ਨੂੰ ਬੜੀ ਮੁਸ਼ਕਿਲ ਨਾਲ ਪਾਣੀ ਦੀ ਡਿੱਗੀਆਂ ਵਿੱਚੋਂ ਕੱਢੀ ਗਈ, ਪਰ ਅੱਠ ਸਾਲਾ ਮਾਸੂਮ ਬੱਚੇ ਦੀ ਲਾਸ਼ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਣੀ ਦੀਆਂ ਟੈਂਕੀਆਂ ਵਿੱਚੋ ਲੱਭੀ। ਬੱਚਿਆਂ ਦੀਆਂ ਲਾਸ਼ਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਦੇ ਮੋਰਚਰੀ ਘਰ ਵਿਚ ਜਮ੍ਹਾਂ ਕਰਵਾਇਆ ਗਿਆ।
ਤਿੰਨ ਬੱਚੇ ਡਿੱਗੀਆਂ ਵਿੱਚ ਗਏ ਸੀ ਨਹਾਉਣ, 2 ਡੁੱਬੇ ਇਕ ਦਾ ਬਚਾਅ : ਸਮਾਜ ਸੇਵੀ ਸੰਸਥਾ ਦੇ ਵਰਕਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉਤੇ ਫੋਨ ਆਇਆ ਸੀ ਕਿ ਮਾਡਲ ਟਾਊਨ ਫੇਸ ਇੱਕ ਨੇੜੇ ਬਣਿਆਂ ਪਾਣੀ ਦੀਆਂ ਡਿੱਗੀਆਂ ਵਿਚ ਤਿੰਨ ਬੱਚੇ ਨਹਾਉਣ ਗਏ ਸਨ ਜਿਨ੍ਹਾਂ ਵਿਚ ਦੋ ਬੱਚੇ ਡੁੱਬ ਗਏ ਹਨ ਅਤੇ ਇੱਕ ਬੱਚਾ ਸੁਰੱਖਿਅਤ ਪਾਣੀ ਦੀ ਡਿੱਗੀ ਵਿੱਚੋਂ ਬਾਹਰ ਆ ਗਿਆ ਸੀ। ਉਨ੍ਹਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ 14 ਸਾਲਾ ਗੁਰਦਿੱਤ ਸਿੰਘ ਦੀ ਲਾਸ਼ ਨੂੰ ਪਾਣੀ ਦੀਆਂ ਡਿੱਗੀਆਂ ਵਿੱਚੋ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ 8 ਸਾਲਾ ਮਾਸੂਮ ਬੱਚੇ ਦੀ ਲਾਸ਼ ਵੀ ਪਾਣੀ ਦੀ ਟੈਂਕੀ ਵਿਚੋਂ ਬਰਾਮਦ ਕਰ ਕੇ ਹਸਪਤਾਲ ਭੇਜੀ ਗਈ।
- Weather update: ਦੇਸ਼ ਭਰ 'ਚ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, 10 ਉਡਾਣਾਂ ਦਾ ਬਦਲਿਆ ਰੂਟ
- Theft in Ludhiana: ਭਾਜਪਾ ਆਗੂ ਜੀਵਨ ਗੁਪਤਾ ਘਰ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ
- Punjab Cabinet Reshuffle: ਵਜ਼ਾਰਤ ਵਿੱਚ ਫੇਰਬਦਲ; ਬਲਕਾਰ ਸਿੰਘ ਅਤੇ ਗੁਰਮੀਤ ਖੁੱਡੀਆਂ ਅੱਜ ਮੰਤਰੀ ਵਜੋਂ ਲੈਣਗੇ ਹਲਫ਼
ਪੁਲਿਸ ਕਰ ਰਹੀ ਕਾਰਵਾਈ : ਉਧਰ ਥਾਣਾ ਸਿਵਲ ਲਾਈਨ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਸ ਇਕ ਪਾਣੀ ਦੀਆਂ ਡਿੱਗੀਆਂ ਵਿਚ ਦੋ ਬੱਚੇ ਡੁੱਬ ਗਏ ਹਨ। ਉਨ੍ਹਾਂ ਵੱਲੋਂ ਮੌਕੇ ਉਤੇ ਜਾ ਕੇ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸਰਕਾਰੀ ਹਸਪਤਾਲ ਵਿਚ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੋ ਬੱਚਿਆਂ ਦੀਆਂ ਲਾਸ਼ਾਂ ਹਸਪਤਾਲ ਦੀ ਮੌਰਚਰੀ ਵਿਚ ਜਮ੍ਹਾਂ ਕਰਵਾਈਆਂ ਗਈਆਂ ਹਨ। ਸਮਾਜ ਸੇਵੀ ਸੰਸਥਾ ਅਨੁਸਾਰ ਦੋਵੇਂ ਬੱਚਿਆਂ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ।