ਬਠਿੰਡਾ: ਜ਼ਿਲ੍ਹੇ ਦੇ ਕਸਬਾ ਨਥਾਣਾ ਵਿਖੇ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇਕ ਢਾਈ ਸਾਲਾ ਬੱਚੀ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਕਸਬਾ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਵਿਖੇ ਪ੍ਰਾਈਵੇਟ ਸਕੂਲ ਦੀ ਵੈਨ ਜਦੋਂ ਸਵੇਰੇ ਸਕੂਲੀ ਬੱਚਿਆਂ ਨੂੰ ਲੈਣ ਆਈ ਤਾਂ ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਆਪ ਵਿਧਾਇਕ ਦੇ ਠਿਕਾਣਿਆ 'ਤੇ CBI ਦਾ ਛਾਪਾ, 40 ਕਰੋੜ ਦੀ ਬੈਂਕ ਧੋਖਾਧੜੀ ਦਾ ਆਰੋਪ
ਇਸ ਦੌਰਾਨ ਇਕਬਾਲ ਸਿੰਘ ਜੋ ਆਪਣੇ ਬੱਚੀ ਨੂੰ ਸਕੂਲ ਵੈਨ ‘ਚ ਚੜ੍ਹਾਉਣ ਲਈ ਆਇਆ ਸੀ, ਜਦੋਂ ਆਪਣੀ ਬੇਟੀ ਨੂੰ ਵੈਨ ‘ਤੇ ਚੜ੍ਹਾ ਰਿਹਾ ਸੀ ਤਾਂ ਛੋਟੀ ਬੱਚੀ ਰਬਾਬ ਕੌਰ ਉਮਰ ਢਾਈ ਸਾਲ ਵਾਸੀ ਕਲਿਆਣ ਮੱਲਕਾ ਅਚਾਨਕ ਸਕੂਲ ਵੈਨ ਹੇਠਾਂ ਆ ਗਈ, ਜਿਸ ਨੂੰ ਵੈਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ।
ਇਸ ਸਬੰਧੀ ਥਾਣਾ ਨਥਾਣਾ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੀ ਮੌਤ ਨਾਲ ਇਲਾਕੇ ਵਿਚ ਸੋਗ ਫੈਲ ਗਿਆ।
ਇਹ ਵੀ ਪੜ੍ਹੋ:ਮੁਹਾਲੀ ਅਦਾਲਤ ਵਲੋਂ ਤਜਿੰਦਰ ਬੱਗਾ ਖਿਲਾਫ਼ ਵਾਰੰਟ ਜਾਰੀ, ਅਦਾਲਤ 'ਚ ਪੇਸ਼ ਕਰਨ ਦੇ ਹੁਕਮ