ਬਠਿੰਡਾ : ਸਮੁੱਚੇ ਸੂਬੇ ਵਿੱਚ ਬੀਤੀ ਰਾਤ ਆਏ ਝੱਖੜ ਤੇ ਮੀਂਹ ਕਾਰਨ ਕਈ ਸ਼ਹਿਰ ਪ੍ਰਭਾਵਿਤ ਹੋਏ ਹਨ। ਇਸ ਕਾਰਨ ਕਈ ਸ਼ਹਿਰ ਬਲੈਕਆਊਟ ਵੀ ਹੋਏ, ਕਿਉਂਕਿ ਤੇਜ਼ ਝੱਖੜ ਕਾਰਨ ਦਰੱਖਤ ਟੁੱਟ ਕੇ ਤਾਰਾਂ ਉਤੇ ਡਿੱਗ ਗਏ, ਜਿਸ ਕਾਰਨ ਬਿਜਲੀ ਪ੍ਰਭਾਵਿਤ ਹੋਈ। ਬਠਿੰਡਾ ਵਿਖੇ ਵੀ ਤੇਜ਼ ਹਨੇਰੀ ਤੇ ਮੀਂਹ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ। ਬੀਤੀ ਰਾਤ ਆਏ ਤੇਜ਼ ਝੱਖੜ ਤੇ ਹਨੇਰੀ ਕਾਰਨ ਬਠਿੰਡਾ ਦੇ ਨੈਸ਼ਨਲ ਫਰਟੀਲਾਈਜ਼ਰ ਦੇ ਨਾਲ ਲੱਗਦੇ ਸੂਏ ਦਾ ਪਾਣੀ ਹੋਇਆ ਓਵਰਫਲੋ ਹੋ ਗਿਆ। ਸੂਏ ਦੇ ਓਵਰਫਲੋ ਹੋਣ ਕਾਰਨ ਪਾਣੀ ਬਠਿੰਡਾ ਫਿਰੋਜ਼ਪੁਰ ਰੇਲਵੇ ਟ੍ਰੈਕ ਉਤੇ ਭਰ ਗਿਆ, ਜਿਸ ਕਾਰਨ ਜ਼ਿਲ੍ਹੇ ਵਿੱਚ ਰੇਲ ਸੇਵਾ ਠੱਪ ਹੋ ਗਈ ਹੈ ਤੇ ਕਈ ਰੇਲਾਂ ਰੋਕ ਦਿੱਤੀਆਂ ਗਈਆਂ ਹਨ।
ਰੇਲਵੇ ਟ੍ਰੈਕ ਉਤੇ ਖੜ੍ਹਾ ਹੋਇਆ ਪਾਣੀ, ਰੇਲ ਸੇਵਾ ਪ੍ਰਭਾਵਿਤ : ਰੇਲਵੇ ਟ੍ਰੈਕ ਉਤੇ ਪਾਣੀ ਜ਼ਿਆਦਾ ਹੋਣ ਕਾਰਨ ਕਰ ਰੇਲਾਂ ਰੋਕ ਦਿੱਤੀਆਂ ਗਈਆਂ ਹਨ। ਮੌਕੇ ਉਤੇ ਰੇਲਵੇ ਵਿਭਾਗ ਦੇ ਕਰਮਚਾਰੀ ਤੇ ਪੁਲਿਸ ਮੁਲਾਜ਼ਮ ਪਹੁੰਚੇ। ਲੋਕਾਂ ਵੱਲੋਂ ਆਪਣੇ ਪੱਧਰ ਉਤੇ ਵੀ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਾਕਾਮਯਾਬ ਰਹੇ। ਸੂਏ ਦੇ ਨਾਲ ਲੱਗਦੇ ਖੇਤਾਂ ਤੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਬਠਿੰਡਾ ਰੇਲ ਸੇਵਾ ਪ੍ਰਭਾਵਿਤ ਹੋ ਗਈ ਹੈ।
- ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ 'ਚ ਮੁੱਖ ਮੰਤਰੀ ਮਾਨ ਦਾ ਦਾਅਵਾ, ਕਿਹਾ-ਪੰਜਾਬ ਸਰਕਾਰ ਸੂਬੇ 'ਚ ਪਾਰਦਰਸ਼ੀ, ਪ੍ਰਭਾਵਸ਼ਾਲੀ ਪ੍ਰਸ਼ਾਸਨ ਦੇਣ ਲਈ ਵਚਨਬੱਧ
- ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
- ਕੈਬਨਿਟ ਮੀਟਿੰਗ ਮਗਰੋਂ ਜਲੰਧਰ ਨੂੰ ਸੀਐੱਮ ਮਾਨ ਨੇ ਦਿੱਤੀਆਂ ਸੌਗਾਤਾਂ, ਜ਼ਿਲ੍ਹੇ ਦੇ ਵਿਕਾਸ ਲਈ 95 ਕਰੋੜ 16 ਲੱਖ ਦੀ ਪਹਿਲੀ ਕਿਸ਼ਤ ਕੀਤੀ ਜਾਰੀ
ਸ਼ਹਿਰ ਵਿੱਚ ਭਾਰੀ ਨੁਕਸਾਨ : ਮੀਂਹ ਕਾਰਨ ਜਿਲ੍ਹਾ ਬਠਿੰਡਾ ਵਿਚ ਦੇਰ ਰਾਤ ਆਏ ਤੇਜ ਝੱਖੜ ਅਤੇ ਹਨੇਰੀ ਨੇ ਕੀਤਾ ਭਾਰੀ ਨੁਕਸਾਨ ਹੋਇਆ ਹੈ। ਝੱਖੜ ਅਤੇ ਤੇਜ਼ ਹਨੇਰੀ ਕਾਰਨ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਗਏ। ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਬਣਾਏ ਹੋਏ ਸ਼ੈੱਡ ਇਸ ਤੇਜ਼ ਹਨੇਰੀ ਵਿੱਚ ਉੱਡ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਸੀ ਪਰ ਇਸ ਝੱਖੜ ਕਾਰਨ ਬਿਜਲੀ ਸਪਲਾਈ ਜ਼ਿਆਦਾਤਕ ਇਲਾਕਿਆਂ ਵਿੱਚ ਠੱਪ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਪਲਾਈਵੁੱਡ ਫੈਕਟਰੀ ਵਿੱਚ ਵੀ ਤੇਜ਼ ਹਰੇਨੀ ਕਾਰਨ ਤਾਰਾਂ ਆਪਸ ਵਿੱਚ ਭਿੜ ਗਈਆਂ ਤੇ ਚੰਗਿਆੜੀ ਨਿਕਲਣ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ।