ETV Bharat / state

ਚੋਰ ਫੜ੍ਹਨ ਵਾਲੀ ਪੁਲਿਸ ਦੇ ਥਾਣੇ ’ਚ ਚੋਰੀ !

author img

By

Published : Aug 27, 2021, 2:23 PM IST

ਬਠਿੰਡਾ ਵਿਖੇ ਥਾਣੇ ਦੀ ਹੱਦ ਅੰਦਰ ਖੜ੍ਹੇ ਟਰਾਲਿਆ ਦੇ ਚੋਰਾਂ ਵੱਲੋਂ ਟਾਇਰ ਖੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ, ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਅਸਾਨੀ ਨਾਲ ਫਰਾਰ ਹੋ ਗਏ ਹਨ।

ਕਿੱਥੇ ਦੇ ਥਾਣੇ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ?

ਬਠਿੰਡਾ: ਪੰਜਾਬ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਥਾਣੇ ਦੀ ਹੱਦ ਦੇ ਅੰਦਰ ਖੜ੍ਹੇ ਵਾਹਨਾਂ ‘ਚੋਂ ਵੀ ਚੋਰ ਚੋਰੀ ਕਰਕੇ ਅਸਾਨੀ ਨਾਲ ਉਥੋਂ ਰਫੂ ਚੱਕਰ ਹੋ ਜਾਂਦੇ ਹਨ, ਜੋ ਪੰਜਾਬ ਪੁਲਿਸ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇਸੇ ਤਰ੍ਹਾਂ ਦੀ ਤਾਜ਼ ਮਿਸਾਇਲ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰਾਂ ਥਾਣੇ ਦੀ ਹੱਦ ‘ਚ ਖੜ੍ਹੇ ਟਰਾਲਿਆ ਦੇ ਟਾਇਰ ਖੋਲ੍ਹ ਕੇ ਮੌਕੇ ਤੋਂ ਫਰਾਰ ਹੋ ਗਏ ਤੇ ਅਜਿਹੇ ਵਿੱਚ ਪੁਲਿਸ ਕੁਝ ਵੀ ਨਹੀਂ ਕਰ ਸਕੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐੱਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਜਲਦ ਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ, ਪਰ ਪੁਲਿਸ ਥਾਣੇ ਦੀ ਹੱਦ ਅੰਦਰ ਇਹ ਕੋਈ ਪਹਿਲੀ ਚੋਰੀ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਪੁਲਿਸ ਥਾਣੇ ਦੇ ਬਿਲਕੁਲ ਨੇੜੇ ਹੀ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਹੈ।

ਚੋਰ ਫੜ੍ਹਨ ਵਾਲੀ ਪੁਲਿਸ ਦੇ ਥਾਣੇ ’ਚ ਚੋਰੀ

ਹੁਣ ਸਵਾਲ ਇਹ ਹੈ ਕਿ ਜੇਕਰ ਪੁਲਿਸ ਥਾਣੇ ਦੇ ਨੇੜੇ ਖੜ੍ਹੇ ਵਾਹਨ ਜਾ ਪੁਲਿਸ ਥਾਣੇ ਦੇ ਨੇੜੇ ਬਣੇ ਘਰ ਸੁਰੱਖਿਆ ਨਹੀਂ ਤਾਂ ਫਿਰ ਪੁਲਿਸ ਥਾਣੇ ਤੋਂ ਦੂਰ ਪਿੰਡਾਂ ਸ਼ਹਿਰਾਂ ਵਿੱਚ ਬੈਠੇ ਲੋਕਾਂ ਦੀ ਸੁਰੱਖਿਆ ਪੁਲਿਸ ਵੱਲੋਂ ਕਿਵੇਂ ਕਰ ਸਕਦੀ ਹੈ।

ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਨੇੜਲੇ ਇਲਾਕਿਆ ਵਿੱਚ ਵਸੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੋਰ ਪੁਲਿਸ ਥਾਣੇ ਦੀ ਹੱਦ ਦੇ ਅੰਦਰ ਚੋਰੀ ਕਰ ਸਕਦੇ ਹਨ ਤਾਂ ਉਨ੍ਹਾਂ ਲੋਕਾਂ ਦਾ ਕੀ ਬਣੋ, ਜੋ ਥਾਣੇ ਤੋਂ ਦੂਰ ਰਹਿੰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ’ਚ ਨਵੀਂਆਂ ਭਰਤੀਆਂ ਜਾਰੀ, ਟੈਂਕੀਆਂ ’ਤੇ ਚੜ੍ਹੇ ਪੁਰਾਣੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.