ਬਠਿੰਡਾ: ਇਹਨੀਂ ਦਿਨੀਂ ਪੰਜਾਬ ਵਿੱਚ ਪਰਾਲੀ ਸਾੜਣ ਨੂੰ ਲੈਕੇ ਕਈ ਤਰਹਾਂ ਦੇ ਵਿਰੋਧ ਸਾਹਮਣੇ ਆ ਰਹੇ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪਰਾਲੀ ਕਾਰਨ ਪ੍ਰਦੁਸ਼ਣ ਵਿੱਚ ਵਾਧਾ ਹੋ ਰਿਹਾ ਹੈ। ਇਸ ਹੀ ਤਹਿਤ ਬਠਿੰਡਾ ਦੇ ਸਾਬਕਾ ਕੌਂਸਲਰ ਵੱਲੋਂ ਵੀ ਹਮੇਸ਼ਾ ਦੀ ਤਰ੍ਹਾਂ ਅਨੋਖੇ ਢੰਗ ਨਾਲ ਇੱਕ ਵਾਰ ਫਿਰ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਕਿਹਾ ਕਿ ਹਰ ਪਾਸੇ ਪ੍ਰਦੂਸ਼ਣ ਫੈਲ ਰਿਹਾ ਹੈ। ਪਿੰਡ ਵਿੱਚ ਸਾੜੀ ਜਾ ਰਹੀ ਪਰਾਲੀ ਇਸ ਦਾ ਮੁੱਖ ਕਾਰਨ ਹੈ ਪਰ ਸੂਬਾ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਲੋਕਾਂ ਦਾ ਹਾਲ ਹੋਇਆ ਬੇਹਾਲ : ਵਿਜੈ ਕੁਮਾਰ ਵੱਲੋਂ ਅੱਖਾਂ ਦੇ ਉੱਪਰ ਕਾਲੀ ਪੱਟੀ ਬੰਨ ਕੇ ਸਾਹ ਲੈਣ ਦੀ ਮਸ਼ੀਨ ਨਾਲ ਇੱਕ ਵਿਲੱਖਣ ਤਰੀਕੇ ਦੇ ਨਾਲ ਨਾਟਕੀ ਰੂਪ ਵਿੱਚ ਦਿਖਾਇਆ ਗਿਆ ਕਿ ਕਿਵੇਂ ਧੁਆਂ ਲੋਕਾਂ ਲਈ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ। ਨਾਲ ਹੀ ਉਹਨਾਂ ਲੋਕਾਂ ਲਈ ਇਹ ਧੁਆਂ ਜ਼ਿਆਦਾ ਹਾਨੀਕਾਰਕ ਹੈ ਜਿੰਨਾ ਲੋਕਾਂ ਨੂੰ ਸਾਹ ਦੀ ਬਿਮਾਰੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲ ਬਾਤ ਕਰਦਿਆਂ ਵਿਜੈ ਕੁਮਾਰ ਨੇ ਸਿਧੇ ਤੌਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨੇ ਸਾਧੇ, ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ 'ਆਪ' ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਕਿ ਉਹਨਾਂ ਦੇ ਕੋਲ ਇੱਕ ਅਜਿਹਾ ਕੈਮੀਕਲ ਹੈ ਜੋ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਖਤਮ ਕਰ ਦੇਵੇਗਾ, ਪਰ ਉਹ ਕੈਮੀਕਲ ਕਿੱਥੇ ਹੈ ? ਇਸ ਪਰਾਲੀ ਦੇ ਧੂਏ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਇਸ ਤਰੀਕੇ ਨਾਲ ਹੋ ਗਈ ਹੈ ਕਿ ਇੰਝ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਹ ਮੁੱਲ ਵਿਕਣਗੇ। ਲੋਕ ਕਹਿੰਦੇ ਹੈ ਕਿ ਅਜਿਹੇ ਹਾਲਤਾਂ ਵਿੱਚ ਬਾਹਰ ਨਾ ਨਿਕਲੋ ਪਰ ਧੁਆਂ ਪ੍ਰਦੂਸ਼ਣ ਹੁਣ ਲੋਕਾਂ ਦੇ ਘਰਾਂ ਤੱਕ ਆ ਗਿਆ ਹੈ। ਅਜਿਹੇ ਹਾਲਤਾਂ ਵਿੱਚ ਲੋਕ ਕਿਥੇ ਜਾਣ ਕਿ ਲੋਕਾਂ ਨੂੰ ਰਾਹਤ ਮਿਲ ਸਕੇ।
- ਅਮਰੀਕੀ ਰਾਜਦੂਤ ਗਾਰਸੇਟੀ ਦਾ ਬਿਆਨ, ਭਾਰਤੀ ਵਿਦਿਆਰਥੀਆਂ ਨੇ ਲਗਾਤਾਰ ਤੀਜੇ ਸਾਲ ਅਮਰੀਕਾ 'ਚ ਬਣਾਇਆ ਰਿਕਾਰਡ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
- ਛੱਤੀਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ, ਸੀਐਮ ਭੁਪੇਸ਼ ਸਮੇਤ ਦਾਅ 'ਤੇ ਕਈ ਦਿੱਗਜਾਂ ਦੀ ਕਿਸਮਤ
ਸਰਕਾਰ ਦੀਆਂ ਅੱਖਾਂ ਖੁੱਲ੍ਹਣ ਇਸ ਲਈ ਆਪ ਬੰਨੀ ਅੱਖਾਂ 'ਤੇ ਪੱਟੀ : ਉਹਨਾਂ ਕਿਹਾ ਕਿ ਅੱਖਾਂ ਉੱਤੇ ਕਾਲੀ ਪੱਟੀ ਬੰਨ ਕੇ ਰੋਸ ਜਤਾਉਣ ਦੀ ਵਜ੍ਹਾ ਹੈ ਕਿ ਸੂਬਾ ਸਰਕਾਰ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਉਹ ਵੀ ਅੱਖਾਂ ਬੰਦ ਕਰਕੇ ਨਾ ਬੈਠੇ ਬਲਕਿ ਅੱਖਾਂ ਖੋਲ੍ਹੇ ਅਤੇ ਦੇਖੇ ਕਿ ਸੂਬੇ ਦਾ ਕੀ ਹਾਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਠਿੰਡਾ ਵਿੱਚ ਵਿਜੈ ਕੁਮਾਰ ਵੱਲੋਂ ਅਜਿਹੀਆਂ ਗੱਲਾਂ ਨੂੰ ਉਜਾਗਰ ਕਰਨ ਲਈ ਵੱਖੋ ਵੱਖ ਢੰਗ ਅਪਣਾਏ ਜਾਂਦੇ ਹਨ। ਜੋ ਕਿ ਖਿੱਚ ਦਾ ਕੇਂਦਰ ਵੀ ਰਹਿੰਦੇ ਹਨ। ਪਰ ਅਜਿਹੇ ਤਰੀਕੇ ਨਾਲ ਸੂਬਾ ਸਰਕਾਰ ਉੱਤੇ ਕੋਈ ਪ੍ਰਭਾਵ ਪੈਂਦਾ ਹੈ ਜਾਂ ਨਹੀਂ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।