ਬਠਿੰਡਾ: ਕੇਂਦਰ ਸਰਕਾਰ ਵੱਲੋਂ ਹਿਟ ਐਂਡ ਰਨ ਕਾਨੂੰਨ ਅੰਦਰ ਕੀਤੀ ਗਈ ਸੋਧ ਦੇ ਵਿਰੋਧ ਵਿੱਚ ਜਿੱਥੇ ਦੇਸ਼ ਭਰ ਵਿੱਚ ਟਰੱਕ ਅਤੇ ਟੈਂਕਰ ਚਾਲਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਉੱਥੇ ਹੀ ਇਸ ਦੇ ਵਿਰੋਧ ਵਿੱਚ ਹੁਣ ਟੈਕਸੀ ਚਾਲਕਾਂ ਵੱਲੋਂ ਵੀ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਸਮੂਹ ਟੈਕਸੀ ਯੂਨੀਅਨ ਦੇ ਡਰਾਈਵਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖਿਲਾਫ ਰੋਸ ਮਾਰਚ ਕਰਦੇ ਹੋਏ ਕਾਲੀਆਂ ਝੰਡੀਆਂ ਲਹਿਰਾਈਆਂ ਗਈਆਂ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਟੈਕਸੀ ਚਾਲਕਾਂ ਨੇ ਮੰਗ ਕੀਤੀ ਕਿ ਜਲਦ ਇਨ੍ਹਾਂ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।
ਸੜਕਾਂ ਵੀ ਜਾਮ ਹੋਣਗੀਆਂ: ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕੀ ਜਿਹੜਾ ਕਾਨੂੰਨ ਡਰਾਈਵਰਾਂ ਉੱਤੇ ਕੇਂਦਰ ਸਰਕਾਰ ਵੱਲੋਂ ਥੋਪਿਆ ਗਿਆ ਹੈ ਇਹ ਕਾਲਾ ਕਾਨੂੰਨ ਕਦੀ ਵੀ ਡਰਾਈਵਰਾਂ ਵੱਲੋਂ ਨਹੀਂ ਮੰਨਿਆ ਜਾਵੇਗਾ ਕਿਉਂਕਿ ਪਹਿਲਾਂ ਹੀ ਡਰਾਈਵਰ ਆਪਣੀ ਜਾਨ ਹਥੇਲੀ ਉੱਤੇ ਲੈ ਕੇ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਡਰਾਈਵਰ ਦਾ ਐਕਸੀਡੈਂਟ ਕਰਨ ਨੂੰ ਦਿੱਲ ਨਹੀਂ ਕਰਦਾ, ਹਾਦਸੇ ਆਪਣੇ-ਆਪ ਵਾਪਰਦੇ ਹਨ। ਉਹਨਾਂ ਮੰਗ ਕਰਦੇ ਹੋਏ ਆਖਿਆ ਕੀ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਕਾਲੇ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਜਾਂ ਰੱਦ ਕੀਤਾ ਜਾਵੇ ਕਿਉਂਕਿ ਇਹ ਕਾਨੂੰਨ ਮੰਨਣ ਯੋਗ ਨਹੀਂ ਹੈ। ਜੇਕਰ ਕਾਨੂੰਨ ਜਲਦ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ ਕਿਉਂਕਿ ਹਾਲੇ ਤਾਂ ਉਹਨਾਂ ਵੱਲੋਂ ਸਟੇਰਿੰਗ ਛੋੜ ਹੜਤਾਲ ਹੀ ਕੀਤੀ ਜਾ ਰਹੀ ਹੈ ਪਰ ਬਾਅਦ ਵਿੱਚ ਸੜਕਾਂ ਵੀ ਜਾਮ ਹੋਣਗੀਆਂ।
- ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਪੁਰੋਹਿਤ ਪਟਿਆਲਾ ਤੇ ਸੀਐਮ ਮਾਨ ਲੁਧਿਆਣਾ 'ਚ ਲਹਿਰਾਉਣਗੇ ਝੰਡਾ
- ਸੁਖਬੀਰ ਬਾਦਲ ਦੀ ਅਪੀਲ ਤੋਂ ਬਾਅਦ ਢੀਂਡਸਾ ਗਰੁੱਪ ਪਾਰਟੀ ਵਰਕਰਾਂ ਦੀ ਟੋਹਣ ਲੱਗਿਆ ਨਬਜ਼, ਜਾਣੋ ਮਾਮਲਾ
- ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ 'ਤੇ ਡਰਾਈਵਰਾਂ ਨੇ ਲਗਾਇਆ ਜਾਮ, ਪੁਲਿਸ ਨੇ ਗੱਲਬਾਤ ਮਗਰੋਂ ਖੁੱਲ੍ਹਵਾਇਆ ਜਾਮ
ਬੀਤੇ ਦਿਨ ਵੀ ਹੋਏ ਪ੍ਰਦਰਸ਼ਨ: ਦੱਸ ਦਈਏ ਬੀਤੇ ਦਿਨ ਕੇਂਦਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਡਰਾਈਵਰਾਂ ਦਾ ਗੁੱਸਾ ਲੁਧਿਆਣਾ ਵਿੱਚ ਵੀ ਖੁੱਲ੍ਹ ਕੇ ਉਦੋਂ ਸਾਹਮਣੇ ਆਇਆ ਸੀ, ਜਦੋਂ ਉਨ੍ਹਾਂ ਨੇ ਢੰਡਾਰੀ ਨੇੜੇ ਲੁਧਿਆਣਾ-ਦਿੱਲੀ ਜੀਟੀ ਰੋਡ ਜਾਮ ਕਰ ਦਿੱਤਾ ਸੀ। ਕਰੀਬ ਅੱਧਾ ਘੰਟਾ ਜੀਟੀ ਰੋਡ ਜਾਮ ਰਿਹਾ ਸੀ। ਅਖੀਰ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਕੇ ਡਰਾਈਵਰ ਨੂੰ ਹਟਾ ਕੇ ਰਸਤਾ ਖੁੱਲ੍ਹਵਾਇਆ ਸੀ। ਧਰਨਾਕਾਰੀ ਡਰਾਈਵਰਾਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਉਨ੍ਹਾਂ ਨਾਲ ਧੱਕਾ ਹੈ ਅਤੇ ਉਹ ਇਸ ਕਾਨੂੰਨ ਨੂੰ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਣਗੇ।