ਬਠਿੰਡਾ: ਦੇਸ਼ ਦੀ ਚੌਥੀ ਰੋਬੋਟਿਕ ਮਸ਼ੀਨ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਾਂਚ ਹੋ ਚੁੱਕੀ ਹੈ। ਹੁਣ ਬਠਿੰਡਾ ਦੇ ਮੈਕਸ ਹਾਸਪਤਾਲ ਵਿੱਚ ਰੋਬੋਟਿਕ ਤਕਨੀਕ ਨਾਲ ਸਰਜਰੀ ਸ਼ੁਰੂ ਕੀਤੀ ਜਾਵੇਗੀ।
ਮੈਕਸ ਹਸਪਤਾਲ ਦੇ ਅੱਖਾਂ ਵਿਭਾਗ ਦੇ ਐੱਚਓਡੀ ਡਾ. ਕਸ਼ਿਸ਼ ਗੁਪਤਾ ਨੇ ਇਸ ਬਾਬਤ ਇੱਕ ਪ੍ਰੈੱਸ ਕਾਨਫ਼ਰੰਸ ਕਰ ਮਸ਼ੀਨ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਡਾ.ਕਸ਼ਿਸ਼ ਗੁਪਤਾ ਨੇ ਦੱਸਿਆ ਕਿ ਹਾਈ ਟੈਕਨੋਲੋਜੀ ਆਈ ਕੇਅਰ ਸੈਂਟਰ ਦੁਨੀਆਂ ਦੇ ਸਭ ਤੋਂ ਤੇਜ਼ ਰੋਬੋਟਿਕ ਲੇਜਰ ਆਈ ਪਲੇਟਫਾਰਮ Femto Z8 LDV ਹਸਪਤਾਲ ਵਿੱਚ ਲਾਂਚ ਕੀਤਾ ਗਿਆ। ਇਹ ਰੋਬੋਟਿਕ ਮੋਤੀਆਬਿੰਦ, ਲੇਸਿਕ ਅਤੇ ਕਾਰਨਿਅਲ ਟਰਾਂਸਪਲਾਂਟ ਦੇ ਲਈ ਆਮ ਮਸ਼ੀਨਾਂ ਤੋਂ ਕਈ ਗੁਣਾ ਅੱਗੇ ਹੈ।
ਇਸ ਮਸ਼ੀਨ ਨਾਲ ਆਪਰੇਸ਼ਨ ਕਰਨਾ ਅਤੇ ਅੱਖ ਦਾ ਕਾਰਨਿਅਲ ਬਦਲਣਾ ਬਹੁਤ ਸੁਖਾਲਾ ਹੋ ਜਾਵੇਗਾ, ਡਾਕਟਰ ਨੇ ਦੱਸਿਆ ਕਿ ਇਹ ਮਸ਼ੀਨ ਮਾਲਵਾ 'ਚ ਪਹਿਲੀ ਅਤੇ ਇੰਡੀਆ 'ਚ ਚੌਥੀ ਮਸ਼ੀਨ ਆਈ ਹੈ, ਜਿਸ ਨਾਲ ਅੱਖਾ ਦੇ ਮਰੀਜ਼ਾਂ ਨੂੰ ਇਲਾਜ ਲਈ ਮਾਲਵਾ ਵਿੱਚ ਵਧੀਆ ਸਰਵਿਸ ਮਿਲੇਗੀ।
ਡਾ.ਕਸ਼ਿਸ਼ ਗੁਪਤਾ ਨੇ ਦੱਸਿਆ ਕਿ ਇਸ ਮਸ਼ੀਨ ਦੇ ਲੱਗਣ ਤੋਂ ਬਾਅਦ ਰਾਜਸਥਾਨ ਹਰਿਆਣਾ ਅਤੇ ਮਾਲਵਾ ਵਿੱਚ ਜ਼ਰੂਰਤਮੰਦ ਮਰੀਜ਼ਾਂ ਨੂੰ ਆਪਣੇ ਇਲਾਜ ਵਾਸਤੇ ਬਾਹਰ ਦੂਸਰੇ ਹਸਪਤਾਲ ਜਾਣ ਦੀ ਲੋੜ ਨਹੀਂ ਹੈ।
ਇਹ ਵੀ ਪੜੋ: ਚੰਗਾਲੀਵਾਲਾ ਕਤਲ ਮਾਮਲਾ: ਪਰਿਵਾਰ ਨੂੰ ਹਾਲੇ ਵੀ ਲੱਗ ਰਿਹਾ ਡਰ, ਮਿਲ ਰਹੀਆਂ ਨੇ ਧਮਕੀਆਂ
ਡਾ. ਕਸ਼ਿਸ਼ ਗੁਪਤਾ ਨੇ ਦੱਸਿਆ ਕਿ ਕਾਰਨੀਅਲ ਟਰਾਂਸਪਲਾਂਟ ਦੀ ਸੁਵਿਧਾ ਵੀ ਮੈਕਸ ਹਾਸਪਤਾਲ ਜਲਦ ਸ਼ੁਰੂ ਹੋਣ ਜਾ ਰਹੀ ਹੈ, ਇਸ ਦੇ ਲਈ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਆਮ ਹਾਸਪਤਾਲ ਤੋਂ 30 ਤੋਂ ਲੈ ਕੇ 40 ਫੀਸਦੀ ਛੋਟ ਸਰਜਰੀ ਵਿੱਚ ਜ਼ਰੂਰਤਮੰਦ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।