ETV Bharat / state

ਬਠਿੰਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ ਤੇ ਕਈ ਜ਼ਖ਼ਮੀ

ਬਠਿੰਡਾ 'ਚ ਕਾਰ ਅਤੇ ਬੱਸ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ 'ਚ 4 ਲੋਕਾਂ ਦੀ ਮੌਤ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ।

author img

By

Published : Nov 28, 2019, 9:29 PM IST

ਬਠਿੰਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਫ਼ੋਟੋ

ਬਠਿੰਡਾ: ਜ਼ਿਲ੍ਹੇ 'ਚ ਕਾਰ ਅਤੇ ਬੱਸ ਦੇ ਆਪਸ 'ਚ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦਰਜ਼ਨਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬਠਿੰਡਾ ਤੋਂ ਫ਼ਰੀਦਕੋਟ ਜਾ ਰਹੀ ਇੱਕ ਪ੍ਰਾਈਵੇਟ ਬੱਸ ਗੋਨਿਆਣਾ ਖੁਦ ਕੋਲੋਂ ਅਚਾਨਕ ਬਾਜਾਖਾਨਾ ਰੋਡ ਤੋਂ ਆ ਰਹੀ ਇਕ ਕਾਰ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ।

ਵੇਖੋ ਵੀਡੀਓ

ਹਾਦਸੇ ਦੌਰਾਨ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਦੇ ਵਾਪਰਦਿਆਂ ਹੀ ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਅਧਿਕਾਰੀਆਂ ਨੇ ਮੌਕੇ 'ਤੇ ਹੀ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਫਿਲਹਾਲ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦਾ ਪਤਾ ਲਗਾਏ ਜਾਾਣ ਦਾ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਗੋਨਿਆਣਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਮਹਿੰਗਾਈ ਲਈ ਮੋਦੀ ਸਰਕਾਰ ਜ਼ਿੰਮੇਵਾਰ: ਧਰਮਸੋਤ

Intro:ਬੱਸ ਅਤੇ ਕਾਰ ਆਹਮਣੇ ਸਾਹਮਣੇ ਟਕਰਾਏ ,ਚਾਰ ਦੀ ਮੌਤ ,ਦੋ ਦਰਜਨ ਤੋਂ ਵੱਧ ਯਾਤਰੀ ਜ਼ਖਮੀ Body:ਕਾਰ ਅਤੇ ਬੱਸ ਦੀ ਟੱਕਰ ਹਾਦਸੇ ਵਿੱਚ ਚਾਰ ਦੀ ਮੌਤ ਦੋ ਦਰਜਨ ਤੋਂ ਵੱਧ ਯਾਤਰੀ ਜ਼ਖਮੀ
ਬਠਿੰਡਾ ਤੋਂ ਫਰੀਦਕੋਟ ਜਾ ਰਹੀ ਇੱਕ ਪ੍ਰਾਈਵੇਟ ਬੱਸ ਗੋਨਿਆਣਾ ਖੁਦ ਕੋਲੋਂ ਅਚਾਨਕ ਬਾਜਾਖਾਨਾ ਰੋਡ ਤੋਂ ਆ ਰਹੀ ਇਕ ਕਾਰ ਨਾਲ ਟਕਰਾ ਗਈ ਹਾਦਸਾ ਇਨ੍ਹਾਂ ਭਿਅੰਕਰ ਸੀ ਕਿ ਬੱਸ ਪਲਟ ਗਈ ਜਿਸ ਦੇ ਕਰਕੇ ਬੱਸ ਵਿੱਚ ਸਵਾਰ ਚਾਰ ਯਾਤਰੀਆਂ ਦੀ ਮੌਤ ਹੋ ਗਈ ਜਦਕਿ ਫੱਟੜਾਂ ਦੀ ਸੰਖਿਆ ਦੋ ਦਰਜ਼ਨ ਤੋਂ ਵੱਧ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਇਲਾਜ ਸਿਵਲ ਹਾਸਪੀਟਲ ਗੋਨਿਆਣਾ ਅਤੇ ਬਠਿੰਡਾ ਵਿੱਚ ਚੱਲ ਰਿਹਾ ਹੈ,ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,ਫਿਲਹਾਲ ਅਜੇ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਫੱਟੜਾਂ ਦਾ ਇਲਾਜ਼ ਚੱਲ ਰਿਹਾ ਹੈ ਖਬਰ ਲਿਖੇ ਜਾਣ ਤੱਕ ਕਿਸੇ ਵੀ ਤਰ੍ਹਾਂ ਦੀ ਮ੍ਰਿਤਕਾਂ ਦੀ ਜਾਣਕਾਰੀ ਹਾਸਿਲ ਨਹੀਂ ਹੋ ਸਕੀ ਕਿਉਂਕਿ ਹਾਦਸਾ ਹੀ ਨਾ ਭਿਅੰਕਰ ਸੀ ਕਿ ਸਾਰੇ ਬੇਸੁੱਧ ਨਜ਼ਰ ਆਏ
ਚਸ਼ਮ ਗੀਤਾ ਦੇ ਅਨੁਸਾਰ ਬਠਿੰਡਾ ਤੋਂ ਫਰੀਦਕੋਟ ਜਾ ਰਹੀ ਇੱਕ ਪ੍ਰਾਈਵੇਟ ਬੱਸ ਦੀ ਕੰਪਨੀ ਜਦੋਂ ਗੋਨਿਆਣਾ ਖ਼ੁਰਦ ਕੋਲ ਪਹੁੰਚੀ ਤਾਂ ਬਾਜਾਖਾਨਾ ਦੀ ਤਰਫ ਤੋਂ ਆ ਰਹੀ ਇੱਕ ਕਾਰ ਦੇ ਅੱਗੇ ਅਚਾਨਕ ਇਕ ਮੋਟਰਸਾਈਕਲ ਆ ਗਿਆ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਕਾਰ ਡਿਵਾਈਡਰ ਦੇ ਦੂਸਰੇ ਪਾਸੇ ਜਾ ਪਹੁੰਚੀ ਅਤੇ ਬਠਿੰਡਾ ਦੇ ਵੱਲੋਂ ਜਾ ਰਹੀ ਬੱਸ ਦੇ ਨਾਲ ਆਹਮੋ ਸਾਹਮਣੇ ਟਕਰਾ ਗਈ ਬਸ ਕਈ ਪਲਟੀਆਂ ਖਾ ਗਈ ਜਿਸ ਦੇ ਚੱਲਦੇ ਬੱਸ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਬੰਦੇ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਿਵਲ ਹਾਸਪੀਟਲ ਵਿੱਚ ਪਹੁੰਚਾਇਆ ਗਿਆ,ਹਾਦਸੇ ਦੀ ਸੂਚਨਾ ਮਿਲਦੇ ਬਠਿੰਡਾ ਦੇ ਏਡੀਸੀ ਐਸ ਐਸ ਸਿੱਧੂ ਬਠਿੰਡਾ ਦੇ ਐਸਐਸਪੀ ਡਾ ਨਾਨਕ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ,ਬਠਿੰਡਾ ਦੇ ਵਿੱਚ ਤਿੰਨ ਮ੍ਰਿਤਕਾਂ ਨੂੰ ਪਹੁੰਚਾਇਆ ਗਿਆ ਜਦਕਿ ਇੱਕ ਮ੍ਰਿਤਕ ਦਾ ਸਵ ਗੋਨਿਆਣਾ ਸਿਵਲ ਹਾਸਪੀਟਲ ਵਿੱਚ ਮੋਰਚਰੀ ਵਿੱਚ ਰੱਖਿਆ ਹੈ,ਹਾਦਸੇ ਦੀ ਸੂਚਨਾ ਮਿਲਣ ਤੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਫੱਟੜਾਂ ਦੇ ਪਰਿਜਨਾਂ ਦਾ ਜਮਾਵੜਾ ਲੱਗਿਆ ਹਾਸਪੀਟਲ ਵਿੱਚ ਸਾਰੇ ਸਪੈਸ਼ਲਿਸਟ ਤੁਰੰਤ ਬੁਲਾ ਲਏ ਜਿਨ੍ਹਾਂ ਨੇ ਫੱਟੜਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਬਹਿਰਾਲ ਹਜੇ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ,ਬਠਿੰਡਾ ਦੇ ਏਡੀਸੀ ਐਸ ਐਸ ਸਿੱਧੂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਦਾ ਕੰਮ ਚੱਲ ਰਿਹਾ ਹੈ ਅਤੇ ਫੱਟੜਾਂ ਦਾ ਇਲਾਜ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਫਿਲਹਾਲ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਕਿ ਫੱਟੜਾਂ ਨੂੰ ਜਲਦ ਤੋਂ ਜਲਦ ਇਲਾਜ ਕਰਵਾਇਆ ਜਾਵੇ,ਚਸ਼ਮਦੀਦਾਂ ਦੀ ਮੰਨੀਏ ਤਾਂ ਬੱਸ ਨੂੰ ਜੇਸੀਬੀ ਦੀ ਮਦਦ ਨਾਲ ਸਿੱਧਾ ਕੀਤਾ ਗਿਆ ਬੱਸ ਵਿੱਚ ਕਾਫੀ ਸਵਾਰੀਆਂ ਦੱਸੀਆਂ ਜਾ ਰਹੀਆਂ ਹਨ।Conclusion:ਫੱਟੜਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਹਿਲਾਂ ਗੋਨਿਆਣਾ ਦੇ ਸਿਵਲ ਹਾਸਪੀਟਲ ਪਹੁੰਚਾਇਆ ਗਿਆ ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਸਿਵਲ ਹਾਸਲ ਰੈਫਰ ਕਰ ਦਿੱਤਾ ਗਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.