ਬਠਿੰਡਾ: ਪਿਛਲੇ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਪੰਚਾਇਤੀ ਜ਼ਮੀਨਾਂ ਉਪਰ ਨਾਜਾਇਜ਼ ਕਬਜ਼ੇ (Illegal occupation of Panchayat lands) ਕਰੀ ਬੈਠੇ ਲੋਕਾਂ ਤੋਂ ਇਹ ਜ਼ਮੀਨਾਂ ਛੁਡਾਉਣ ਦੇ ਕੀਤੇ ਗਏ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਭਾਵੇ ਸਵਾਗਤ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਪੰਚਾਇਤੀ ਜ਼ਮੀਨਾਂ ਵਿੱਚ ਕਈ ਦਹਾਕਿਆਂ ਤੋਂ ਘਰ ਬਣਾ ਕੇ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦੀ ਵੀ ਮੰਗ ਹੁਣ ਉੱਠਣ ਲੱਗੀ ਹੈ।
ਬਠਿੰਡਾ ਦੇ ਪਿੰਡ ਗਹਿਰੀ ਭਾਗੀ (The village of Bathinda is fortunate) ਦੀ ਪੰਚਾਇਤ ਕੋਲ ਕਰੀਬ 50 ਏਕੜ ਤੋਂ ਉੱਪਰ ਦੀ ਪੰਚਾਇਤੀ ਜ਼ਮੀਨ ਹੈ, ਪਰ ਇਸ ਉੱਪਰ ਕੁਝ ਕੁ ਪਰਿਵਾਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਪੰਚਾਇਤ ਨੂੰ ਜ਼ਮੀਨ ਸਬੰਧੀ ਕੋਈ ਵੀ ਰਕਮ ਅਦਾ ਨਹੀਂ ਕੀਤੀ ਜਾ ਰਹੀ।
ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਜੇਕਰ ਇਸ ਜ਼ਮੀਨ ਦੀ ਆਮਦਨ ਪੰਚਾਇਤ ਕੋਲੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਘੱਟੋ ਘੱਟ ਸਾਲ ਦਾ ਵੀਹ ਲੱਖ ਰੁਪਏ ਦੀ ਆਮਦਨ ਹੋਵੇਗੀ ਜਿਸ ਨਾਲ ਉਹ ਪਿੰਡ ਵਿਚਲੇ ਸਕੂਲ ਸਟੇਡੀਅਮ (School stadium) ਆਦਿ ਦਾ ਨਿਰਮਾਣ ਚੰਗੀ ਤਰ੍ਹਾਂ ਕਰਵਾ ਸਕਦੇ ਹਨ ਅਤੇ ਹੋਰ ਰਹਿੰਦੇ ਕਾਰਜ ਵੀ ਚੰਗੀ ਤਰ੍ਹਾਂ ਹੋ ਸਕਦੇ ਹਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਕੋਈ ਵੀ ਸਾਂਝਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਪਿੰਡ ਵਿੱਚੋਂ ਢਾਲਾ ਇਕੱਠਾ ਕਰਨਾ ਪੈਂਦਾ ਹੈ ਜੇਕਰ ਇਹੀ ਵੀਹ ਲੱਖ ਰੁਪਏ ਦੀ ਉਨ੍ਹਾਂ ਨੂੰ ਪੰਚਾਇਤ ਨੂੰ ਆਮਦਨ ਹੋਵੇ ਤਾਂ ਉਹ ਪਿੰਡ ਦਾ ਵਿਕਾਸ ਕਰਵਾ ਸਕਦੇ ਹਨ।
ਇਸ ਦੇ ਨਾਲ ਹੀ ਪੰਚਾਇਤ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਦੀ ਪੰਚਾਇਤੀ ਜ਼ਮੀਨ (Panchayat land of the village) ਵਿੱਚ ਘਰ ਬਣਾ ਕੇ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਮਾਲਕਾਨਾ ਹੱਕ ਦਿੱਤੇ ਜਾਣ ਕਿਉਂਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਮਕਾਨ ਬਣਾ ਕੇ ਰਹਿ ਰਹੇ ਹਨ ਇਕੱਲੇ ਗਹਿਰੀ ਪਿੰਡ ਵਿੱਚ ਹੀ ਪੰਜਾਹ ਦੇ ਕਰੀਬ ਪਰਿਵਾਰ ਹਨ ਜੋ ਪੰਚਾਇਤੀ ਜ਼ਮੀਨ ਉਪਰ ਰਹਿ ਰਹੇ ਹਨ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਪੰਜ ਮਰਲਿਆਂ ਦੇ ਪਲਾਟ ਗ਼ਰੀਬਾਂ ਨੂੰ ਦੇਣ ਦੀ ਗੱਲ ਆਖ ਰਹੀ ਹੈ ਅਤੇ ਦੂਸਰੇ ਪਾਸੇ ਪੰਚਾਇਤੀ ਜ਼ਮੀਨ ਛੁਡਾਉਣ ਦੀ ਗੱਲ ਆਖ ਰਹੀ ਹੈ ਜੇਕਰ ਸਰਕਾਰ ਗ਼ਰੀਬਾਂ ਦਾ ਭਲਾ ਹੀ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਜਿਸ ਜਗ੍ਹਾ ਉੱਪਰ ਕਾਬਜ਼ ਹਨ ਉਨ੍ਹਾਂ ਦੇ ਮਾਲਕਾਨਾ ਹੱਕ ਦਿੱਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ:ਪੰਜਾਬ ਵਿਧਾਨਸਭਾ ਭਰਤੀ ਘੁਟਾਲਾ: ਸਪੀਕਰ ਸੰਧਵਾਂ ਵੱਲੋਂ ਕਰਵਾਈ ਜਾਵੇਗੀ ਜਾਂਚ